ਯੂਕੇ ਦੀ ਕੋਰਟ ਨੇ ਭਗੌੜੇ ਵਿਜੈ ਮਾਲਿਆ ਦੀ ਹਵਾਲਗੀ ਰੋਕਣ ਵਾਲੀ ਪਟੀਸ਼ਨ ‘ਤੇ ਕੀਤੀ ਸੁਣਵਾਈ
ਵਿਜੈ ਮਾਲਿਆ ‘ਤੇ ਧੋਖਾਧੜੀ, ਮਨੀ ਲਾਂਡ੍ਰਿੰਗ ਤੇ ਫੇਮਾ ਨਿਯਮ ਤਹਿਤ ਹਨ ਦੋਸ਼
ਨਵੀਂ ਦਿੱਲੀ, ਏਜੰਸੀ
ਅੱਜ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਨੂੰ ਵੱਡਾ ਝਟਕਾ ਲੱਗਿਆ ਬ੍ਰਿਟੇਨ ਦੀ ਕੋਰਟ ਨੇ ਹਵਾਲਗੀ ਰੋਕਣ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੁਣ ਮਾਲਿਆ ਦੇ ਭਾਰਤ ਹਵਾਲਗੀ ਦਾ ਲਗਭਗ ਰਸਤਾ ਸਾਫ਼ ਹੋ ਗਿਆ ਹੈ ਮਾਲਿਆ ਦਾ ਲਿਖਤੀ ਬਿਆਨ ਰੱਦ ਹੋ ਗਿਆ ਉਸ ਨੂੰ ਮੂੰਹ ਜੁਬਾਨੀ ਬਿਆਨ ਦੇਣ ਲਈ ਅੱਧੇ ਘੰਟੇ ਦਾ ਸਮਾਂ ਦਿੱਤਾ ਜਾਵੇਗਾ ਖਬਰਾਂ ਅਨੁਸਾਰ ਮਾਲਿਆ ਕੋਲ ਹੁਣ ਵੀ ਸੁਪਰੀਮ ਕੋਰਟ ‘ਚ ਅਪੀਲ ਕਰਨ ਦਾ ਬਦਲ ਹੈ ਇਸ ‘ਚ 6 ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ ਜਾਣਕਾਰਾਂ ਅਨੁਸਾਰ ਸੁਪਰੀਮ ਕੋਰਟ ਜੋ ਮੁੱਦੇ ਜਨਤਾ ਦੇ ਹਿੱਤ ਨਾਲ ਜੁੜੇ ਹੋਏ ਨਹੀਂ ਹੁੰਦੇ, ਉਨ੍ਹਾਂ ‘ਤੇ ਆਮ ਤੌਰ ‘ਤੇ ਵਿਚਾਰ ਨਹੀਂ ਕਰਦਾ ।
ਵਿਜੈ ਮਾਲਿਆ ‘ਤੇ ਧੋਖਾਧੜੀ, ਮਨੀ ਲਾਂਡ੍ਰਿੰਗ ਤੇ ਫੇਮਾ ਨਿਯਮ ਤਹਿਤ ਦੋਸ਼ ਹਨ ਇਸ ਤੋਂ ਪਹਿਲਾਂ ਯੂਕੇ ਦੀ ਕੋਰਟ ਨੇ ਦਸੰਬਰ ‘ਚ ਵਿਜੈ ਮਾਲਿਆ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਸੀ ਬੈਂਕ ਵਿਜੈ ਮਾਲਿਆ ਦੇ ਆਈਸੀਆਈਸੀਆਈ ਬੈਂਕ ਯੂਕੇ ਪੀਐਲਸੀ ਅਕਾਊਂਟ ‘ਚ ਜਮ੍ਹਾਂ 2.5 ਲੱਖ ਪਾਊਂਡ ਦੀ ਜ਼ਬਤੀ ਵੀ ਚਾਹੁੰਦੇ ਹਨ ਵਿਜੈ ਮਾਲਿਆ 2016 ਤੋਂ ਲੰਦਨ ‘ਚ ਰਹਿ ਰਿਹਾ ਹੈ ਉਸ ਦੇ ਖਿਲਾਫ਼ ਟਰਾਈਲ 4 ਦਸੰਬਰ 2017 ਤੋਂ ਚੱਲ ਰਿਹਾ ਸੀ ਦਸੰਬਰ ‘ਚ ਵਿਜੈ ਮਾਲਿਆ ‘ਤੇ ਚੀਫ਼ ਮੈਜਿਸਟ੍ਰੇਟ ਜੱਜ ਐਮਪਾ ਅਰਬੁਥਨਾਟ ਨੇ ਫੈਸਲਾ ਸੁਣਾਇਆ ਸੀ।
