ਗੋਡਸੇ ਵਿਵਾਦ : ਪ੍ਰੱਗਿਆ ਠਾਕੁਰ ਦੇ ਬਿਆਨ ‘ਤੇ ਪੀਐੱਮ ਤੇ ਸ਼ਾਹ ਸਖ਼ਤ, ਪਾਰਟੀ ਨੇ ਮਾਮਲਾ ਅਨੁਸ਼ਾਸਨ ਕਮੇਟੀ ਨੂੰ ਭੇਜਿਆ
ਨਵੀਂ ਦਿੱਲੀ, ਏਜੰਸੀ
ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਭਾਜਪਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਈ ਸਵਾਲਾਂ ਦੇ ਜਵਾਬ ਦਿੱਤੇ ਮੋਦੀ ਸਰਕਾਰ ਬਣਨ ਤੋਂ ਬਾਅਦ ਇਹ ਪਹਿਲਾ ਮੌਕਾ ਸੀ, ਜਦੋਂ ਪੀਐਮ ਪ੍ਰੈੱਸ ਕਾਨਫਰੰਸ ‘ਚ ਮੌਜ਼ੂਦ ਸਨ ਹਾਲਾਂਕਿ ਸਾਰੇ ਸਵਾਲਾਂ ਦੇ ਜਵਾਬ ਭਾਜਪਾ ਪ੍ਰਧਾਨ ਦੇ ਰਹੇ ਸਨ ।
ਇਸ ਦੌਰਾਨ ਪ੍ਰੱਗਿਆ ਦੇ ਬਿਆਨ ਸਬੰਧੀ ਪੁੱਛੇ ਗਏ ਸਵਾਲ ‘ਤੇ ਅਮਿਤ ਸ਼ਾਹ ਨੇ ਕਿਹਾ ਕਿ ਗੋਡਸੇ-ਗਾਂਧੀ ਬਿਆਨ ਦੇਣ ਵਾਲੇ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ 10 ਦਿਨਾਂ ‘ਚ ਜਵਾਬ ਆਉਣ ‘ਤੇ ਇਸ ‘ਤੇ ਕਾਰਵਾਈ ਕੀਤੀ ਜਾਵੇਗੀ ਪੀਐੱਮ ਮੋਦੀ ਤੇ ਭਾਜਪਾ ਪ੍ਰਧਾਨ ਨੇ ਭਾਜਪਾ ਨੂੰ ਬਹੁਮਤ ਮਿਲਣ ਦਾ ਭਰੋਸਾ ਪ੍ਰਗਟਾਇਆ ਹੈ ਇਸ ਦੌਰਾਨ ਪੀਐੱਮ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਭਾਜਪਾ ਦੀਆਂ 300 ਸੀਟਾਂ ਮਿਲਣ ਦਾ ਅਨੁਮਾਨ ਪ੍ਰਗਟਾਇਆ ਸ਼ਾਹ ਨੇ ਕਿਹਾ, ਭਾਜਪਾ ਆਪਣੇ ਬਲਬੂਤੇ ‘ਤੇ ਸਰਕਾਰ ਬਣਾਏਗੀ, ਤੇ ਅਸੀਂ 300 ਤੋਂ ਵੱਧ ਸੀਟਾਂ ਪ੍ਰਾਪਤ ਕਰਾਂਗੇ ਭਾਜਪਾ ਨੂੰ ਬਹੁਮਤ ਦਾ ਭਰੋਸਾ, ਪਰ ਨਵੇਂ ਸਾਥੀਆਂ ਲਈ ਦਰਵਾਜੇ ਖੁੱਲ੍ਹੇ ਹਨ ਸ਼ਾਹ ਨੇ ਕਿਹਾ ਕਿ ਭਾਜਪਾ ਸਹਿਯੋਗੀ ਪਾਰਟੀਆਂ ਨੂੰ ਵੀ ਕਾਫ਼ੀ ਸੀਟਾਂ ਮਿਲਣਗੀਆਂ।
ਜਨਤਾ ਲੜ ਰਹੀ ਹੈ ਚੋਣਾਂ
ਪੀਐਮ ਮੋਦੀ ਨੇ ਕਿਹਾ ਕਿ ਜਦੋਂ ਚੋਣਾਂ ਲਈ ਨਿਕਲਿਆ ਤਾਂ ਮਨ ਬਣਾ ਕੇ ਨਿਕਲਿਆ ਸੀ ਕਿ 2014 ‘ਚ ਅਸ਼ੀਰਵਾਦ ਦੇਣ ਵਾਲੇ ਲੋਕਾਂ ਦਾ ਧੰਨਵਾਦ ਕਰਾਂਗਾ ਮੈਂ ਤੁਹਾਡੇ ਕੋਲ ਆਇਆ ਹਾਂ ਧੰਨਵਾਦ ਕਰਨ ਲਈ 5 ਸਾਲ ਬੇਹੱਦ ਪ੍ਰੇਮ ਮੈਨੂੰ ਮਿਲਿਆ ਹਰ ਮੁਸ਼ਕਲ ਘੜੀ ‘ਚ ਦੇਸ਼ ਮੇਰੇ ਨਾਲ ਰਿਹਾ ਹੈ ਜਿੱਥੇ ਸੰਭਵ ਹੋਇਆ, ਉੱਥੇ ਪਹੁੰਚ ਕੇ ਮੈਂ ਲੋਕਾਂ ਦਾ ਧੰਨਵਾਦ ਕੀਤਾ ਜਨਤਾ ਇਸ ਵਾਰ ਖੁਦ ਚੋਣ ਲੜ ਰਹੀ ਹੈ’।
ਪ੍ਰੱਗਿਆ ‘ਤੇ ਹੋਵੇਗੀ ਕਾਰਵਾਈ
