ਜੱਜ ਐੱਨਵੀ ਰਮਨਾ ਨੇ ਖੁਦ ਨੂੰ ਜਾਂਚ ਪੈਨਲ ਤੋਂ ਵੱਖ ਕੀਤਾ
ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਮੁੱਖ ਜਸਟਿਸ ਰੰਜਨ ਗੋਗੋਈ ‘ਤੇ ਜਿਣਸੀ ਸੋਸ਼ਣ ਦੇ ਮਾਮਲੇ ਨੂੰ ਸਾਜਿਸ਼ ਦੱਸਣ ਦੇ ਵਕੀਲ ਉਤਸਵ ਬੈਂਸ ਦੇ ਦਾਅਵੇ ਦੀ ਜਾਂਚ ਲਈ ਅੱਜ ਅਦਾਲਤ ਨੇ ਸੇਵਾ ਮੁਕਤ ਜੱਜ ਏ.ਕੇ ਪਟਨਾਇਕ ਦੀ ਅਗਵਾਈ ‘ਚ ਇੱਕ ਕਮੇਟੀ ਨਿਯੁਕਤ ਕੀਤੀ
ਜੱਜ ਅਰੁਣ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ, ‘ਉਤਸਵ ਬੈਂਸ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਨਿਆਂਇਕ ਜੱਜ (ਸੇਵਾ ਮੁਕਤ) ਏ.ਕੇ ਪਟਨਾਇਕ ਦੀ ਨਿਯੁਕਤ ਕੀਤੀ ਗਈ ਹੈ
ਸੁਪਰੀਮ ਕੋਰਟ ਨੇ ਬੈਂਸ ਨੂੰ ਅਦਾਲਤ ਦੀ ਕਾਰਵਾਈ ਪ੍ਰਭਾਵਿ ਕਰਨ ‘ਚ ਫਿਕਸਰ ਅਤੇ ਕਾਰਪੋਰੇਟ ਜਗਤ ਨਾਲ ਜੁੜੇ ਇੱਕ ਵਿਅਕਤੀ ਦੀ ਕਥਿਤ ਸ਼ਮੂਲੀਅਤ ਸਬੰਧੀ ਕਮੇਟੀ ਸਾਹਮਣੇ ਸਾਰੇ ਦਸਤਾਵੇਜ਼ ਅਤੇ ਸਬੂਤ ਪੇਸ਼ ਕਰਨ ਦਾ ਆਦੇਸ਼ ਦਿੱਤਾ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ ਦੇ ਡਾਇਰੈਕਟਰ, ਦਿੱਲੀ ਪੁਲਿਸ ਅਤੇ ਖੁਫੀਆ ਵਿਭਾਗ ਦੇ ਮੁਖੀ ਨੂੰ ਵੀ ਮਾਮਲੇ ਦੀ ਜਾਂਚ ‘ਚ ਸਹਿਯੋਗ ਕਰਨ ਲਈ ਕਿਹਾ ਹੈ
ਉੱਥੇ ਇਸ ਮਾਮਲੇ ‘ਚ ਚੀਫ ਜਸਟਿਸ (ਸੀਜੇਆਈ) ਰੰਜਨ ਗੋਗੋਈ ‘ਤੇ ਜਿਣਸੀ ਸੋਸ਼ਣ ਮਾਮਲੇ ਦੀ ਜਾਂਚ ਕਰਨ ਵਾਲੇ ਪੈਨਲ ਤੋਂ ਜਸਟਿਸ ਐੱਨਵੀ ਰਮਨਾ ਨੇ ਖੁਦ ਨੂੰ ਵੱਖ ਕਰ ਲਿਆ ਹੈ ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਵਕੀਲ ਉਤਸਵ ਬੈਂਸ ਨੇ ਹੋਰ ਹਲਫਨਾਮਾ ਅਤੇ ਸੀਲਬੰਦ ਸਬੂਤ ਅਦਾਲਤ ਨੂੰ ਦਿੱਤੇ ਹਨ ਇਸ ਦੌਰਾਨ ਉਤਸਵ ਨੇ ਕਿਹਾ ਕਿ ਉਹ ਇੱਕ ਹੋਰ ਹਲਫਨਾਮਾ ਦੇ ਕੇ ਅਦਾਲਤ ਨੂੰ ਦੱਸਣਾ ਚਾਹੁੰਦੇ ਹਨ ਕਿ ਇਸ ਪੂਰੇ ਮਾਮਲੇ ‘ਚ ਕੋਈ ਜੱਜ ਜਾਂ ਉਨ੍ਹਾਂ ਦਾ ਰਿਸ਼ਤੇਦਾਰ ਅਸਰ ਪਾਉਣ ਵਾਲਿਆਂ ‘ਚ ਨਹੀਂ ਹੈ ਸਪੈਸ਼ਲ ਬੈਂਚ ਨੇ ਦੋਵਾਂ ਪੱਖਾਂ ਦੀ ਦਲੀਲ ਸੁਣੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।