ਪਹਿਲੇ ਗੇੜ ‘ਚ ਕੁੱਲ 1280 ਉਮੀਦਵਾਰਾਂ ਨੇ ਚੋਣ ਲੜਨ ਲਈ ਕੀਤਾ ਹੈ ਪਰਚਾ ਦਾਖਲ
ਨਵੀਂ ਦਿੱਲੀ,ਏਜੰਸੀ
11 ਅਪਰੈਲ ਨੂੰ ਦੇਸ਼ ‘ਚ ਪਹਿਲੇ ਗੇੜ ਦੀਆਂ ਚੋਣਾਂ ਹੋਣੀਆਂ ਹਨ ਪਹਿਲੇ ਗੇੜ ‘ਚ 20 ਸੂਬਿਆਂ ਦੀਆਂ 91 ਲੋਕਸਭਾ ਸੀਟਾਂ ‘ਤੇ ਵੋਟਾਂ ਪੈਣਗੀਆਂ ਜਦੋਂਕਿ ਆਖਰੀ ਗੇੜ ਦੀ ਵੋਟਿੰਗ 19 ਮਈ ਨੂੰ ਹੋਵੇਗੀ ਤੇ ਨਤੀਜੇ 23 ਮਈ ਨੂੰ ਆਉਣਗੇ ਇਨ੍ਹਾਂ ‘ਚ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 25 ਲੋਕ ਸਭਾ ਸੀਟਾਂ ‘ਤੇ ਵੋਟਾਂ ਪੈਣਗੀਆਂ। ਇਸ ਤੋਂ ਇਲਾਵਾ ਅਸਾਮ ਦੀਆਂ ਪੰਜ, ਬਿਹਾਰ ਦੀਆਂ ਚਾਰ, ਛੱਤੀਸਗੜ੍ਹ ਦੀ ਇੱਕ, ਜੰਮੂ ਕਸ਼ਮੀਰ ਦੀਆਂ ਦੋ, ਮਹਾਂਰਾਸ਼ਟਰ ਦੀਆਂ ਸੱਤ, ਮਣੀਪੁਰ ਦੀਆਂ ਦੋ, ਮੇਘਾਲਿਆ ਦੀਆਂ ਦੋ, ਨਗਾਲੈਂਡ-ਮਿਜ਼ੋਰਮ ਦੀ ਇੱਕ-ਇੱਕ, ਤੇਲੰਗਾਨਾ ਦੀਆਂ 17, ਉਤਰ ਪ੍ਰਦੇਸ਼ ਦੀਆਂ ਅੱਠ, ਉਤਰਾਖੰਡ ਦੀਆਂ ਪੰਜ ਤੇ ਪੱਛਮੀ ਬੰਗਾਲ ਦੀਆਂ ਦੋ ਸੀਟਾਂ ‘ਤੇ ਵੋਟਾਂ ਪੈਣਗੀਆਂ। ਯੂਪੀ ਤੇ ਆਂਧਰਾ ਪ੍ਰਦੇਸ਼ ‘ਚ ਭਾਜਪਾ ਤੇ ਕਾਂਗਰਸ ਤੋਂ ਵੱਖ ਦੋ ਮਹਾਂਗਠਜੋੜ ਵੀ ਮੈਦ ਮੈਦਾਨ ‘ਚ ਹਨ ਪਹਿਲੇ ਗੇੜ ‘ਚ ਕੁੱਲ 1280 ਉਮੀਦਵਾਰਾਂ ਨੇ ਚੋਣ ਲੜਨ ਲਈ ਪਰਚਾ ਦਾਖਲ ਕੀਤਾ ਹੈ। ਦੇਸ਼ ਦੀ ਕੌਮੀ ਪਾਰਟੀਆਂ ਭਾਜਪਾ ਤੇ ਕਾਂਗਰਸ ਲਈ ਪਹਿਲਾ ਗੇੜ ਬੇਹੱਦ ਹੀ ਮਹੱਤਵਪੂਰਨ ਹੈ, ਕਿਉਂਕਿ ਪਹਿਲੇ ਗੇੜ ‘ਚ ਐਨਡੀਏ 90 ਸੀਟਾਂ ‘ਤੇ ਚੋਣ ਲੜ ਰਿਹਾ ਹੈ, ਜਦੋਂਕਿ 89 ਸੀਟਾਂ ‘ਤੇ ਯੂਪੀਏ ਦੇ ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੈ।
ਮਹਾਂਗਠਜੋੜ : 8 ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਹੈ
ਉੱਤਰ ਪ੍ਰਦੇਸ਼ ‘ਚ ਮਹਾਂਗਠਜੋੜ ਪਹਿਲੇ ਗੇੜ ‘ਚ ਸਾਰੀਆਂ 8 ਸੀਟਾਂ ‘ਤੇ ਚੋਣ ਲੜ ਰਹੀ ਹੈ 8 ਸੀਟਾਂ ‘ਚੋਂ 4 ਸੀਟਾਂ ‘ਤੇ ਬੀਐਸਪੀ, 2 ਸੀਟਾਂ ‘ਤੇ ਆਰਐਲਡੀ, 2 ਸੀਟਾਂ ‘ਤੇ ਐਸਪੀ ਦੇ ਉਮੀਦਵਾਰ ਮੈਦਾਨ ‘ਚ ਹਨ ।
ਐਨਡੀਏ ‘ਚ 90 ਸੀਟਾਂ ‘ਚੋਂ 83 ‘ਤੇ ਭਾਜਪਾ ਦੇ ਉਮੀਦਵਾਰ ਮੈਦਾਨ ‘ਚ
ਪਹਿਲੇ ਗੇੜ ‘ਚ ਐਨਡੀਏ ਨੇ 91 ‘ਚੋਂ 90 ਸੀਟਾਂ ‘ਤੇ ਉਮੀਦਵਾਰ ਉਤਾਰੇ ਹਨ ਆਂਧਰਾ ਪ੍ਰਦੇਸ਼ ਦੀ 1 ਸੀਟ ਅਜਿਹੀ ਹੈ, ਜਿੱਥੇ ਐਨਡੀਏ ਦਾ ਉਮੀਦਵਾਰ ਮੈਦਾਨ ‘ਚ ਨਹੀਂ ਹੈ ਐਨਡੀਏ ‘ਚ 90 ਸੀਟਾਂ ‘ਚੋਂ 83 ‘ਤੇ ਭਾਜਪਾ ਦੇ ਉਮੀਦਵਾਰ ਮੈਦਾਨ ‘ਚ ਹਨ ਅਸਾਮ ਦੀ ਇੱਕ ਸੀਟ ‘ਤੇ ਸਹਿਯੋਗੀ ਅਸਾਮ ਗਣ ਪ੍ਰੀਸ਼ਦ, ਬਿਹਾਰ ਦੀਆਂ 2 ਸੀਟਾਂ ‘ਤੇ ਐਲਜੇਪੀ, 1 ਸੀਟ ‘ਤੇ ਜੇਡੀਯੂ, ਮਹਾਂਰਾਸ਼ਟਰ ਦੀਆਂ ਦੋ ਸੀਟਾਂ ‘ਤੇ ਸ਼ਿਵਸੈਨਾ ਤੇ ਇੱਕ ਸੀਟ ‘ਤੇ ਐਨਡੀਪੀਪੀ ਦੇ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।