ਕਿਸਾਨ ਖੁਦਕੁਸ਼ੀਆਂ ਤੇ ਨਸ਼ਿਆਂ ਲਈ ਅਕਾਲੀ-ਭਾਜਪਾ ਨੂੰ ਦੱਸਿਆ ਜ਼ਿੰਮੇਵਾਰ
ਨਵਜੋਤ ਸਿੰਘ ਸਿੱਧੂ ਨੇ ਪੰਜਾਬ ‘ਚ ਪਹਿਲੀ ਵਾਰ ਬਠਿੰਡਾ ਰੈਲੀ ‘ਚ ਦਿੱਤਾ ਭਾਸ਼ਣ
ਬਠਿੰਡਾ, ਸੁਖਜੀਤ ਮਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਲ੍ਹ ਅਕਾਲੀ-ਭਾਜਪਾ ਉਮੀਦਵਾਰਾਂ ਦੇ ਹੱਕ ‘ਚ ਬਠਿੰਡਾ ਵਿਖੇ ਕੀਤੀ ਗਈ ਰੈਲੀ ਦੇ ਜਵਾਬੀ ਹਮਲੇ ਵਜੋਂ ਅੱਜ ਕਾਂਗਰਸ ਨੇ ਵੀ ਉਸੇ ਹੀ ਥਾਂ ਉਸੇ ਸਟੇਜ਼ ‘ਤੋਂ ਹੀ ਆਪਣੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ‘ਚ ਰੈਲੀ ਕੀਤੀ ਰੈਲੀ ਨੂੰ ਸੰਬੋਧਨ ਕਰਨ ਲਈ ਕੁਲ ਹਿੰਦ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਬੀਬਾ ਪ੍ਰਿਅੰਕਾ ਗਾਂਧੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਬੀਬਾ ਗਾਂਧੀ ਨੇ ਆਪਣੇ ਸੰਬੋਧਨ ਦੌਰਾਨ ਮੋਦੀ ਸਰਕਾਰ ਅਤੇ ਇਸ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ‘ਤੇ ਤਿੱਖੇ ਹਮਲੇ ਕੀਤੇ ਇਹ ਉਨ੍ਹਾਂ ਦੀ ਪੰਜਾਬ ‘ਚ ਪਹਿਲੀ ਰੈਲੀ ਹੈ ।
ਪ੍ਰਿਅੰਕਾ ਗਾਂਧੀ ਨੇ ਆਪਣੇ ਸੰਬੋਧਨ ਦੌਰਾਨ ‘ਬੱਦਲਾਂ ਵਿੱਚ ਰਡਾਰ’ ਸਬੰਧੀ ਮੋਦੀ ਦੇ ਬਿਆਨ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੱਚਾਈ ਲੋਕਾਂ ਦੇ ਰਡਾਰ ‘ਤੇ ਆ ਗਈ ਹੈ ਅਤੇ ਹੁਣ ਉਸ ਲਈ ਸਮਾਂ ਆ ਗਿਆ ਹੈ ਕਿ ਉਹ ਆਪਣੇ ਪੂਰੇ ਨਾ ਕੀਤੇ ਗਏ ਵਾਅਦਿਆਂ ਨੂੰ ਰਡਾਰ ‘ਤੇ ਲੈ ਕੇ ਆਵੇ।ਉਨ੍ਹਾਂ ਕਿਹਾ ਕਿ ਸੁਣਿਆ ਹੈ ਕੱਲ੍ਹ ਇੱਥੇ ਪ੍ਰਧਾਨ ਮੰਤਰੀ ਵੀ ਆਏ ਸੀ ਕੱਲ੍ਹ ਮੋਦੀ ਦੀ ਰੈਲੀ ਮੌਕੇ ਆਈ ਹਨ੍ਹੇਰੀ ‘ਤੇ ਵੀ ਪ੍ਰਿਅੰਕਾ ਨੇ ਵਿਅੰਗ ਕੀਤਾ ਉਨ੍ਹਾਂ ਕਿਹਾ ਕਿ ਮੋਦੀ ਦੇ ਝੂਠਾਂ ਦਾ ਜਵਾਬ ਅੰਬਰ ਨੇ ਵੀ ਦਿੱਤਾ ਹੈ ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਭਾਰਤੀ ਜਨਤਾ ਪਾਰਟੀ ।
ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਬਕ ਸਿਖਾਉਣ ਅਕਾਲੀ-ਭਾਜਪਾ ਸਰਕਾਰ ਦਾ ਜ਼ਿਕਰ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਸੂਬੇ ਨੂੰ ਨਸ਼ਿਆਂ, ਸ਼ਰਾਬ, ਰੇਤ ਅਤੇ ਟਰਾਂਸਪੋਰਟ ਮਾਫੀਏ ਦੇ ਹਵਾਲੇ ਕਰੀ ਰੱਖਿਆ। ਭਾਜਪਾ ਅਤੇ ਅਕਾਲੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਨਾਲ ਤਬਾਹ ਕੀਤਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਨੇ ਵਿਧਾਨ ਸਭਾ ਤੋਂ ਪਹਿਲਾਂ ਨਸ਼ਿਆਂ ਦਾ ਮੁੱਦਾ ਉਠਾਇਆ ਸੀ ਤਾਂ ਉਨ੍ਹਾਂ ਦੀ ਖਿੱਲੀ ਉਡਾਈ ਗਈ ਜੋ ਬਾਅਦ ਵਿੱਚ ਪੂਰੀ ਤਰ੍ਹਾਂ ਸਾਹਮਣੇ ਆ ਗਈ। ਉਨ੍ਹਾਂ ਕਿਹਾ ਕਿ ਬਾਬਾ ਨਾਨਕ ਨੇ ਹਮੇਸ਼ਾ ‘ਤੇਰਾ ਤੇਰਾ’ ਆਖਿਆ ਜਦਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ‘ਮੇਰਾ ਮੇਰਾ’ ਆਖਿਆ। ਪ੍ਰਧਾਨ ਮੰਤਰੀ ਦੀਆਂ ਗੱਲਾਂ ਸੁਣ ਕੇ ਵਿਅਕਤੀ ਇਕ ਵਾਰ ਤਾਂ ਇੰਜ ਸੋਚਦਾ ਹੈ ਕਿ ਮੁਲਕ ਵਿੱਚ ਵਿਕਾਸ ਸਿਰਫ ਪਿਛਲੇ ਸਾਲਾਂ ਵਿੱਚ ਹੀ ਹੋਇਆ ਹੋਵੇ। ਬਠਿੰਡਾ ਦੀ ਸਭ ਤੋਂ ਵੱਡੀ ਮਿਸਾਲ ਦਿੰਦਿਆਂ ਉਨਾਂ ਕਿਹਾ ਕਿ ਇਸ ਇਲਾਕੇ ਵਿੱਚ ਉਦਯੋਗਿਕ ਅਤੇ ਖੇਤੀਬਾੜੀ ਦੇ ਵਿਕਾਸ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੋਇਆ ਹੈ। ਉਨਾਂ ਦੱਸਿਆ ਕਿ ਬਠਿੰਡਾ ਨਾ ਸਿਰਫ ਵੱਡਾ ਉਦਯੋਗਿਕ ਕੇਂਦਰ ਹੈ ਸਗੋਂ ਇੱਥੇ ਕਪਾਹ ਅਤੇ ਕਣਕ ਦੀਆਂ ਵੱਡੀਆਂ ਮੰਡੀਆਂ ਦੇ ਢਾਂਚੇ ਤੋਂ ਇਲਾਵਾ ਪੂਰੀ ਤਰਾਂ ਵਿਕਸਤ ਡੇਅਰੀ ਸੈਕਟਰ ਅਤੇ ਫੌਜੀ ਛਾਉਣੀ ਵੀ ਹੈ ਅਤੇ ਇਹ ਸਭ ਕੁਝ ਮੋਦੀ ਤੋਂ ਪਹਿਲਾਂ 70 ਸਾਲਾਂ ਵਿੱਚ ਸਥਾਪਤ ਹੋਇਆ ਹੈ।ਉਨ੍ਹਾਂ ਲੋਕਾਂ ਦੇ ਖਾਤਿਆਂ ‘ਚ 15 ਲੱਖ ਨਾ ਆਉਣ, ਕਿਸਾਨਾਂ ਦੀ ਆਮਦਨ ਦੁੱਗਣੀ ਨਾ ਹੋਣ ਅਤੇ ਨਾ ਹੀ ਮਹਿੰਗਾਈ ਨੂੰ ਨੱਥ ਪਾਉਣ, ਨੋਟਬੰਦੀ ਅਤੇ ਜੀਐਸਟੀ ਦਾ ਖਾਸ ਜਿਕਰ ਕੀਤਾ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੌਰਾਨ ਕਰਜ਼ੇ ‘ਚ ਡੁੱਬੇ 12000 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਅਤੇ ਕਿਸਾਨਾਂ ਨੂੰ ਨਾ ਤਾਂ ਉਨ੍ਹਾਂ ਦੀਆਂ ਫਸਲਾਂ ਦਾ ਲਾਹੇਵੰਦ ਭਾਅ ਦਿੱਤਾ ਗਿਆ ਅਤੇ ਨਾ ਹੀ ਢੁਕਵੇਂ ਬੀਜ ਤੇ ਹੋਰ ਸਹੂਲਤਾਂ ਦਿੱਤੀਆਂ ਹਨ। ਪ੍ਰਿਯੰਕਾ ਨੇ ਲੋਕਾਂ ਨੂੰ ਕਾਂਗਰਸ ਦਾ ਚੋਣ ਮਨੋਰਥ ਪੱਤਰ ਪੜ੍ਹਨ ਦੀ ਅਪੀਲ ਵੀ ਕੀਤੀ ਲੋਕਾਂ ਨੂੰ ਜਮਹੂਰੀਅਤ ਦੀ ਸਭ ਤੋਂ ਵੱਡੀ ਸ਼ਕਤੀ ਦੱਸਦਿਆਂ ਪ੍ਰਿਯੰਕਾ ਨੇ ਆਪਣੀ ਵੋਟ ਸੋਚ ਸਮਝ ਕੇ ਪਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਣ ‘ਚ ਭਾਰਤ ਦੇ ਭਵਿੱਖ ਲਈ ਚੋਣ ਜੰਗ ਦੌਰਾਨ ਲੋਕਾਂ ਨੂੰ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਰੈਲੀ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਾਜ਼ਰ ਲੋਕਾਂ ਦੇ ਇਕੱਠ ਨੂੰ ਵੇਖਕੇ ਆਖਿਆ ਕਿ ‘ਜੇ ਮੇਰੀਆਂ ਅੱਖਾਂ ਦਾ ਧੋਖਾ ਨਹੀਂ ਖਾ ਰਹੀਆਂ ਤਾਂ ਅੱਜ ਇਸ ਇਕੱਠ ‘ਚੋਂ ਮੈਨੂੰ ਹਿੰਦੁਸਤਾਨ ਦੀ ਤਕਦੀਰ ਬਦਲਦੀ ਨਜ਼ਰ ਆ ਰਹੀ ਹੈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਤੇਜ਼ ਤਰਾਰ ਭਾਸ਼ਣ ‘ਚ ਆਖਿਆ ਕਿ ‘ਜੇਕਰ ਬਾਦਲਾਂ ਦੇ ਗੋਡੇ ਨਾਂ ਲਵਾਏ ਤਾਂ ਮੇਰਾ ਸਿੱਧੂ ਨਾਂਅ ਨਾ ਜਾਣਿਓ’ ਉਨ੍ਹਾਂ ਆਖਿਆ ਕਿ ਜੇਕਰ ਬਾਦਲ ਬਠਿੰਡਾ ‘ਚੋਂ ਉੱਡ ਜਾਣ ਤਾਂ ਪੰਜਾਬ ਦੀਆਂ ਪੀੜ੍ਹੀਆਂ ਬਚ ਜਾਣਗੀਆਂ ਖੇਡ ਮੰਤਰੀ ਰਾਣਾ ਸੋਢੀ ਨੇ ਆਖਿਆ ਕਿ ਲੋਕ ਸਭਾ ਚੋਣਾਂ ਦੀ ਇਹ ਲੜਾਈ ਅਸੂਲਾਂ ਦੀ ਲੜਾਈ ਹੈ ਉਮੀਦਵਾਰ ਰਾਜਾ ਵੜਿੰਗ ਨੇ ਆਖਿਆ ਕਿ ਉਸਦੀ ਮੰਤਰੀ ਜਾਂ ਸੰਸਦ ਮੈਂਬਰ ਬਣਨ ਦੀ ਇੱਛਾ ਨਹੀਂ ਉਨ੍ਹਾਂ ਕਿਹਾ ਕਿ ਉਸਦਾ ਸੁਫ਼ਨਾ ਤਾਂ ਹਰਸਿਮਰਤ ਕੌਰ ਬਾਦਲ ਨੂੰ ਹਰਾਉਣਾ ਹੈ ਉਸ ਤੋਂ ਬਾਅਦ ਬੇਸ਼ੱਕ ਰੱਬ ਉਸਦੀਆਂ ਅੱਖਾਂ ਬੰਦ ਕਰ ਦੇਵੇ ਰੈਲੀ ਦੌਰਾਨ ਬਿਜਲੀ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਕਾਂਗਰਸ ਦੇ ਜ਼ਿਲ੍ਹਾ ਬਠਿੰਡਾ ਪ੍ਰਧਾਨ ਖੁਸ਼ਬਾਜ਼ ਜਟਾਣਾ, ਜ਼ਿਲ੍ਹਾ ਮਾਨਸਾ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਪੰਜਾਬ ਕਾਂਗਰਸ ਦੀ ਇੰਚਾਰਜ਼ ਆਸ਼ਾ ਕੁਮਾਰੀ, ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ, ਹਲਕਾ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਅੰਮ੍ਰਿਤਾ ਵੜਿੰਗ, ਵੀਨੂੰ ਬਾਦਲ, ਅਰਜਨ ਬਾਦਲ, ਨਾਜ਼ਰ ਸਿੰਘ ਮਾਨਸ਼ਾਹੀਆ ਆਦਿ ਵੀ ਹਾਜ਼ਰ ਸਨ।
ਮੇਰੇ ਘਰ ਵਾਲਾ ਪੰਜਾਬੀ ਹੈ : ਪ੍ਰਿਯੰਕਾ
ਸ੍ਰੀਮਤੀ ਪ੍ਰਿਅੰਕਾ ਗਾਂਧੀ ਨੇ ਰੈਲੀ ਦੀ ਸ਼ੁਰੂਆਤ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਨਾਲ ਕਰਨ ਮਗਰੋਂ ਪੰਜਾਬੀ ਬੋਲਦਿਆਂ ਆਖਿਆ ਕਿ ਉਸ ਦਾ ਪਤੀ ਪੰਜਾਬੀ ਹੈ। ਉਹ ਇੱਥੇ ਅਤੇ ਇੱਥੋਂ ਦੇ ਲੋਕਾਂ ਵਿੱਚ ਆ ਕੇ ਘਰ ਵਰਗਾ ਮਹਿਸੂਸ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਬਹਾਦਰੀ ਅਤੇ ਉਨ੍ਹਾਂ ਦੀ ਹਰ ਹਾਲਤ ਵਿੱਚ ਚੜ੍ਹਦੀ ਕਲਾ ‘ਚ ਰਹਿਣ ਦੀ ਸਮਰੱਥਾ ਦੀ ਸ਼ਲਾਘਾਯੋਗ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।