ਸੁਰੱਖਿਆ ਕਾਰਨਾਂ ਕਰਕੇ ਇੰਟਰਨੈਟ ਸੇਵਾਵਾਂ ਬੰਦ
ਸ੍ਰੀਨਗਰ, ਏਜੰਸੀ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਵੀਰਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਸ਼ੁਰੂ ਹੋਏ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ। ਇਸ ਦਰਮਿਆਨ ਮੁਕਾਬਲੇ ਤੋਂ ਬਾਅਦ ਅਨੰਤਨਾਗ ‘ਚ ਕਈ ਸਥਾਨਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜ਼ਿਲ੍ਹੇ ‘ਚ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾ ਫੈਲੇ ਇਸ ਲਈ ਸੁਰੱਖਿਆ ਕਾਰਨਾਂ ਕਰਕੇ ਇੰਟਰਨੈਟ ਸੇਵਾ ‘ਤੇ ਰੋਕ ਲਗਾ ਦਿੱਤੀ ਗਈ ਹੈ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਅੱਜ ਸਵੇਰੇ ਅਨੰਤਨਾਗ ਦੇ ਬਿਜਬੇਹੇਰਾ ਬਾਗੇਂਦਰ ਮੋਹੱਲਾ ‘ਚ ਫੌਜ, ਜੰਮੂ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਭਿਆਨ ਦਲ (ਐਸਓਜੀ) ਅਤੇ ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐਫ) ਦੇ ਜਵਾਨਾਂ ਨੇ ਘੇਰਾ ਅਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਉਹਨਾ ਕਿਹਾ ਕਿ ਸੁਰੱਖਿਆ ਬਲ ਜਦੋਂ ਅੱਤਵਾਦੀਆਂ ਦੇ ਲੁਕੇ ਹੋਏ ਟਿਕਾਣਿਆਂ ਵੱਲ ਵਧ ਰਹੇ ਸਨ ਤਾਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫੌਜ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਮੁਕਾਬਲੇ ‘ਚ ਅੱਤਵਾਦੀ ਮਾਰੇ ਗਏ। ਉਹਨਾ ਕਿਹਾ ਕਿ ਅਭਿਆਨ ਅਜੇ ਵੀ ਜਾਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।