ਵੋਟਾਂ ਤੋਂ ਦੋ ਦਿਨ ਪਹਿਲਾਂ ਨਕਸਲੀ ਹਮਲਾ

NaxalAttack, Voting

ਹਮਲੇ ‘ਚ ਭਾਜਪਾ ਵਿਧਾਇਕ ਸਮੇਤ ਚਾਰ ਸੁਰੱਖਿਆ ਮੁਲਾਜ਼ਮ ਸ਼ਹੀਦ

ਨਕਸਲੀਆਂ ਨੂੰ ਫੜਨ ਲਈ ਇਲਾਕੇ ‘ਚ ਸਰਚਿੰਗ ਸ਼ੁਰੂ

ਦੰਤੇਵਾੜਾ, ਏਜੰਸੀ

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ ਵੋਟਾਂ ਤੋਂ ਦੋ ਦਿਨ ਪਹਿਲਾਂ ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ ‘ਚ ਨਕਸਲੀਆਂ ਵੱਲੋਂ ਕੀਤੇ ਗਏ ਬਾਰੂਦੀ ਸੁਰੰਗ ਧਮਾਕੇ ਨਾਲ ਵਿਧਾਇਕ ਭੀਮਾ ਮੰਡਾਵੀ ਤੇ ਚਾਰ ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਗਏ ਪੁਲਿਸ ਸੂਤਰਾਂ ਨੇ ਦੱਸਿਆ ਕਿ ਦੰਤੇਵਾੜਾ ਦੇ ਵਿਧਾਇਕ ਭੀਮਾ ਮੰਡਾਵੀ ਬਸਤਰ ਸੰਸਦੀ ਸੀਟ ‘ਤੇ ਪ੍ਰਚਾਰ ਦੇ ਅੰਤਿਮ ਦਿਨ ਬਚੇਲੀ ‘ਚ  ਰੈਲੀ ਕਰਨ ਤੋਂ ਬਾਅਦ ਸ਼ਾਮ ਲਗਭਗ ਚਾਰ ਵਜੇ ਨਕੁਲਨਾਰ ਵਾਪਸ ਜਾ ਰਹੇ ਸਨ ਕਿ ਰਸਤੇ ‘ਚ ਕੁੰਆਕੋਡਾ ਤੋਂ ਚਾਰ ਕਿਲੋਮੀਟਰ ਦੂਰ ਨਕਸਲੀਆਂ ਨੇ ਬਾਰੂਦੀ ਸੁਰੰਗ ਧਮਾਕਾ ਕਰਕੇ ਉਨ੍ਹਾਂ ਦੀ ਗੱਡੀ ਨੂੰ ਉੁੱਡਾ ਦਿੱਤਾ ਇਹ ਧਮਾਕਾ ਇੰਨਾ ਭਿਆਨਕ ਸੀ ਕਿ ਵਿਧਾਇਕ ਦੀ ਗੱਡੀ ਦੇ ਪਰਖਚੇ ਉੱਡ ਗਏ ।

ਸੂਤਰਾਂ ਨੇ ਦੱਸਿਆ ਕਿ ਇਸ ਧਮਾਕੇ ‘ਚ ਵਿਧਾਇਕ ਮੰਡਾਵੀ ਤੇ ਚਾਰ ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਗਏ ਸਾਰਿਆਂ ਦੀਆਂ ਲਾਸ਼ਾਂ ਦੇ ਟੁੱਕੜੇ-ਟੁੱਕੜੇ ਹੋ ਕੇ ਦੂਰ ਜਾ ਕੇ ਪਏ ਮਿਲੇ ਨਕਸਲੀਆਂ ਨੇ ਵਿਸਫੋਟ ਤੋਂ ਬਾਅਦ ਗੋਲੀਬਾਰੀ ਵੀ ਕੀਤੀ ਤੇ ਇਸ ਤੋਂ ਬਾਅਦ ਜੰਗਲਾਂ ਵੱਲ ਭੱਜ ਗਏ ਜਿਸ ਸਥਾਨ ‘ਤੇ ਵਿਸਫੋਟ ਹੋਇਆ ਉੱਥੇ ਕਈ ਫੁੱਟ ਡੂੰਘਾ ਖੱਡਾ ਬਣ ਗਿਆ ਘਟਨਾ ਸਥਾਨ ‘ਤੇ ਪੁਲਿਸ ਤੇ ਪ੍ਰਸ਼ਾਸਨ ਦੇ ਆਲ੍ਹਾ ਅਧਿਕਾਰੀ ਵਾਧੂ ਪੁਲਿਸ ਟੀਮਾਂ ਲੈ ਕੇ ਪਹੁੰਚ ਗਏ ਹਨ ਤੇ ਇਲਾਕੇ ‘ਚ ਸਰਚਿੰਗ ਸ਼ੁਰੂ ਕੀਤੀ ਗਈ ਹੈ ਇਹ ਇਲਾਕਾ ਬਸਤਰ ਸੰਸਦੀ ਖੇਤਰ ‘ਚ ਆਉਂਦਾ ਹੈ, ਜਿੱਥੇ ਮੰਗਲਵਾਰ ਸ਼ਾਮ ਹੀ ਪ੍ਰਚਾਰ ਸਮਾਪਤ ਹੋਇਆ ਹੈ ਇੱਥੇ ਲੋਕ ਸਭਾ ਚੋਣਾਂ ਦਾ ਪਹਿਲੇ ਗੇੜ 11 ਅਪਰੈਲ ਨੂੰ ਹੋਣਾ ਹੈ ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਦਹਿਸ਼ਤ ਫੈਲ ਗਈ ਹੈ ਸਿਆਸੀ ਪਾਰਟੀਆਂ ਦੇ ਲੋਕ ਤੇ ਚੋਣ ਡਿਊਟੀ ‘ਚ ਲੱਗੇ ਮੁਲਾਜ਼ਮਾਂ ‘ਚ ਸਭ ਤੋਂ ਜ਼ਿਆਦਾ ਦਹਿਸ਼ਤ ਦਾ ਮਾਹੌਲ ਹੈ ਇਸ ਨਕਸਲ ਇਲਾਕੇ ‘ਚ ਸੋਮਵਾਰ ਤੋਂ ਹੀ ਵੋਟਿੰਗ ਪਾਰਟੀਆਂ ਸੁਰੱਖਿਆ ਬਲਾਂ ਦੇ ਹੈਲੀਕਾਪਟਰਾਂ ਰਾਹੀਂ ਰਵਾਨਾ ਕੀਤੀਆਂ ਜਾ ਰਹੀਆਂ ਹਨ।

ਮੋਦੀ ਨੇ ਮਾਓਵਾਦੀ ਹਮਲੇ ਦੀ ਕੀਤੀ ਨਿੰਦਾ

ਨਵੀਂ ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ ‘ਚ ਅੱਜ ਨਕਸਲੀਆਂ ਦੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਸ ‘ਚ ਸ਼ਹੀਦ ਹੋਏ ਸੁਰੱਖਿਆ ਮੁਲਾਜ਼ਮਾਂ ਦਾ ਬਲੀਦਾਨ ਬੇਕਾਰ ਨਹੀਂ ਜਾਵੇਗਾ ਨਾਲ ਹੀ ਉਨ੍ਹਾਂ ਹਮਲੇ ‘ਚ ਭਾਜਪਾ ਪਾਰਟੀ ਦੇ ਵਿਧਾਇਕ ਭੀਮਾ ਮੰਡਾਵੀ ਦੀ ਮੌਤ ‘ਤੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ ਮੰਗਲਵਾਰ ਨੂੰ ਦੰਤੇਵਾੜਾ ਜ਼ਿਲ੍ਹੇ ‘ਚ ਨਕਸਲੀਆਂ ਵੱਲੋਂ ਕੀਤੇ ਗਏ ਬਾਰੂਦੀ ਸੁਰੰਗ ਧਮਾਕੇ ‘ਚ ਵਿਧਾਇਕ ਭੀਮਾ ਮੰਡਾਵੀ ਦੀ ਮੌਤ ਹੋ ਗਈ ਤੇ ਚਾਰ ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਗਏ ਮੋਦੀ ਨੇ ਟਵੀਟ ਸੰਦੇਸ਼ ‘ਚ ਕਿਹਾ, ‘ਛੱਤੀਸਗੜ੍ਹ ‘ਚ ਮਾਓਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ ਹਮਲੇ ‘ਚ ਸ਼ਹੀਦ ਹੋਏ ਸੁਰੱਖਿਆ ਮੁਲਾਜ਼ਮਾਂ ਨੂੰ ਮੇਰੀ ਸ਼ਰਧਾਂਜਲੀ ਇਨ੍ਹਾਂ ਸ਼ਹੀਦਾਂ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।