ਬਠਿੰਡਾ, ਸੁਖਜੀਤ ਮਾਨ
ਲੋਕ ਸਭਾ ਚੋਣਾਂ ਦੇ ਇਸ ਮਹੌਲ ‘ਚ ਵੋਟਰ ਰਾਜੇ ਬਣੇ ਹੋਏ ਨੇ ਚਾਰ ਦਿਨ ਦੇ ਰਾਜਿਆਂ ਅੱਗੇ ਸਿਆਸੀ ਘਰਾਣਿਆਂ ਦੇ ਪਰਿਵਾਰ ਨਿੱਤ ਹੱਥ ਜੋੜਦੇ ਨੇ ਪ੍ਰਚਾਰ ‘ਚ ਮੋਰਚਾ ਸੰਭਾਲ ਰਹੀਆਂ ਮਹਿਲਾਵਾਂ ਤਾਂ ਹਰ ਛੋਟੀ-ਵੱਡੀ ਉਮਰ ਦੇ ਵੋਟਰ ਅੱਗੇ ਹੱਥ ਜੋੜ੍ਹ ਕੇ ਸਹਿਯੋਗ ਦੀ ਅਪੀਲ ਕਰ ਰਹੀਆਂ ਹਨ ਮਹਿਲਾ ਵੋਟਰਾਂ ਵੀ ਆਪਣੇ ਦਿਲ ਦੇ ਦੁੱਖੜੇ ਨੇੜੇ ਹੋ ਕੇ ਦੱਸ ਰਹੀਆਂ ਨੇ ਵੇਰਵਿਆਂ ਮੁਤਾਬਿਕ ਬਠਿੰਡਾ ਹਲਕੇ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਪਤੀ ਦੇ ਹੱਕ ‘ਚ ਪ੍ਰਚਾਰ ਦਾ ਮੋਰਚਾ ਸੰਭਾਲਿਆ ਹੋਇਆ ਹੈ ਅੰਮ੍ਰਿਤਾ ਚੋਣ ਜਲਸੇ ‘ਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕਈ ਹੀਲੇ ਵਰਤ ਰਹੀ ਹੈ ਛੋਟੇ ਬੱਚਿਆਂ ਨੂੰ ਠੰਢਾ ਪਿਆਉਣ ਤੋਂ ਇਲਾਵਾ ਗੋਦੀ ਚੁੱਕ ਕੇ ਫੋਟੋਆਂ ਵੀ ਕਰਵਾਈਆਂ ਜਾ ਰਹੀਆਂ ਨੇ ਕਈ ਥਾਈਂ ਤਾਂ ਉਹ ਮਹਿਲਾਵਾਂ ਦੇ ਦਰਮਿਆਨ ਜਾ ਕੇ ਹੇਠਾਂ ਬੈਠਕੇ ਗੱਲਾਂ ਕਰਦੀ ਨਜ਼ਰ ਆਉਂਦੀ ਹੈ ਰਾਜਾ ਵੜਿੰਗ ਤਾਂ ਖੁਦ ਸਟੇਜ਼ਾਂ ਤੋਂ ਦੱਸਦਾ ਹੈ ਕਿ ਉਸਨੇ ਅੰਮ੍ਰਿਤਾ ਨੂੰ ਆਖਿਆ ਹੈ ਕਿ ਭਾਵੇਂ ਉਸਦੇ ਆਪਣੇ ਮਾਂ-ਪਿਉ ਤਾਂ ਬਚਪਨ ‘ਚ ਹੀ ਸਾਥ ਛੱਡ ਗਏ ਪਰ ਹੁਣ ਹਲਕੇ ਦੇ ਲੋਕ ਹੀ ਉਸਦੇ ਮਾਂ-ਬਾਪ ਹਨ ਇਸ ਲਈ ਉਨ੍ਹਾਂ ਦੇ ਪੈਰੀ ਹੱਥ ਲਾਇਆ ਕਰ ਅੰਮ੍ਰਿਤਾ ਵੜਿੰਗ ਕਰ ਵੀ ਇਸੇ ਤਰ੍ਹਾਂ ਰਹੀ ਹੈ ਉਹ ਇਕੱਠ ‘ਚ ਮਹਿਲਾਵਾਂ ਨੂੰ ਗਲੇ ਲਾਉਂਦੀ ਹੈ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਦੀ ਹੈ ਅੰਮ੍ਰਿਤਾ ਵੜਿੰਗ ਰਾਜਾ ਵੜਿੰਗ ਵੱਲੋਂ ਗਿੱਦੜਬਾਹਾ ਹਲਕੇ ‘ਚ ਕੀਤੇ ਵਿਕਾਸ ਦਾ ਜ਼ਿਕਰ ਵੀ ਲੋਕਾਂ ‘ਚ ਕਰਦੀ ਹੈ ਹਰਸਿਮਰਤ ਕੌਰ ਬਾਦਲ ਵੀ ਸੁਰੱਖਿਆ ਘੇਰੇ ਨੂੰ ਤੋੜ ਕੇ ਮਹਿਲਾਵਾਂ ਨਾਲ ਸਿੱਧਾ ਰਾਬਤਾ ਕਾਇਮ ਕਰ ਰਹੀ ਹੈ ਵੋਟਾਂ ਦਾ ਮਾਮਲਾ ਹੀ ਹੈ ਕਿ ਸੁਰੱਖਿਆ ਦਸਤੇ ‘ਚ ਮੌਜੂਦ ਮੁਲਾਜ਼ਮ ਹੁਣ ਲੋਕਾਂ ਨਾਲ ਖਿੱਚ ਧੂਹ ਘੱਟ ਹੀ ਕਰਦੇ ਨੇ ਜਦੋਂਕਿ ਆਮ ਮੌਕਿਆਂ ‘ਤੇ ਕਈਆਂ ਨੂੰ ਮੁਲਾਜ਼ਮਾਂ ਦੀਆਂ ਕੂਹਣੀਆਂ ਝੱਲਣੀਆਂ ਪੈਂਦੀਆਂ ਨੇ ਹਰਸਿਮਰਤ ਕੌਰ ਮਹਿਲਾਵਾਂ ਦੇ ਇਕੱਠ ‘ਚ ਪੁੱਛਦੀ ਹੈ ਕਿ ਸ਼ਗਨ ਸਕੀਮ ਮਿਲ ਰਹੀ ਹੈ, ਆਟਾ-ਦਾਲ ਮਿਲ ਰਿਹਾ ਹੈ ਤਾਂ ਨਾਂਹ ‘ਚ ਜਵਾਬ ਸੁਣਕੇ ਆਖਦੀ ਹੈ ਕਿ ‘ਇਹ ਰਾਜਾ ਸਾਹਿਬ ਦੀ ਸਰਕਾਰ ਦੇ ਕੰਮ ਨੇ ਜਿੰਨਾਂ ਨੇ ਬਾਦਲ ਸਰਕਾਰ ਵੱਲੋਂ ਚਲਾਈਆਂ ਭਲਾਈ ਸਕੀਮਾਂ ਵੀ ਬੰਦ ਕਰ ਦਿੱਤੀਆਂ ਵੱਧ ਤਾਂ ਕੀ ਦੇਣਾ ਸੀ’ ਸੁਖਪਾਲ ਸਿੰਘ ਖਹਿਰਾ ਦੀ ਪਤਨੀ ਵੀ ਪਤੀ ਦੇ ਹੱਕ ‘ਚ ਲੋਕਾਂ ਅੱਗੇ ਹੱਥ ਜੋੜ ਰਹੀ ਹੈ ਖਹਿਰਾ ਦੀ ਪਤਨੀ ਜਤਿੰਦਰ ਕੌਰ ਜਨਤਕ ਇਕੱਠਾਂ ‘ਚ ਆਖ ਰਹੀ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਜਿਹੀਆਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਆਪਣੇ ਘਰ ਭਰਨ ਤੋਂ ਸਿਵਾਏ ਹੋਰ ਕੁੱਝ ਨਹੀਂ ਕੀਤਾ ਉਹ ਲੋਕਾਂ ਨੂੰ ਇਕੱਠਾਂ ‘ਚ ਦੱਸ ਰਹੇ ਨੇ ਕਿ ਅਕਾਲੀ ਦਲ ਅਤੇ ਕਾਂਗਰਸ ਵਾਲੇ ਲੋਕਾਂ ਸਾਹਮਣੇ ਜਰੂਰ ਇੱਕ-ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਦੇ ਨੇ ਪਰ ਅੰਦਰਖਾਤੇ ਇਹ ਸਭ ਰਲ ਮਿਲਕੇ ਸਿਆਸਤ ਕਰਦੇ ਹਨ ਜਤਿੰਦਰ ਕੌਰ ਖਹਿਰਾ ਆਪਣੇ ਪਤੀ ਬਾਰੇ ਲੋਕਾਂ ਨੂੰ ਦੱਸਦੀ ਹੈ ਕਿ ਉਨ੍ਹਾਂ ਨੇ ਹਮੇਸ਼ਾ ਇਮਾਨਦਾਰੀ ਨਾਲ ਸਿਆਸਤ ਕੀਤੀ ਹੈ ਤੇ ਸੱਚ ਬੋਲਣ ਤੋਂ ਕਦੇ ਨਹੀਂ ਡਰੇ ਇਸੇ ਕਰਕੇ ਕਾਂਗਰਸ ‘ਚ ਰਹਿੰਦਿਆਂ ਵੀ ਉਹ ਸੀਨੀਅਰ ਆਗੂਆਂ ਦੀਆਂ ਅੱਖਾਂ ‘ਚ ਰੜਕਦੇ ਰਹੇ ਅਤੇ ਆਮ ਆਦਮੀ ਪਾਰਟੀ ਨੂੰ ਵੀ ਉਨ੍ਹਾਂ ਦਾ ਸੱਚ ਬੋਲਣਾ ਬਰਦਾਸ਼ਤ ਨਹੀਂ ਹੋਇਆ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਜਨਤਕ ਇਕੱਠਾਂ ‘ਚ ਹਲਕੇ ਦੀ ਧੀ ਆਖਕੇ ਵੋਟਾਂ ਮੰਗ ਰਹੇ ਹਨ ਬਲਜਿੰਦਰ ਕੌਰ ਆਖਦੇ ਨੇ ਕਿ ਉਹ ਆਪਣੇ ਹਲਕੇ ਦੀਆਂ ਸਮੱਸਿਆਵਾਂ ਤੋਂ ਜਾਣੂੰ ਹਨ ਸਮੱਸਿਆਵਾਂ ਦੇ ਹੱਲ ਲਈ ਤੁਹਾਡੇ ਸਾਥ ਦੀ ਲੋੜ ਹੈ ਤਾਂ ਹੀ ਹਲਕੇ ਦਾ ਵਿਕਾਸ ਹੋ ਸਕੇਗਾ।
ਵੋਟਾਂ ਨੇੜੇ ਹੀ ਯਾਦ ਆਉਂਦੇ ਨੇ ਆਮ ਲੋਕ : ਸੇਵੇਵਾਲਾ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਹੈ ਕਿ ਇਹ ਆਗੂ ਅਸਲ ‘ਚ ਧਨਾਢਾਂ ਅਤੇ ਸੂਦਖੋਰਾਂ ਦੇ ਨੁਮਾਇੰਦੇ ਨੇ ਆਮ ਲੋਕਾਂ ਦੀ ਯਾਦ ਤਾਂ ਇਨ੍ਹਾਂ ਨੂੰ ਵੋਟਾਂ ਨੇੜੇ ਹੀ ਆਉਂਦੀ ਹੈ ਉਨ੍ਹਾਂ ਆਖਿਆ ਕਿ ਲੋਕਾਂ ਵੱਲੋਂ ਸਿਆਸੀ ਆਗੂਆਂ ਨੂੰ ਸਵਾਲ ਕਰਨਾ ਚੰਗੀ ਗੱਲ ਹੈ ਪਰ ਇਸ ਨੂੰ ਇੱਥੇ ਹੀ ਨਹੀਂ ਛੱਡ ਦੇਣਾ ਚਾਹੀਦਾ ਸਗੋਂ ਸ਼ਰਮਾਏਦਾਰਾਂ ਹੱਥੋਂ ਹੁੰਦੀ ਆਪਣੀ ਲੁੱਟ ਨੂੰ ਰੋਕਣ ਲਈ ਜੱਥੇਬੰਦ ਹੋ ਕੇ ਸੰਘਰਸ਼ ਕਰਦਿਆਂ ਸਵਾਲਾਂ ਦਾ ਸਿਲਸਿਲਾ ਜ਼ਾਰੀ ਰੱਖਣਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।