ਪੰਜਾਬ ‘ਚ ਇੰਟਰਨੈਸ਼ਨਲ ਐਜ਼ੂਕੇਸ਼ਨ ਸੈਮੀਨਾਰ ਅੱਜ ਤੋਂ

International, Education, Seminar, Punjab, Today

ਜਲੰਧਰ, ਸੱਚ ਕਹੂੰ ਨਿਊਜ਼

ਬੀ ਐਨ ਓਵਰਸੀਜ ਐਜ਼ੂਕੇਸ਼ਨਲ ਸਰਵਿਸੇਜ ਵੱਲੋਂ 4 ਅਪਰੈਲ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਸਤੰਬਰ 2019 ਤੇ ਜਨਵਰੀ 2020 ਸੈਸ਼ਨ ਦੇ ਦਾਖਲੇ ਲਈ ਇੰਟਰਨੈਸ਼ਨਲ ਐਜ਼ੂਕੇਸ਼ਨ ਸੈਮੀਨਾਰ ਲਗਾਏ ਜਾ ਰਹੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿਛਲੇ 23 ਸਾਲਾਂ ਤੋਂ ਇਮੀਗ੍ਰੇਸ਼ਨ ਦੇ ਕਿੱਤੇ ਨਾਲ ਜੁੜੇ ਮਾਹਿਰ ਐਡਵੋਕੇਟ ਤੇ ਕੰਪਨੀ ਦੇ ਸੀਈਓ ਕਮਲ ਕੁਮਾਰ ਭੂੰਬਲਾ ਨੇ ਦੱਸਿਆ ਕਿ ਬਾਰ੍ਹਵੀਂ, ਡਿਪਲੋਮਾ, ਬੈਚਲਰ ਤੇ ਮਾਸਟਰ ਕਰ ਰਹੇ ਜਾਂ ਕਰ ਚੁੱਕੇ ਵਿਦਿਆਰਥੀ ਜੇਕਰ ਆਪਣਾ ਭਵਿੱਖ ਵਿਸ਼ਵ ਪੱਧਰ ਯੂਨੀਵਰਸਿਟੀ ਵਿੱਚ ਦੇਖਣਾ ਚਾਹੁੰਦੇ ਹਨ ਤਾਂ ਖੁਦ ਉਨ੍ਹਾਂ ਤੇ ਉਨ੍ਹਾਂ ਦੀ ਤਜ਼ੁਰਬੇਕਾਰ ਟੀਮ ਤੋਂ ਇਸ ਸਿੱਖਿਆ ਮੇਲੇ ਵਿਚ ਸਹੀ ਸਲਾਹ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਸਿੱਖਿਆ ਮੇਲਾ 4 ਅਪਰੈਲ ਨੂੰ ਬਠਿੰਡਾ ਹੋਟਲ ਸੈਲੀਬ੍ਰੇਸ਼ਨ, 5 ਅਪਰੈਲ ਪਟਿਆਲਾ ਕਲੈਰੀਆਨ ਇੰਨ, 6 ਅਪਰੈਲ ਮੋਗਾ ਹੋਟਲ ਬਿੱਗ ਬੈਨ, 8 ਅਪਰੈਲ ਲੁਧਿਆਣਾ ਹੋਟਲ ਫਰੈਂਡਜ ਰੀਜੈਂਸੀ, 9 ਅਪਰੈਲ ਅੰਮ੍ਰਿਤਸਰ ਐਮ ਕੇ ਹੋਟਲ, 10 ਅਪਰੈਲ ਜਲੰਧਰ ਬੀਐਨ ਓਵਰਸੀਜ ਦਫ਼ਤਰ, 11 ਅਪਰੈਲ ਨਵਾਂਸ਼ਹਿਰ ਹੋਟਲ ਗ੍ਰੈਂਡ ਅਤੇ ਅਹਿਮਦਗੜ੍ਹ ਬੀਐਨ ਓਵਰਸੀਜ ਦਫ਼ਤਰ ਤੇ 12 ਅਪਰੈਲ ਨੂੰ ਚੰਡੀਗੜ੍ਹ ਹੋਟਲ ਮਾਊਂਟ ਵਿਊ ਵਿਖੇ ਹੋਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।