ਸਕੂਲ ਦੇ ਸਕਿਓਰਿਟੀ ਇੰਚਾਰਜ ਤੇ ਡਰਾਈਵਰ ਦੇ ਝਗੜੇ ‘ਚ ਹੋਈ ਡਰਾਈਵਰ ਦੀ ਮੌਤ

Death, Security, Driver, Dispute

ਜਲੰਧਰ । ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਲਿੱਦੜਾਂ ‘ਚ ਸੇਂਟ ਸੋਲਜਰ ਕਾਲਜ ‘ਚ ਮਾਮੂਲੀ ਗੱਲ ਨੂੰ ਲੈ ਕੇ ਸਕਿਓਰਿਟੀ ਇੰਚਾਰਜ ਨੇ ਕਾਲਜ ਦੇ ਡਰਾਈਵਰ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਾਹੌਰ ਸਿੰਘ ਵਾਸੀ ਅਲੀਪੁਰ ਜ਼ਿਲਾ ਕਪੂਰਥਲਾ ਦੇ ਰੂਪ ‘ਚ ਹੋਈ ਹੈ। ਲਾਹੌਰ ਸਿੰਘ ਸੇਂਟ ਸੋਲਜਰ ਕਾਲਜ ਦਾ ਡਰਾਈਵਰ ਸੀ। ਜਾਣਕਾਰੀ ਦਿੰਦੇ ਹੋਏ ਲਾਹੌਰ ਸਿੰਘ ਦੇ ਬੇਟੇ ਹਰਜਾਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ 25 ਸਾਲ ਤੋਂ ਕਾਲਜ ‘ਚ ਬਤੌਰ ਡਰਾਈਵਰ ਦੇ ਤੌਰ ‘ਤੇ ਕੰਮ ਕਰਦੇ ਸਨ।
ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਜ਼ਮੀਨ ਖਰੀਦੀ ਸੀ। ਇਸੇ ਗੱਲ ਨੂੰ ਲੈ ਕੇ ਸਕਿਓਰਿਟੀ ਇੰਚਾਰਜ ਹਰਜਿੰਦਰ ਸਿੰਘ ਉਨ੍ਹਾਂ ਨਾਲ ਰੰਜਿਸ਼ ਰੱਖਣ ਲੱਗਾ ਸੀ। ਅੱਜ ਕਿਸੇ ਗੱਲ ਲੈ ਕੇ ਹਰਜਾਪ ਦੀ ਹਰਜਿੰਦਰ ਨਾਲ ਬਹਿਸ ਹੋ ਗਈ ਅਤੇ ਇਹ ਬਹਿਸ ਹੱਥੋਂਪਾਈ ਤੱਕ ਪਹੁੰਚ ਗਈ। ਹੱਥੋਂਪਾਈ ਹੁੰਦੀ ਦੇਖ ਲਾਹੌਰ ਸਿੰਘ ਨੇ ਆ ਕੇ ਦੋਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਸਕਿਓਰਿਟੀ ਇੰਚਾਰਜ ਹਰਜਿੰਦਰ ਨੇ ਲਾਹੌਰ ਦੀ ਛਾਤੀ ‘ਚ ਮੁੱਕੇ ਮਾਰ ਦਿੱਤੇ। ਹਰਜਾਪ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਲਾਹੌਰ ਦਾ ਕੁਝ ਸਮੇਂ ਪਹਿਲਾਂ ਹੀ ਦਿਲ ਦਾ ਆਪਰੇਸ਼ਨ ਹੋਇਆ ਸੀ। ਜਿਸ ਕਰਕੇ ਦਿਲ ‘ਚ ਮੁੱਕੇ ਵੱਜਣ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਵਾਲੇ ਤੁਰੰਤ ਲਾਹੌਰ ਸਿੰਘ ਨੂੰ ਸੈਕ੍ਰੇਟ ਹਾਰਟ ਹਸਪਤਾਲ ਲੈ ਕੇ ਗਏ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਡੀ. ਐੱਸ. ਪੀ ਸਪੈਸ਼ਲ ਬ੍ਰਾਂਚ ਸਰਬਜੀਤ ਰਾਏ, ਡੀ. ਐੱਸ. ਪੀ. ਕਰਤਾਰਪੁਰ ਰਣਜੀਤ ਸਿੰਘ ਥਾਣਾ ਮਕਸੂਦਾਂ ਦੇ ਮੁਖੀ ਜਰਨੈਲ ਸਿੰਘ ਪੁਲਸ ਫੋਰਸ ਸਮੇਤ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਦੇ ਆਉਣ ਤੋਂ ਪਹਿਲਾਂ ਹੀ ਹਰਜਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।