ਵਿਜੈ ਮਾਲਿਆ ‘ਤੇ 13 ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ ਇਹ ਰਕਮ ਉਸਦੀ ਏਅਰਲਾਈਨਜ਼ ਕਿੰਗਫਿਸ਼ਰ ਲਈ ਕਰਜ਼ ਦੇ ਤੌਰ ‘ਤੇ ਲਈ ਗਈ ਸੀ ਮਾਲਿਆ ਭਾਰਤ ਤੋਂ 2 ਮਾਰਚ 2016 ਤੋਂ ਬਾਹਰ ਹੈ ਇਸ ਪੂਰੇ ਮਾਮਲੇ ‘ਚ ਸੀਬੀਆਈ ਤੇ ਈਡੀ ਨੇ ਵੱਡੀ ਭੂਮਿਕਾ ਨਿਭਾਈ ਹੈ ਕੋਰਟ ਨੇ ਵਿਜੈ ਮਾਲਿਆ ਕਿਹੜੀ ਜੇਲ੍ਹ ‘ਓ ਰਹੇਗਾ ਇਸ ਦੀ ਵੀਡੀਓ ਵੀ ਮੰਗੀ ਸੀ ਵਿਜੈ ਮਾਲਿਆ ਨੇ ਕਿੰਗਫਿਸ਼ਰ ਏਅਰਲਾਈਨਜ਼ 2005 ‘ਚ ਸ਼ੁਰੂ ਕੀਤੀ ਸੀ ਇਹ ਏਅਰਲਾਈਨਜ਼ 2012 ‘ਚ ਬੰਦ ਹੋ ਗਈ।
ਕੰਮ ਨਹੀਂ ਆਇਆ ਬੈਂਕਾਂ ਨੂੰ ਸੰਤੁਸ਼ਟ ਕਰਨ ਦਾ ਦਾਅ
ਮਾਲਿਆ ਨੇ ਕਈ ਭਾਰਤੀ ਬੈਂਕਾਂ ਨੂੰ ਸੰਤੁਸ਼ਟ ਕਰਨ ਲਈ ਆਪਣੀ ਸ਼ਾਨੋ-ਸ਼ੌਕਤ ਦੀ ਜਿੰਦਗੀ ਛੱਡਣ ਦੀ ਪੇਸ਼ਕਸ਼ ਕੀਤੀ ਸੀ ਯੂਕੇ ਕੋਰਟ ਨੂੰ ਵੀ ਇਹ ਜਾਣਕਾਰੀ ਦਿੱਤੀ ਗਈ ਸੀ ਦਰਅਸਲ, ਭਾਰਤੀ ਬੈਂਕਾਂ ਨੇ ਮਾਲਿਆ ਤੋਂ ਕਰੀਬ 1.145 ਅਰਬ ਪਾਊਂਡ ਵਸੂਲਣੇ ਹਨ ਤੇ ਬੈਂਕ ਇਸ ‘ਚੋਂ ਕੁਝ ਰਾਸ਼ੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ਭਗੌੜੇ ਮਾਲਿਆ ਨੂੰ ਹਾਲੇ ਕਰੀਬ 18,325.31 ਪਾਊਂਡ ਦੀ ਵਧੇਰੇ ਰਾਸ਼ੀ ਇੱਕ ਹਫ਼ਤੇ ‘ਚ ਖਰਚ ਕਰਨ ਦੀ ਇਜ਼ਾਜਤ ਹੈ ਹਾਲ ‘ਚ ਬ੍ਰਿਟੇਨ ਦੇ ਹਾਈਕੋਰਟ ‘ਚ ਸੁਣਵਾਈ ਦੌਰਾਨ ਮਾਲਿਆ ਨੇ ਇਸ ਰਾਸ਼ੀ ਨੂੰ ਘਟਾ ਕੇ 29,500 ਪਾਊਂਡ ਮਹੀਨਾ ਕਰਨ ਦੀ ਪੇਸ਼ਕਸ਼ ਕੀਤੀ ਸੀ ਹਾਲਾਂਕਿ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ 13 ਬੈਂਕਾਂ ਦੇ ਸਮੂਹ ਨੇ ਇਸ ਪੇਸ਼ਕਸ਼ ‘ਤੇ ਸਹਿਮਤੀ ਨਹੀਂ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।