ਅਹਿਮਦਾਬਾਦ, ਏਜੰਸੀ
ਗੁਜਰਾਤ ਦੇ ਅਹਿਮਦਾਬਾਦ ਦੀ ਇੱਕ ਮੈਟਰੋ ਅਦਾਲਤ ਨੇ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ (ਏਡੀਸੀ ਬੈਂਕ) ‘ਚ ਨੋਟਬੰਦੀ ਦੌਰਾਨ ਵੱਡੇ ਪੈਮਾਨੇ ‘ਤੇ ਰੱਦ ਕੀਤੇ ਗਏ ਨੋਟ ਜਮ੍ਹਾਂ ਕੀਤੇ ਜਾਣ ਸਬੰਧੀ ਦਿੱਤੇ ਗਏ ਬਿਆਨਾਂ ਸਬੰਧੀ ਦਾਖਲ ਮਾਣਹਾਨੀ ਦੇ ਇੱਕ ਮਾਮਲੇ ‘ਚ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪਾਰਟੀ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਨੂੰ ਸੰਮਨ ਜਾਰੀ ਕਰਕੇ 27 ਮਈ ਨੂੰ ਇਸ ਦੇ ਸਾਹਮਣੇ ਪੇਸ਼ ਕਰਨ ਦੇ ਆਦੇਸ਼ ਦਿੱਤੇ ।
ਬੀਤੀ ਅਗਸਤ ਮਹੀਨੇ ‘ਚ ਏਡੀਸੀ ਬੈਂਕ ਦੇ ਚੇਅਰਮੈਨ ਅਜਯ ਪਟੇਲ ਨੇ ਅਦਾਲਤ ‘ਚ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ ਇਸ ਬੈਂਕ ਦੇ ਡਾਇਰੈਕਟਰਾਂ ‘ਚ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਵੀ ਸ਼ਾਮਲ ਹਨ ਅਡੀਸ਼ਨਲ ਮੁੱਖ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਐਸ ਕੇ ਗੜਵੀ ਦੀ ਅਦਾਲਤ ਨੇ ਇਸ ਮਾਮਲੇ ਨੂੰ ਪਹਿਲੇ ਨਜ਼ਰੀਏ ਮਾਣਹਾਨੀ ਦਾ ਮਾਮਲਾ ਮੰਨਦਿਆਂ ਗਾਂਧੀ ਤੇ ਸੂਰਜੇਵਾਲਾ ਨੂੰ ਅੱਜ ਇਹ ਸੰਮਨ ਜਾਰੀ ਕੀਤਾ ਮਾਮਲੇ ਦੀ ਅਗਲੀ ਸੁਣਵਾਈ 27 ਮਈ ਨੂੰ ਹੋਵੇਗੀ ਅਦਾਲਤ ਨੇ ਬੀਤੀ 27 ਅਗਸਤ ਨੂੰ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ ਤੇ ਬਾਅਦ ‘ਚ ਸਬੂਤਾਂ ਦੀ ਜਾਂਚ ਕੀਤੀ ਗਈ ਸੀ ਪਿਛਲੇ ਸਾਲ ਜੂਨ ‘ਚ ਸੂਰਜੇਵਾਲਾ ਨੇ ਇੱਕ ਪ੍ਰੈੱਸ ਕਾਨਫਰੰਸ ‘ਚ ਦੋਸ਼ ਲਾਇਆ ਸੀ ਕਿ ਇਸ ਬੈਂਕ ‘ਚ ਅੱਠ ਨਵੰਬਰ 2016 ਨੂੰ ਨੋਟਬੰਦੀ ਦੇ ਐਲਾਨ ਤੋਂ ਬਾਅਦ ਸਿਰਫ਼ ਪੰਜ ਦਿਨਾਂ ‘ਚ ਹੀ 745.58 ਕਰੋੜ ਰੁਪਏ ਦੇ ਪੁਰਾਣੇ ਰੱਦ ਕੀਤੇ ਗਏ 500 ਤੇ 1000 ਰੁਪਏ ਦੇ ਨੋਟ ਬਦਲ ਦਿੱਤੇ ਸਨ ਉਸ ਮਿਆਦ ‘ਚ ਦੇਸ਼ ਦੇ ਕੁੱਲ 370 ਜ਼ਿਲ੍ਹਾ ਸਹਿਕਾਰੀ ਬੈਂਕ ‘ਚ ਨੋਟਾਂ ਦੀ ਅਜਿਹੀ ਇਹ ਸਭ ਤੋਂ ਵੱਡੀ ਅਦਲਾ-ਬਦਲੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।