ਗਿੱਦੜਬਾਹਾ/ਕੋਟਭਾਈ (ਰਾਜਵਿੰਦਰ ਬਰਾੜ) | ਇੱਥੋਂ ਥੋੜ੍ਹੀ ਦੂਰ ਪਿੰਡ ਭੂੰਦੜ ਤੇ ਤਾਮਕੋਟ ਦੇ ਰਕਬੇ ਦੀ ਲਗਭਗ 100 ਏਕੜ ਕਣਕ ਦੀ ਫਸਲ ਅੱਗ ਲੱਗਣ ਨਾਲ ਸੁਆਹ ਹੋ ਗਈ। ਮੌਕੇ ‘ਤੇ ਇੱਕਤਰ ਕਿਸਾਨਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਕੋਈ ਪਤਾ ਨਹੀਂ ਲੱਗ ਸਕਿਆ ਪਰ ਅੱਗ ਬੁਝਾਉਣ ਵਾਲੀ ਗੱਡੀ ਆਉਣ ਤੋਂ ਪਹਿਲਾ ਹੀ 4 ਪਿੰਡਾਂ ਦੇ ਕਿਸਾਨਾਂ ਨੇ ਮਿਲ ਕੇ ਅੱਗ ‘ਤੇ ਕਾਬੂ ਪਾਇਆ।
ਦੁਖੀ ਮਨ ਨਾਲ ਕਿਸਾਨਾਂ ਨੇ ਦੱਸਿਆ ਕਿ ਛੇ ਮਹੀਨੇ ਦੀ ਮਿਹਨਤ ਤੋਂ ਬਾਅਦ ਉਨਾਂ ਦੀ ਫ਼ਸਲ ਪੱਕ ਕੇ ਤਿਆਰ ਹੋਈ ਸੀ ਪਰ ਅਚਾਨਕ ਲੱਗੀ ਅੱਗ ਨੇ ਸਾਰੀ ਫਸਲ ਸਾੜ ਕੇ ਸੁਆਹ ਕਰ ਦਿੱਤੀ ਅੱਜ ਅੱਗ ਦੀ ਇਸ ਘਟਨਾ ‘ਚ ਮਨਜੀਤ ਸਿੰਘ ਮਾਸਟਰ, ਸੁੱਖਾ ਸਿੰਘ, ਜਰਨੈਲ ਸਿੰਘ,ਅਮ੍ਰਿਤਪਾਲ ਸਿੰਘ, ਆਦਿ ਕਿਸਾਨਾਂ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਬਣਦਾ ਯੋਗ ਮੁਆਵਜਾ ਦਿੱਤਾ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।