ਵੋਟਿੰਗ ਦਾ ਸਮਾਂ ਬਦਲਣ ਤੋਂ ਚੋਣ ਕਮਿਸ਼ਨ ਦੀ ਨਾਂਹ
ਨਵੀਂ ਦਿੱਲੀ, ਏਜੰਸੀ। ਚੋਣ ਕਮਿਸ਼ਨ ਨੇ ਰਮਜਾਨ ਦੌਰਾਨ ਵੋਟਿੰਗ ਦਾ ਸਮਾਂ ਬਦਲਣ ਤੋਂ ਨਾਂਹ ਕਰ ਦਿੱਤੀ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਚੋਣ ਡਿਊਟੀ ‘ਚ ਲੱਗੇ ਕਰਮਚਾਰੀ ਅਤੇ ਅਫਸਰ ਪਹਿਲਾਂ ਹੀ ਬਹੁਤ ਜ਼ਿਆਦਾ ਕੰਮ ਕਰ ਰਹੇ ਹਨ। ਅਜਿਹੇ ‘ਚ ਸਮੇਂ ‘ਚ ਫੇਰਬਦਲ ਕਰਨਾ ਸਹੀ ਨਹੀਂ ਹੈ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਚੋਣ ਕਮਿਸ਼ਨ ਨੂੰ ਇੱਕ ਅਰਜੀ ‘ਤੇ ਵਿਚਾਰ ਕਰਨ ਲਈ ਕਿਹਾ ਸੀ। ਅਰਜੀ ‘ਚ ਰਮਜਾਨ ਅਤੇ ਗਰਮੀ ਕਾਰਨ ਲੋਕ ਸਭਾ ਚੋਣਾਂ ਦੇ ਬਾਕੀ ਗੇੜਾਂ ‘ਚ ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ 5 ਵਜੇ ਕਰਨ ਦੀ ਮੰਗ ਕੀਤੀ ਗਈ ਸੀ। 7 ਮਈ ਤੋਂ ਮੁਸਲਮਾਨਾਂ ਦਾ ਪਵਿੱਤਰ ਮਹੀਨਾ ਰਮਜਾਨ ਸ਼ੁਰੂ ਹੋ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।