ਬ੍ਰਾਜੀਲ ‘ਚ ਗੋਲੀਬਾਰੀ ‘ਚ ਚਾਰ ਦੀ ਮੌਤ
ਰਿਓ ਡੇ ਜਨੇਰੀਓ, ਏਜੰਸੀ। ਬ੍ਰਾਜੀਲ ਦੇ ਸਾਓ ਗੋਂਕਾਲੋ ਇਲਾਕੇ ‘ਚ ਇੱਕ ਬਾਰ ਦੇ ਬਾਹਰ ਹੋਈ ਗੋਲੀਬਾਰੀ ‘ਚ ਘੱਟੋ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ। ਬ੍ਰਾਜੀਲ ਸਿਟੀ ਅਗਨੀਸ਼ਾਮਕ ਵਿਭਾਗ ਦੁਆਰਾ ਜਾਰੀ ਪ੍ਰੈਸ ਬਿਆਨ ‘ਚ ਦੱਸਿਆ ਗਿਆ ਕਿ ਇਹ ਘਟਨਾ ਸਾਓ ਗੋਂਕਾਲੋ ‘ਚ ਹੋਈ ਜਿੱਥੇ ਇੱਕ ਅਣਪਛਾਤੇ ਵਿਅਕਤੀ ਨੇ ਕਾਰ ਦੇ ਅੰਦਰੋਂ ਬਾਰ ਦੇ ਬਾਹਰ ਮੌਜ਼ੂਦ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਘਟਨਾ ‘ਚ ਦੋ ਲੋਕਾਂ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ਜਦੋਂਕਿ ਦੋ ਨੇ ਹਸਪਤਾਲ ‘ਚ ਲਿਜਾਂਦੇ ਸਮੇਂ ਦਮ ਤੋੜ ਦਿੱਤਾ ਅਤੇ ਹੋਰ ਸੱਤ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ‘ਚ ਲਿਜਾਇਆ ਗਿਆ।
ਜਾਣਕਾਰੀ ਅਨੁਸਾਰ ਗੋਲੀਬਾਰੀ ਤੋਂ ਬਾਅਦ ਸ਼ੱਕੀ ਵਿਅਕਤੀ ਨੇ ਇੱਕ ਬਾਰ ਦੇ ਬਾਹਰ ਜਾ ਕੇ ਗੱਡੀ ਰੋਕੀ ਅਤੇ ਬੰਦੂਕ ਦੀ ਨੋਕ ਤੇ ਉੱਥੇ ਮੌਜ਼ੂਦ ਲੋਕਾਂ ਤੋਂ ਉਨ੍ਹਾਂ ਦੇ ਮੋਬਾਇਲ ਫੋਨ ਅਤੇ ਹੋਰ ਵਸਤੂਆਂ ਖੋਹ ਲਈਆਂ। ਪੁਲਿਸ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਅਪਰਾਧ ਦਾ ਮਕਸਦ ਅਜੇ ਵੀ ਸਪੱਸ਼ਟ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਡਰਗ ਤਸਕਰੀ ਨੂੰ ਲੈ ਕੇ ਹੈ ਜਦੋਂਕਿ ਉਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਘਟਨਾ ਸਥਾਨ ‘ਤੇ ਸਿਰਫ ਪਰਿਵਾਰ ਤੇ ਦੋਸਤ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।