ਰਮੇਸ਼ ਠਾਕੁਰ
ਸ੍ਰੀਲੰਕਾ ਹਮਲੇ ਦੀ ਭਿਆਨਕ ਤਸਵੀਰ ਈਸਾਈ-ਇਸਲਾਮ ਵਿਚਕਾਰ ਖਿੱਚਦੀ ਨਫ਼ਰਤ ਦੀ ਲਕੀਰ ਨੂੰ ਦਰਸ਼ਾ ਰਹੀ ਹੈ ਖੂਬਸੂਰਤ ਮੁਲਕ ‘ਚ ਅੱਤਵਾਦੀਆਂ ਨੇ ਆਤਮਘਾਤੀ ਹਮਲਾ ਨਹੀਂ, ਸਗੋਂ ਈਸਾਈ ਭਾਈਚਾਰੇ ਦੇ ਪ੍ਰਤੀ ਅੱਤਵਾਦੀਆਂ ਨੇ ਕਰੂਰਤਾ ਦਾ ਸਬੂਤ ਦਿੱਤਾ ਨਿਊਜ਼ੀਲੈਂਡ ‘ਚ ਪਿਛਲੇ ਮਹੀਨੇ ਦੋ ਮਸੀਤਾਂ ‘ਚ ਨਮਾਜ਼ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਬਾਅਦ ਹੀ ਤਮਾਮ ਇਸਲਾਮਿਕ ਅੱਤਵਾਦੀ ਸੰਗਠਨਾਂ ਨੇ ਧਾਰ ਲਿਆ ਸੀ ਕਿ ਉਹ ਈਸਾਈਆਂ ‘ਤੇ ਦੇਰ-ਸਵੇਰ ਵੱਡਾ ਹਮਲਾ ਕਰਨਗੇ ਪਹਿਲਾ ਨਿਸ਼ਾਨਾ ਉਨ੍ਹਾਂ ਨੇ ਸ੍ਰੀਲੰਕਾ ਨੂੰ ਬਣਾਇਆ ਹੈ ਸ੍ਰੀਲੰਕਾ ‘ਚ ਉਨ੍ਹਾਂ ਨੇ ਈਸਾਈਆਂ ਦੇ ਧਾਰਮਿਕ ਸਥਾਨਾਂ ਨੂੰ ਚੁਣਿਆ ਹਮਲੇ ਈਸਟਰ ਪ੍ਰਾਰਥਨਾ ਸਭਾ ਦੌਰਾਨ ਕੋਲੰਬੋ ਦੇ ਸੈਂਟ ਇੰਥਨੀ ਚਰਚ, ਪੱਛਮੀ ਕੰਢੀ ਸ਼ਹਿਰ ਨੇਗੰਬੋ ਦੇ ਸੈਂਟ ਸਵੇਸੀਟੀਅਨ ਚਰਚ ਅਤੇ ਬਟਿਕਲੋਵਾ ਚਰਚ ‘ਚ ਕੀਤੇ ਗਏ Àੁੱਥੇ ਹੋਰ ਤਿੰਨ ਧਮਾਕੇ ਪੰਜ ਤਾਰਾ ਹੋਟਲਾਂ ਸਾਂਗਰੀਲਾ, ਦੀ ਸਿਨਾਮੋਨ ਗਰਾਂਡ ਤੇ ਦਾ ਕਿੰਗਸਬਰੀ ‘ਚ ਹੋਏ ਇੱਕ ਤੋਂ ਬਾਦ ਇੱਕ ਅੱਠ ਆਤਮਘਾਤੀ ਹਮਲਿਆਂ ਨੇ ਸਮੁੱਚੇ ਸ੍ਰੀਲੰਕਾ ਨੂੰ ਹਿਲਾ ਦਿੱਤਾ ਹਮਲੇ ‘ਚ 290 ਬੇਕਸੂਰ ਲੋਕ ਮਾਰੇ ਗਏ ਜਦੋਂ ਕਿ ਇਸ ਤੋਂ ਕਿਤੇ ਜਿਆਦਾ ਲੋਕ ਗੰਭੀਰ ਜ਼ਖ਼ਮੀ ਹੋ ਗਏ ਇਨ੍ਹਾਂ ਧਮਾਕਿਆਂ ਦੇ ਨਾਲ ਹੀ ਐਲਟੀਟੀਈ ਦੇ ਨਾਲ ਖੂਨੀ ਸੰਘਰਸ਼ ਦੇ ਖ਼ਤਮ ਹੋਣ ਤੋਂ ਬਾਅਦ ਕਰੀਬ ਇੱਕ ਦਹਾਕੇ ਤੋਂ ਸ੍ਰੀਲੰਕਾ ‘ਚ ਜਾਰੀ ਸ਼ਾਂਤੀ ਵੀ ਭੰਗ ਹੋ ਗਈ ਸ਼ਾਂਤੀ ਬਹਾਲੀ ਤੋਂ ਬਾਅਦ ਹੁਣ ਤੱਕ ਸਭ ਤੋਂ ਖਤਰਨਾਕ ਹਮਲਾ ਮੰਨਿਆ ਜਾ ਰਿਹਾ ਹੈ ।
2009 ‘ਚ ਸ੍ਰੀਲੰਕਾ ‘ਚ ਲਿੱਟੇ ਅੱਤਵਾਦ ਦੇ ਖਾਤਮੇ ਤੋਂ ਬਾਅਦ ਦੂਜਾ ਵੱਡਾ ਅੱਤਵਾਦੀ ਹਮਲਾ ਹੋਇਆ ਹੈ ਸ੍ਰੀਲੰਕਾ ‘ਚ ਸਾਲਾਂ ਪਹਿਲਾਂ ਸਥਾਨਕ ਵੱਖਵਾਦੀ ਗੁੱਟ ‘ਲਿੱਟੇ’ ਦਾ ਪ੍ਰਭਾਵ ਖਤਮ ਹੋ ਗਿਆ ਸੀ ਉਦੋਂ ਤੋਂ ਪੂਰੇ ਮੁਲਕ ‘ਚ ਅਮਨ-ਸ਼ਾਂਤੀ ਦਾ ਮਾਹੌਲ ਸੀ ਪਰ 21 ਅਪਰੈਲ ਦੀ ਸਵੇਰੇ ਇੱਕ ਸਮੇਂ ਕਈ ਥਾਵਾਂ ‘ਤੇ ਹੋਏ ਲੜੀਵਾਰ ਧਮਾਕਿਆਂ ਦੀ ਘਟਨਾ ਨੇ ਪੁਰਾਣੇ ਦਿਨਾਂ ਦੇ ਜਖ਼ਮ ਹਰੇ ਕਰ ਦਿੱਤੇ ਸ੍ਰੀਲੰਕਾ ‘ਚ ਭਗਵਾਨ ਬੁੱਧ ਦਾ ਸਭ ਤੋਂ ਪੁਰਾਣਾ ਮੰਦਰ ਹੈ ਮੰਨਣਾ ਹੈ ਕਿ ਉਕਤ ਮੰਦਰ ‘ਚ ਬੁੱਧ ਦਾ ਇੱਕ ਦੰਦ ਰੱਖਿਆ ਹੈ ਉਸ ਮੰਦਰ ਨੂੰ ਕਈ ਸਾਲ ਪਹਿਲਾਂ ਲਿੱਟੇ ਨੇ ਧਮਾਕੇ ਨਾਲ ਉਡਾ ਦਿੱਤਾ ਸੀ ਪਰ ਦੰਦ ਸੁਰੱਖਿਅਤ ਰਿਹਾ ਉਸ ਤੋਂ ਕੁਝ ਸਾਲ ਬਾਅਦ ਉੱਥੇ ਹੌਲੀ-ਹੌਲੀ ਲਿੱਟੇ ਦਾ ਪ੍ਰਭਾਵ ਖਤਮ ਹੋਇਆ ਜਨਜੀਵਨ ਪਟੜੀ ‘ਤੇ ਆਇਆ ਹੀ ਸੀ ਪਰ ਇੱਕ ਵਾਰ ਫਿਰ ਅੱਤਵਾਦੀਆਂ ਨੇ ਅਮਨ-ਪਸੰਦ ਮੁਲਕ ‘ਚ ਅਸ਼ਾਂਤੀ ਦਾ ਗ੍ਰਹਿਣ ਲਾ ਦਿੱਤਾ ਘਟਨਾ ਨੂੰ ਪਿਛਲੇ ਮਹੀਨੇ ਨਿਊਜ਼ੀਲੈਂਡ ਦੀ ਮਸੀਤ ‘ਚ ਨਮਾਜ਼ ਦੌਰਾਨ ਘਟੀ ਦਰਦਨਾਕ ਘਟਨਾ ਦੇ ਬਦਲੇ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ ਪਰ ਜਾਂਚ ਦੇ ਆਖ਼ਰੀ ਅੱਪਡੇਟ ਦਾ ਇੰਤਜਾਰ ਕਰਨਾ ਹੋਵੇਗਾ ਭਾਰਤ ਨੂੰ ਪੂਰੇ ਘਟਨਾਕ੍ਰਮ ‘ਤੇ ਤਿੱਖੀ ਨਜ਼ਰ ਰੱਖਣੀ ਹੋਵੇਗੀ ਨਾਲ ਹੀ ਆਪਣੇ ਇੱਥੋਂ ਦੇ ਸਾਰੇ ਚਰਚਾਂ ਦੀ ਸੁਰੱਖਿਆ ਵਧਾਉਣ ਦੀ ਲੋੜ ਹੈ ਸ੍ਰੀਲੰਕਾ ਦੂਜੇ ਮੁਲਕਾਂ ਦੇ ਮੁਕਾਬਲੇ ਸ਼ਾਂਤ ਮੁਲਕ ਮੰਨਿਆ ਜਾਂਦਾ ਹੈ ਇੱਥੋਂ ਦੇ ਲੋਕ ਬੜੇ ਅਦਬ ਨਾਲ ਪੇਸ਼ ਆਉਂਦੇ ਹਨ ਜਿੱਥੇ ਧਮਾਕੇ ਹੋਏ ਹਨ ਕਿਸਮਤ ਨਾਲ ਪਿਛਲੇ ਦਿਨੀਂ ਮੈਂ ਵੀ ਉੱਥੇ ਕਰੀਬ ਦਸ ਦਿਨਾਂ ਤੱਕ ਰਿਹਾ ਸਮੁੱਚੇ ਸ੍ਰੀਲੰਕਾ ਨੂੰ ਘੁੰਮਣ ਅਤੇ ਉੱਥੋਂ ਦੀ ਸੰਸਕ੍ਰਿਤੀ ਨਾਲ ਰੂ-ਬ-ਰੂ ਹੋਣ ਦਾ ਮੌਕਾ ਮਿਲਿਆ ਦੇਖਣ ‘ਚ ਆਇਆ ਕਿ ਕੋਲੰਬੋ ਵਰਗੇ ਸ਼ਹਿਰ ‘ਚ ਚੌਵੀ ਘੰਟੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ ਹਰ ਜਗ੍ਹਾ ਸੁਰੱਖਿਆ ਦੇ ਪੁਖਤਾ ਬੰਦੋਬਸਤ ਦੇਖਣ ਨੂੰ ਮਿਲੇ, ਪਰ ਅੱਤਵਾਦੀਆਂ ਨੇ ਉੱਥੋਂ ਦੀ ਫ਼ਿਜ਼ਾ ਵਿਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਹੈ ਘਟਨਾ ਦੀ ਟਾਈਮਿੰਗ ਅਤੇ ਤਰੀਕਾ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਵੱਡੀ ਪਲਾਨਿੰਗ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਅੱਤਵਾਦੀਆਂ ਨੇ ਮੁੱਖ ਤੌਰ ‘ਤੇ ਨਿਸ਼ਾਨਾ ਈਸਾਈਆਂ ਨੂੰ ਹੀ ਬਣਾਇਆ ਕਿਉਂਕਿ ਜਿਹੜੀਆਂ ਥਾਵਾਂ ‘ਤੇ ਧਮਾਕੇ ਕੀਤੇ ਗਏ ਉੱਥੇ ਸਥਾਨਕ ਤੇ ਪੱਛਮੀ ਦੇਸ਼ਾਂ ਦੇ ਈਸਾਈਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ।
ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਇਜਾਫ਼ਾ ਹੋ ਰਿਹਾ ਹੈ 290 ਲੋਕਾਂ ਦੇ ਮਰਨ ਦਾ ਸਰਕਾਰੀ ਅੰਕੜਾ ਪੇਸ਼ ਕੀਤਾ ਗਿਆ ਹੈ ਬਲਾਸਟ ਦੀ ਮਾਤਰਾ ਬਹੁਤ ਤੇਜ਼ ਸੀ, ਜੋ ਵੀ ਲਪੇਟ ‘ਚ ਆਇਆ, ਉਸਦੇ ਚਿਥੜੇ ਉੱਡ ਗਏ ਘਟਨਾ ‘ਚ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਘਟਨਾ ਤੋਂ ਤੁਰੰਤ ਬਾਅਦ ਸ੍ਰੀਲੰਕਾਈ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਐਮਰਜੈਂਸੀ ਮੀਟਿੰਗ ਸੱਦ ਕੇ ਹਮਲੇ ਦੀ ਹਰ ਐਂਗਲ ਤੋਂ ਜਾਂਚ ਦਾ ਆਦੇਸ਼ ਦਿੱਤਾ ਹੈ ਸ੍ਰੀਲੰਕਾ ਦੇ ਇਕੋਨਾਮਿਕ ਰਿਫਾਰਮਸ ਐਂਡ ਪਬਲਿਕ ਡਿਸਟ੍ਰੀਬਿਊਸ਼ਨ ਮਨਿਸਟਰ ਹਰਸ਼ ਡਿਸਿਲਵਾ ਨੇ ਖੁਦ ਘਟਨਾ ਸਥਾਨ ਦਾ ਜਾਇਜ਼ਾ ਲਿਆ ਉਹ ਖੁਦ ਕਈ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਗਏ ਘਟਨਾ ਦੀ ਜਗ੍ਹਾ ‘ਤੇ ਫੌਜ ਦੀਆਂ ਕਈ ਟੁਕੜੀਆਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ ।
ਸਿੰਗਰੀਆ ਸਥਿਤ ਸਨਾਤਨ ਧਰਮ ਨਾਲ ਜੁੜੇ ਰਮਾਇਣ ਕਾਲ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਸੀਤਾ ਵਾਟਿਕਾ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਕਿਉਂਕਿ ਉੱਥੇ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ‘ਚ ਹਿੰਦੂ ਸੀਤਾ ਮਾਤਾ ਦੇ ਦਰਸ਼ਨ ਕਰਨ ਪਹੁੰਚਦੇ ਹਨ ਇਸ ਤੋਂ ਇਲਾਵਾ ਦੂਜੇ ਧਾਰਮਿਕ ਸਥਾਨਾਂ ਦੀ ਵੀ ਸੁਰੱਖਿਆ ਵਧਾਈ ਗਈ ਹੈ ਇਸ ਵਿਚਕਾਰ ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸੀਰੀਸੈਨਾ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਨਾਲ ਹੀ ਜਾਂਚ ‘ਚ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਸ੍ਰੀਲੰਕਾ ਦੀਆਂ ਤਮਾਮ ਸੁਰੱਖਿਆ ਏਜੰਸੀਆਂ ਘਟਨਾ ‘ਚ ਸ਼ਾਮਲ ਹਮਲਾਵਰਾਂ ਤੇ ਹੋਰ ਕਾਰਨਾਂ ਨੂੰ ਭਾਲਣ ‘ਚ ਮੁਸ਼ਤੈਦੀ ਨਾਲ ਲੱਗੀਆਂ ਹਨ ।
ਕੁਝ ਲੋਕ ਸ੍ਰੀਲੰਕਾ ਦੀ ਘਟਨਾ ਨੂੰ ਨਿਊੁਜ਼ੀਲੈਂਡ ਦੀ ਉਸ ਘਟਨਾ ਨਾਲ ਵੀ ਜੋੜ ਕੇ ਦੇਖ ਰਹੇ ਹਨ ਜਿਸ ‘ਚ ਇੱਕ ਮਸੀਤ ‘ਚ ਨਮਾਜ਼ ਪੜ੍ਹਨ ਦੌਰਾਨ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਰੀਬ ਚਾਲੀ ਨਮਾਜ਼ੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਹਮਲਾਵਰਾਂ ਨੇ ਘਟਨਾ ਦੀ ਬਕਾਇਦਾ ਲਾਈਵ ਵੀਡੀਓ ਵੀ ਬਣਾ ਕੇ ਸ਼ੋਸਲ ਮੀਡੀਆ ‘ਚ ਵਾਇਰਲ ਕੀਤੀ ਸੀ ਪੁਲਿਸ ਜਾਂਚ ‘ਚ ਹਮਲਾਵਰ ਨੇ ਘਟਨਾ ਦਾ ਕਾਰਨ ਕਈ ਸਾਲ ਪਹਿਲਾਂ ਇੱਕ ਅੱਤਵਾਦੀ ਘਟਨਾ ਨੂੰ ਦੱਸਿਆ ਸੀ ਜਿਸ ‘ਚ ਉਨ੍ਹਾਂ ਦੀ ਬੇਟੀ ਮਾਰੀ ਗਈ ਸੀ ਨਿਊਜ਼ੀਲੈਂਡ ਦੀਆਂ ਮਸੀਤਾਂ ‘ਚ ਘਟਨਾ ਨੂੰ ਅੰਜਾਮ ਦੇਣ ਵਾਲਾ ਇੱਕ ਈਸਾਈ ਮੂਲ ਦਾ ਵਿਅਕਤੀ ਸੀ ਕਿਹਾ ਜਾ ਰਿਹਾ ਹੈ ਉਦੋਂ ਤੋਂ ਕੁਝ ਇਸਲਾਮਿਕ ਅੱਤਵਾਦੀ ਸੰਗਠਨਾਂ ਨੇ ਧਾਰ ਲਿਆ ਸੀ ਕਿ ਈਸਾਈਆਂ ਤੋਂ ਬਦਲਾ ਲੈਣਗੇ ਹੋ ਸਕਦਾ ਹੈ ਸ੍ਰੀਲੰਕਾ ਦੀ ਘਟਨਾ ਨਿਊਜ਼ੀਲੈਂਡ ਦੀ ਘਟਨਾ ਨਾਲ ਸਬੰਧ ਰੱਖਦੀ ਹੋਵੇ ਕਿਉਂਕਿ ਜਿਨ੍ਹਾਂ ਥਾਵਾਂ ‘ਤੇ ਧਮਾਕਾ ਕੀਤਾ ਗਿਆ ਉਹ ਈਸਾਈਆਂ ਨਾਲ ਤਾਲੁਕ ਰੱਖਦੀਆਂ ਹਨ ਨਾਲ ਹੀ ਜਿਹੜੇ ਹੋਟਲਾਂ ਨੂੰ ਟਾਰਗੇਟ ਕੀਤਾ ਗਿਆ ਉੱਥੇ ਜਿਆਦਾਤਰ ਵਿਦੇਸ਼ੀ ਈਸਾਈ ਭਾਈਚਾਰੇ ਦੇ ਲੋਕ ਠਹਿਰਦੇ ਹਨ ।
ਖੈਰ, ਇਹ ਸਾਰੇ ਕਿਆਸ-ਮਾਤਰ ਹੋ ਸਕਦੇ ਹਨ, ਪਰ ਜਦੋਂ ਤੱਕ ਸੁਰੱਖਿਆ ਏਜੰਸੀਆਂ ਘਟਨਾ ਦੇ ਮਕਸਦ ਤੇ ਉਨ੍ਹਾਂ ਨਾਲ ਜੁੜੇ ਲੋਕਾਂ ਤੱਕ ਨਹੀਂ ਪਹੁੰਚ ਜਾਂਦੀਆਂ ਉਦੋਂ ਤੱਕ ਕੁਝ ਵੀ ਕਹਿਣਾ ਜ਼ਲਦਬਾਜ਼ੀ ਹੋਵੇਗੀ।
ਘਟਨਾ ਦੇ ਆਖਰੀ ਅੱਪਡੇਟ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਪਰ ਇਹ ਤੈਅ ਹੈ ਕਿ ਘਟਨਾ ਨੂੰ ਅੰਜਾਮ ਕਿਸੇ ਨਾਮੀ ਅੱਤਵਾਦੀ ਸੰਗਠਨ ਨੇ ਹੀ ਦਿੱਤਾ ਹੈ ਪਲਾਨ ਕੀਤੇ ਸਾਰੇ ਬੰਬ ਸਮੇਂ ‘ਤੇ ਬਲਾਸਟ ਹੋਏ ਘਟਨਾ ਦੀ ਪਲਾਨਿੰਗ ਜਬਰਦਸਤ ਤਰੀਕੇ ਨਾਲ ਕੀਤੀ ਗਈ ਉਨ੍ਹਾਂ ਜਿਨ੍ਹਾ ਥਾਵਾਂ ਨੂੰ ਟਾਰਗੇਟ ਕੀਤਾ ਉੱਥੇ ਉਨ੍ਹਾਂ ਨੂੰ ਮਨ ਮੁਤਾਬਕ ਸਫਲਤਾ ਮਿਲੀ ਸ੍ਰੀਲੰਕਾ ਸਰਕਾਰ ਨੂੰ ਘਟਨਾ ਦੀ ਤਹਿ ਤੱਕ ਜਾਣ ਦੀ ਲੋੜ ਹੈ ਕਿਤੇ ਅਜਿਹਾ ਤਾਂ ਨਹੀਂ ਐਲਟੀਟੀਈ ਸੰਗਠਨ ਦੁਬਾਰਾ ਪੈਰ ਜਮ੍ਹਾ ਰਿਹਾ ਹੋਵੇ, ਘਟਨਾ ਨੂੰ ਉਸਨੇ ਹੀ ਅੰਜਾਮ ਦਿੱਤਾ ਹੋਵੇ, ਹਰ ਪਹਿਲੂ ਦੀ ਬਰੀਕੀ ਨਾਲ ਜਾਂਚ ਕਰਨ ਦੀ ਲੋੜ ਹੈ ਸ੍ਰੀਲੰਕਾ ‘ਚ ਭਾਰਤੀਆਂ ਦੀ ਗਿਣਤੀ ਵੀ ਜ਼ਿਆਦਾ ਰਹਿੰਦੀ ਹੈ ਇਸ ਲਈ ਉੱਥੇ ਦੂਤਘਰ ਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।