ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੇਕਰ ਇਨਸਾਨ ਸੱਚੇ ਦਿਲੋਂ ਮਾਲਕ ਦਾ ਨਾਮ ਜਪੇ ਤਾਂ ਕੈਂਸਰ ਵਰਗੇ ਭਿਆਨਕ ਰੋਗ ਦੂਰ ਹੋ ਸਕਦੇ ਹਨ ਜਿਵੇਂ ਬਦਾਮ ਅਤੇ ਹੋਰ ਤਾਕਤ ਵਾਲੀਆਂ ਚੀਜ਼ਾਂ ਖਾਣ ਨਾਲ ਮਨੁੱਖ ਨੂੰ ਤਾਕਤ ਦਾ ਅਹਿਸਾਸ ਹੁੰਦਾ ਹੈ ਇਸੇ ਤਰ੍ਹਾਂ ਭਗਵਾਨ ਦੀ ਭਗਤੀ ਕਰਨ ਨਾਲ ਆਤਮਿਕ ਸ਼ਕਤੀਆਂ ਜਾਗ੍ਰਿਤ ਹੁੰਦੀਆਂ ਹਨ ਅਤੇ ਮਨੁੱਖ ਨੂੰ ਆਤਮਬਲ ਦਾ ਅਹਿਸਾਸ ਹੁੰਦਾ ਹੈ ਆਤਮਿਕ ਸ਼ਕਤੀਆਂ ਜਾਗ੍ਰਿਤ ਹੋਣ ਨਾਲ ਮਨੁੱਖ ਬੁਰਾਈਆਂ ਦਾ ਸਾਹਮਣਾ ਕਰਨ ‘ਚ ਸਮਰੱਥ ਹੋ ਜਾਂਦਾ ਹੈ ਜੇਕਰ ਤੁਸੀਂ ਇਸ ਜਨਮ ‘ਚ ਸੁਖ, ਸ਼ਾਂਤੀ ਚਾਹੁੰਦੇ ਹੋ ਤਾਂ ਮਾਲਕ ਦੀ ਭਗਤੀ ਕਰੋ ਬੁਰੀਆਂ ਆਦਤਾਂ ਛੱਡ ਕੇ ਮਾਲਕ ਦੀ ਭਗਤੀ ਕਰਨ ਨਾਲ ਪਹਾੜ ਵਰਗੇ ਕਰਮ ਕੰਕਰ ‘ਚ ਬਦਲ ਜਾਂਦੇ ਹਨ ਅਤੇ ਇਨਸਾਨ ਚਿੰਤਾਮੁਕਤ ਹੋ ਜਾਂਦਾ ਹੈ। (Saint Dr MSG)
ਮਿੱਠੇ ਬਚਨਾਂ ਨੇ ਨਿੰਦਕਾਂ ਨੂੰ ਭਗਤ ਬਣਾਇਆ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਨਾਮ ਲੈਣ ਲਈ ਕੋਈ ਪਹਿਰਾਵਾ, ਧਰਮ, ਜਾਤੀ ਨਹੀਂ ਬਦਲਣੀ ਪੈਂਦੀ ਸਗੋਂ ਜਿਸ ਧਰਮ ‘ਚ ਰਹਿੰਦੇ ਹੋ ਰਹੋ, ਜੋ ਪਹਿਰਾਵਾ ਪਹਿਨਦੇ ਹੋ ਪਹਿਨੋ ਅੱਜ ਨਾਸਤਕ ਲੋਕ ਵੀ ਪਰਮਾਤਮਾ ਦੀ ਹੋਂਦ ‘ਚ ਵਿਸ਼ਵਾਸ ਕਰਨ ਲੱਗੇ ਹਨ ਅਤੇ ਤਨ, ਮਨ ਨਾਲ ਸੇਵਾ ਕਰ ਰਹੇ ਹਨ ਸੇਵਾ ਅਤੇ ਸਿਮਰਨ ਕਰਨ ਨਾਲ ਭਿਆਨਕ ਤੋਂ ਭਿਆਨਕ ਨਸ਼ਾ ਵੀ ਸੱਤ ਦਿਨਾਂ ‘ਚ ਛੁੱਟ ਜਾਂਦਾ ਹੈ ਕੰਮ-ਧੰਦਾ ਨਹੀਂ ਚੱਲ ਰਿਹਾ ਜਾਂ ਘਾਟਾ ਪੈ ਰਿਹਾ ਹੈ ਤਾਂ ਮਿਹਨਤ ਕਰੋ ਅਤੇ ਮਾਲਕ ਦਾ ਨਾਮ ਜਪੋ ਜੇਕਰ ਇਨਸਾਨ ਹਿੰਮਤ ਕਰਦਾ ਹੈ ਤਾਂ ਮਾਲਕ ਉਸ ਦੀ ਮੱਦਦ ਜ਼ਰੂਰ ਕਰਦਾ ਹੈ ਜੇਕਰ ਭਗਵਾਨ ਤੋਂ ਮੰਗਣਾ ਹੀ ਹੈ ਤਾਂ ਚੰਗਾ ਪਾਣੀ, ਚੰਗੀ ਜ਼ਮੀਨ, ਚੰਗੀ ਹਵਾ, ਚੰਗਾ ਪਰਿਵਾਰ ਮੰਗੋ ਸਭ ਤੋਂ ਉੱਤਮ ਹੈ ਕਿ ਭਗਵਾਨ ਤੋਂ ਭਗਵਾਨ ਨੂੰ ਮੰਗੋ। (Saint Dr MSG)