ਲੋਕ ਸਭਾ ਚੋਣ ਨਤੀਜੇ: ਵਾਰਾਣਸੀ ਤੋਂ ਮੋਦੀ, ਰਾਏਬਰੇਲੀ ਤੋਂ ਸੋਨੀਆ ਅੱਗੇ
ਨਵੀਂ ਦਿੱਲੀ। 17ਵੀਂ ਲੋਕ ਸਭਾ ਦੀਆਂ 543 ਸੀਟਾਂ ਦੀ ਗਿਣਤੀ ਦੇ ਹੁਣ ਤੱਕ ਪ੍ਰਾਪਤ 57 ਰੁਝਾਨਾਂ ‘ਚ ਭਾਰਤੀ ਜਨਤਾ ਪਾਰਟੀ ਹੋਰ ਰਾਜਨੀਤਿਕ ਪਾਰਟੀਆਂ ਦੇ ਮੁਕਾਬਲੇ ਅੱਗ ਚੱਲ ਰਹੀ ਹੈ। ਭਾਜਪਾ 36 ਸੀਟਾਂ ‘ਤੇ ਜਦੋਂ ਕਿ ਕਾਂਗਰਸ 11 ਸੀਟਾਂ ‘ਤੇ ਅੱਗੇ ਹੈ। ਸਖ਼ਤ ਸੁਰੱਖਿਆ ਵਿੱਚ ਸਵੇਰੇ ਅੱਠ ਵਜੇ ਸ਼ੁਰੂ ਹੋਈ ਵੋਟਾਂ ਦੀ ਗਿਣਤੀ ‘ਚ ਹੁਣ ਤੱਕ ਰਾਸ਼ਟਰਵਾਦੀ ਕਾਂਗਰਸ ਪ ਾਰਟੀ (ਰਾਕਾਂਪਾ) ਤਿੰਨ ਸੀਟਾਂ, ਸ੍ਰੋਮਣੀ ਅਕਾਲੀ ਦਲ, ਮਿਜੋ ਨੈਸ਼ਨਲ ਫਰੰਟ, ਜਨਤਾ ਦਲ (ਸਕਿਊਲਰ) ਅਤੇ ਨੈਸ਼ਨਲਿਸਟ ਡੈਮੋਕ੍ਰੇਟਿਕ ਪ੍ਰੋਗੈਸਿਵ ਪਾਰਟੀ ਇੱਕ ਇੱਕ ਸੀਟ ‘ਤੇ ਅੱਗੇ ਹੈ। (ਲੋਕ ਸਭਾ ਚੋਣ ਨਤੀਜੇ)
ਕੇਰਲ ਕਾਂਗਰਸ (ਐਮ) ਨੈਸ਼ਨਲ ਪੀਪਲਜ਼ ਪਾਰਟੀ ਅਤੇ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਇੱਕ-ਇੱਕ ਸੀਟ ‘ਤੇ ਅੱਗੇ ਹੈ। ਵੋਟਾਂ ਦੀ ਗਿਣਤੀ ਸਭ ਤੋਂ ਪਹਿਲਾਂ ਡਾਕ ਵੋਟ ਪੱਤਰਾਂ ਦੀ ਗਿਣਤੀ ਨਾਲ ਸ਼ੁਰੂ ਹੋਈ। ਵਾਰਾਣੀਸੀ ਤੋਂ ਮਿਲੀ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਹਨ ਤਾਂ ਲਖਨਊ ਤੋਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਗੇ ਚੱਲ ਰਹੇ ਹਨ। ਰਾਏਬਰੇਲੀ ਤੋਂ ਮਿਲੀ ਰਿਪੋਰਟ ਅਨੁਸਾਰ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਧਾਨ ਸੋਨੀਆ ਗਾਂਧੀ ਵੀ ਅੱਗੇ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।