ਸੜਕ ਹਾਦਸੇ ‘ਚ ਟਰੈਕਟਰ ਟਰਾਲੀ ਸਵਾਰ ਛੇ ਜਣਿਆਂ ਦੀ ਮੌਤ

ਸੜਕ ਹਾਦਸੇ ‘ਚ ਟਰੈਕਟਰ ਟਰਾਲੀ ਸਵਾਰ ਛੇ ਜਣਿਆਂ ਦੀ ਮੌਤ

ਮੁਰਾਦਾਬਾਦ, ਏਜੰਸੀ। ਉਤਰ ਪ੍ਰਦੇਸ਼ ‘ਚ ਮੁਰਾਦਾਬਾਦ ਜ਼ਿਲ੍ਹੇ ਦੇ ਡਿਲਾਰੀ ਖੇਤਰ ‘ਚ ਭਿਆਨਕ ਸੜਕ ਹਾਦਸੇ ‘ਚ ਟਰੈਕਟਰ ਟਰਾਲੀ ‘ਤੇ ਸਵਾਰ ਦੋ ਬੱਚਿਆਂ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਭਾਜਲਪੁਰ ਪਿੰਡ ‘ਚ ਐਤਵਾਰ ਸ਼ਾਮ ਲਗਭਗ 30 ਵਿਅਕਤੀ ਟਰੈਕਟਰ ਟਰਾਲੀ ‘ਤੇ ਸਵਾਰ ਹੋ ਕੇ ਨਾਖੂਨਕਾ ਪਿੰਡ ‘ਚ ਜਨਮ ਦਿਨ ਸਮਾਰੋਹ ‘ਚ ਗਏ ਸਨ। ਉਹਨਾ ਦੱਸਿਆ ਕਿ ਦੇਰ ਰਾਤ ਕਰੀਬ ਪੌਣੇ ਦੋ ਵਜੇ ਸਾਰੇ ਲੋਕ ਟਰੈਕਟਰ ਟਰਾਲੀ ਰਾਹੀਂ ਵਾਪਸ ਪਿੰਡ ਆ ਰਹੇ ਸਨ।

ਉਹਨਾ ਦੱਸਿਆ ਕਿ ਪਿੰਡ ਦੇ ਨੇੜੇ ਹੀ ਅਚਾਨਕ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੱਡ ‘ਚ ਪਲਟ ਗਈ। ਹਾਦਸੇ ‘ਚ ਛੇ ਮਹੀਨੇ ਦੀ ਬੱਚੀ ਅਤੇ ਦਸ ਸਾਲ ਦੇ ਬੱਚੇ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖਮੀ ਹੋ ਗਏ ਜਦੋਂ ਕਿ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਮ੍ਰਿਤਕਾਂ ‘ਚ ਛੇ ਮਹੀਨੇ ਦੀ ਜੋਤੀ, ਦਸ ਸਾਲ ਦਾ ਮੋਨੂੰ, ਬਿਸਮਾ, ਪਰਮੇਸ਼ਵਰੀ, ਗੱਬਰ ਅਤੇ ਸ੍ਰੀਮਤੀ ਸ਼ੀਲਾ ਸ਼ਾਮਲ ਹਨ। ਸਾਰੇ ਮ੍ਰਿਤਕ ਤਿਥਾਵਲੀ ਪਿੰਡ ਦੇ ਰਹਿਣ ਵਾਲੇ ਹਨ। ਉਹਨਾ ਦੱਸਿਆ ਕਿ ਗੰਭੀਰ ਜ਼ਖਮੀਆਂ ‘ਚ ਨੀਰਜ, ਜੋਤੀ ਅਤੇ ਸਰੋਜ ਸ਼ਾਮਲ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here