ਭਾਜਪਾ ਪ੍ਰਧਾਨ ਨੇ ਕਿਹਾ, ਪ੍ਰੱਗਿਆ ਨੂੰ ਪਾਰਟੀ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਉਨ੍ਹਾਂ 10 ਦਿਨਾਂ ‘ਚ ਜਵਾਬ ਦੇਣਾ ਹੈ ਉਨ੍ਹਾਂ ਦਾ ਜਵਾਬ ਆਉਣ ‘ਤੇ ਅਨੁਸ਼ਾਸਨ ਕਮੇਟੀ ਕਾਰਵਾਈ ਕਰੇਗੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਗਾਂਧੀ-ਗੋਡਸੇ ‘ਤੇ ਬਿਆਨ ਦੇਣ ਵਾਲੇ ਹੋਰ ਆਗੂਆਂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ।
ਕਾਂਗਰਸ ਨੇ ਨਿਭਾਈ ਮਜ਼ਬੂਤ ਵਿਰੋਧੀ ਦੀ ਭੂਮਿਕਾ : ਰਾਹੁਲ
ਨਵੀਂ ਦਿੱਲੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੰਤਿਮ ਗੇੜ ਦੇ ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ‘ਚ ਪੀਐਮ ਨਰਿੰਦਰ ਮੋਦੀ ‘ਤੇ ਵਿਅੰਗ ਕੱਸਿਆ ਉਨ੍ਹਾਂ ਰਿਹਾ ਕਿ ਚੋਣ ਨਤੀਜੇ ਤੋਂ ਚਾਰ-ਪੰਜ ਦਿਨ ਪਹਿਲਾਂ ਪੀਐੱਮ ਪ੍ਰੈੱਸ ਕਾਨਫਰੰਸ ਕਰ ਰਹੇ ਹਨ ਉਨ੍ਹਾਂ ਸਵਾਲ ਕੀਤਾ ਕਿ ਤੁਸੀਂ ਮੇਰੇ ਨਾਲ ਰਾਫੇਲ ‘ਤੇ ਬਹਿਸ ਕਿਉਂ ਨਹੀਂ ਕੀਤੀ? ਤੁਸੀਂ ਅਨਿਲ ਅੰਬਾਨੀ ਨੂੰ 30ਹਜ਼ਾਰ ਕਰੋੜ ਰੁਪਏ ਕਿਉਂ ਦਿੱਤੇ ਚੋਣ ਕਮਿਸ਼ਨ ‘ਤੇ ਸਵਾਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਭੂਮਿਕਾ ਇਨ੍ਹਾਂ ਚੋਣਾਂ ‘ਚ ਪੱਖਪਾਤ ਪੂਰਨ ਰਹੀ ਮੋਦੀ ਜੀ ਜੋ ਵੀ ਕਹਿਣਾ ਚਾਹੁੰਦੇ ਹਨ, ਉਹ ਕਹਿੰਦੇ ਰਹਿਣ ਜਦੋਂਕਿ ਸਾਨੂੰ ਇੱਕ ਹੀ ਗੱਲ ਕਹਿਣ ਤੋਂ ਰੋਕਿਆ ਜਾਂਦਾ ਹੈ ਅਜਿਹਾ ਲੱਗਦਾ ਹੈ ਕਿ ਚੋਣ ਪ੍ਰੋਗਰਾਮ ਮੋਦੀ ਜੀ ਦੇ ਚੋਣ ਪ੍ਰਚਾਰ ਲਈ ਬਣਾਇਆ ਗਿਆ ਸੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਪ੍ਰਭਾਵੀ ਢੰਗ ਨਾਲ ਜਨਤਾ ਦੇ ਮੁੱਦੇ ਚੁੱਕੇ ਮੋਦੀ ਜੀ ਕੋਲ ਅਸੀਮਤ ਧਨਬਲ, ਮਾਰਕੀਟਿੰਗ, ਟੀਵੀ ਪ੍ਰਚਾਰ ਸੀ, ਸਾਡੇ ਕੋਲ ਸਿਰਫ਼ ‘ਸੱਚਾਈ’ ਸੀ ਤੇ ਸੱਚਾਈ ਜਿੱਤੇਗੀ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚੋਣ ਅਭਿਆਨ ਲਈ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਪੀਐੱਮ ਮੋਦੀ ਨੇ ਰਾਫੇਲ ਮੁੱਦੇ ‘ਤੇ ਬਹਿਸ ਦੀ ਮੇਰੀ ਚੁਣੌਤੀ ਕਿਉਂ ਨਹੀਂ ਸਵੀਕਾਰ ਕੀਤੀ ਅਮਿਤ ਸ਼ਾਹ ਤੇ ਪੀਐੱਮ ਮੋਦੀ ਦੀ ਸੋਚ ਮਹਾਤਮਾ ਗਾਂਧੀ ਦੀ ਸੋਚ ਨਹੀਂ ਹੈ ਇਨ੍ਹਾਂ ਚੋਣਾਂ ‘ਚ ਚੋਣ ਕਮਿਸ਼ਨ ਦੀ ਭੂਮਿਕਾ ਪੂਰਵਗ੍ਰਹਿ ਤੋਂ ਗ੍ਰਸਿਤ ਰਹੀ ਹੈ ਤੇ ਉਸਨੇ ਪੀਐੱਮ ਮੋਦੀ ਦੇ ਪ੍ਰੋਗਰਾਮਾਂ ਨੂੰ ਧਿਆਨ ‘ਚ ਰੱਖ ਕੇ ਆਦੇਸ਼ ਜਾਰੀ ਕੀਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।