ਦਿੱਲੀ ਤੇ ਨਾਰਥ ਵੈਸਟ ਤੋਂ ਭਾਜਪਾ ਵੱਲੋਂ ਚੋਣ ਲੜਨਗੇ ਗਾਇਕ ਹੰਸ ਰਾਜ ਹੰਸ

BJP, Delhi, North West, Hans Raj Hans

ਨਵੀਂ ਦਿੱਲੀ। ਅੱਜ ਭਾਜਪਾ ਨੇ ਦਿੱਲੀ ਦੀ ਨਾਰਥ ਵੈਸਟ ਸੀਟ ਤੋਂ ਮਸ਼ਹੂਰ ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਲੋਕ ਸਭਾ ਚੋਣ ਲੜਨ ਲਈ ਉਮੀਦਵਾਰ ਐਲਾਨ ਦਿੱਤਾ ਹੈ। ਦੱਸਣਯੋਗ ਹੈ ਕਿ ਗਰੀਬ ਦਲਿਤ ਪਰਿਵਾਰ ‘ਚ ਜਨਮ ਲੈਣ ਵਾਲੇ ਹੰਸ ਰਾਜ ਹੰਸ ਨੇ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਗਾਇਕੀ ਰਾਹੀਂ ਦੁਨੀਆ ‘ਚ ਖੂਬ ਆਪਣਾ ਨਾਂ ਰੌਸ਼ਨ ਕੀਤਾ। ਸੂਫੀ ਗਾਇਕੀ ਦੇ ਖੇਤਰ ‘ਚ ਅਨੋਖੀ ਛਾਪ ਛੱਡਣ ਵਾਲੇ ਹੰਸ ਰਾਜ ਹੰਸ ਨੇ ਆਪਣਾ ਰਾਜਨੀਤਿਕ ਸਫਰ ਸਾਲ 2009 ‘ਚ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਕੀਤਾ ਸੀ। ਸਾਲ 2009 ‘ਚ ਲੋਕ ਸਭਾ ਚੋਣਾਂ ਦੌਰਾਨ ਹੰਸ ਰਾਜ ਹੰਸ ਨੇ ਆਪਣੀ ਘਰੇਲੂ ਸੀਟ ਮਤਲਬ ਕਿ ਜਲੰਧਰ ‘ਤੋ ਚੋਣ ਲੜੀ ਸੀ, ਜਿਸ ਦੌਰਾਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੰਸ ਰਾਜ ਹੰਸ ਦਾ ਮੁਕਾਬਲਾ ਕਾਂਗਰਸ ਪਾਰਟੀ ਦੇ ਮਹਿੰਦਰ ਸਿਘ ਕੇ. ਪੀ. ਨਾਲ ਹੋਇਆ ਸੀ। ਮਹਿੰਦਰ ਸਿੰਘ ਕੇ. ਪੀ ਨੂੰ 4,08,103 ਵੋਟਾਂ ਮਿਲੀਆਂ ਜਦਕਿ ਹੰਸ ਰਾਜ ਹੰਸ ਨੂੰ 3,71,658 ਵੋਟਾਂ ਮਿਲੀਆਂ। ਚੋਣਾਂ ‘ਚ ਮਹਿੰਦਰ ਸਿੰਘ ਕੇ. ਪੀ. ਨੇ ਹੰਸ ਰਾਜ ਹੰਸ ਨੂੰ 36,445 ਵੋਟਾਂ ਦੇ ਫਰਕ ਨਾਲ ਹਰਾਇਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।