ਸੁਰਜੀਤ ਸਿੰਘ ਧੀਮਾਨ ਦਾ ਪੁੱਤਰ ਲੜੇਗਾ ਸੰਗਰੂਰ ਲੋਕ ਸਭਾ ਹਲਕੇ ਤੋਂ ਆਜ਼ਾਦ ਚੋਣ
ਚੰਡੀਗੜ (ਅਸ਼ਵਨੀ ਚਾਵਲਾ) | ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਮੰਗ ਰਹੇ ਜਸਵਿੰਦਰ ਸਿੰਘ ਧੀਮਾਨ ਦੇ ਪਿਤਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਟੋ ਟੁੱਕ ਸਾਫ਼ ਜੁਆਬ ਦੇ ਦਿੱਤਾ ਹੈ ਕਿ ਉਹ ਪਾਰਟੀ ਤਾਂ ਛੱਡ ਸਕਦੇ ਹਨ ਪਰ ਆਪਣੇ ਪੁੱਤਰ ਨੂੰ ਛੱਡ ਨਹੀਂ ਸਕਦੇ । ਇਸ ਦੀ ਥਾਂ ਜੇਕਰ ਉਨ੍ਹਾਂ ਦਾ ਪੁੱਤਰ ਸੰਗਰੂਰ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਖੜਾ ਹੋਇਆ ਤਾਂ ਉਹ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਲਈ ਵੋਟਾਂ ਮੰਗਣ ਦੀ ਥਾਂ ਉਨਾਂ ਦੇ ਖ਼ਿਲਾਫ਼ ਆਪਣੇ ਪੁੱਤਰ ਲਈ ਹੀ ਵੋਟਾਂ ਮੰਗਣਗੇ।
ਅਮਰਿੰਦਰ ਸਿੰਘ ਨੇ ਸੁਰਜੀਤ ਸਿੰਘ ਧੀਮਾਨ ਨੂੰ ਮਨਾਉਣ ਦੀ ਕਾਫ਼ੀ ਜਿਆਦਾ ਕੋਸ਼ਸ਼ ਕੀਤੀ ਪਰ ਅਮਰਿੰਦਰ ਸਿੰਘ ਦੇ ਕਾਫ਼ੀ ਜਿਆਦਾ ਸਮਝਾਉਣ ਤੋਂ ਬਾਅਦ ਵੀ ਸੁਰਜੀਤ ਸਿੰਘ ਧੀਮਾਨ ਨੇ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੁਰਜੀਤ ਸਿੰਘ ਧੀਮਾਨ ‘ਤੇ ਦਬਾਓ ਬਣਾਉਣ ਲਈ ਵਿਧਾਇਕ ਨੱਥੂ ਰਾਮ ਨੂੰ ਵੀ ਕਾਂਗਰਸ ਭਵਨ ਵਿਖੇ ਮੀਟਿੰਗ ਲਈ ਸੱਦਿਆ ਸੀ ਪਰ ਇਸ ਰਾਮ-ਲਖਨ ਵਿਧਾਇਕਾਂ ਦੀ ਜੋੜੀ ਨੂੰ ਮਨਾਉਣ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ।
ਨੱਥੂ ਰਾਮ ਪਹਿਲਾਂ ਤੋਂ ਹੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਉਨਾਂ ਦੇ ਹਲਕੇ ਵਿੱਚ ਕਥਿਤ ਦਖ਼ਲ-ਅੰਦਾਜ਼ੀ ਦੇ ਜਿਆਦਾ ਨਰਾਜ਼ ਚਲ ਰਹੇ ਹਨ। ਜਿਸ ਕਾਰਨ ਇਸ ਮੀਟਿੰਗ ਵਿੱਚ ਸੁਨੀਲ ਜਾਖੜ ਖ਼ੁਦ ਗੈਰ ਹਾਜ਼ਰ ਰਹੇ ਹਨ। ਹਾਲਾਂਕਿ ਇਸ ਮੀਟਿੰਗ ਵਿੱਚ ਹਾਜ਼ਰ ਰਹਿੰਦੇ ਹੋਏ ਸਾਬਕਾ ਮੰਤਰੀ ਲਾਲ ਸਿੰਘ ਨੇ ਆਪਣੀ ਕੁਝ ਹੱਦ ਭੂਮਿਕਾ ਨਿਭਾਉਂਦੇ ਹੋਏ ਕੋਸ਼ਿਸ਼ ਤਾਂ ਕੀਤੀ ਪਰ ਉਨਾਂ ਦੀ ਇਹ ਕੋਸ਼ਸ਼ ਵੀ ਕਾਮਯਾਬ ਨਹੀਂ ਹੋ ਸਕੀ।
ਸੁਰਜੀਤ ਸਿੰਘ ਧੀਮਾਨ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਮਾਣ ਸਨਮਾਨ ਕਰਦੇ ਹਨ ਪਰ ਕਿਸੇ ਵੀ ਹਾਲਤ ਵਿੱਚ ਉਹ ਆਪਣੇ ਪੁੱਤਰ ਦੇ ਖ਼ਿਲਾਫ਼ ਨਹੀਂ ਜਾ ਸਕਦੇ । ਉਨਾਂ ਕਿਹਾ ਕਿ ਸੰਗਰੂਰ ਲੋਕ ਸਭਾ ਹਲਕੇ ਲਈ ਉਨਾਂ ਦੇ ਪੁੱਤਰ ਜਸਵਿੰਦਰ ਸਿੰਘ ਨੇ ਪਹਿਲਾਂ ਤੋਂ ਹੀ ਤਿਆਰੀ ਉਲੀਕੀ ਹੋਈ ਸੀ ਪਰ ਉਨਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਗਈ ਹੈ, ਇਸ ਲਈ ਜੇਕਰ ਉਨਾਂ ਦਾ ਪੁੱਤਰ ਸੰਗਰੂਰ ਲੋਕ ਤਾਂ ਉਹ ਆਪਣੇ ਪੁੱਤਰ ਦੇ ਹੱਕ ਵਿੱਚ ਹੀ ਘਰ ਘਰ ਕੇ ਵੋਟਾਂ ਮੰਗਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।