ਪਾਕਿਸਤਾਨ ਨੂੰ ਆਖਰੀ ਇੱਕ ਰੋਜ਼ਾ ‘ਚ 20 ਦੌੜਾਂ ਨਾਲ ਹਰਾਇਆ, ਅਸਟਰੇਲੀਆ ਦੀ ਲਗਾਤਾਰ 8ਵੀਂ ਇੱਕ ਰੋਜ਼ਾ ਜਿੱਤ
ਦੁਬਈ (ਏਜੰਸੀ) | ਅਸਟਰੇਲੀਆਈ ਕ੍ਰਿਕਟ ਟੀਮ ਨੇ ਆਪਣੇ ਦਮਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਇੱਥੇ ਪੰਜਵੇਂ ਤੇ ਆਖਰੀ ਇੱਕ ਰੋਜਾ ਮੈਚ ‘ਚ ਪਾਕਿਸਤਾਨ ਨੂੰ 20 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਤੇ 5-0 ਨਾਲ ਕਬਜ਼ਾ ਕਰ ਲਿਆ
ਮਹਿਮਾਨ ਟੀਮ ਦੀ ਇਹ ਲਗਾਤਾਰ ਅੱਠਵੀਂ ਇੱਕ ਰੋਜਾ ਜਿੱਤ ਸੀ ਅਸਟਰੇਲੀਆ ਨੇ ਪਿਛਲੀ ਇੱਕ ਰੋਜ਼ਾ ਸੀਰੀਜ਼ ‘ਚ ਭਾਰਤ ਨੂੰ ਉਸੇ ਦੇ ਘਰ ‘ਚ ਹਰਾ ਦਿੱਤਾ ਸੀ ਗਲੇਨ ਮੈਕਸਵੈੱਲ (70 ਦੌੜਾਂ ‘ਤੇ ਇੱਕ ਵਿਕਟ) ਨੂੰ ਉਨ੍ਹਾਂ ਦੇ ਹਰਫਨਮੌਲਾ ਖੇਡ ਲਈ ਮੈਨ ਆਫ ਦ ਮੈਚ ਜਦੋਂਕਿ ਸੀਰੀਜ਼ ‘ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਕਪਤਾਨ ਆਰੋਨ ਫਿੰਚ ਨੂੰ ਮੈਨ ਆਫ ਦ ਸੀਰੀਜ਼ ਚੁਣਿਆ ਗਿਆ ਉਨ੍ਹਾਂ ਨੇ ਇਸ ਸੀਰੀਜ਼ ‘ਚ 451 ਦੌੜਾਂ ਜੋੜੀਆਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਉਸਮਾਨ ਖਵਾਜਾ ਤੇ ਫਿੰਚ ਦੀ ਜੋੜੀ ਨੇ ਪਹਿਲੀ ਵਿਕਟ ਲਈ 134 ਦੌੜਾਂ ਦੀ ਜਬਰਦਸਤ ਸਾਂਝੇਦਾਰੀ ਕੀਤੀ ਖਵਾਜਾ ਆਪਣਾ ਸੈਂਕੜਾ ਨਹੀਂ ਪੂਰਾ ਕਰ ਸਕੇ ਤੇ 98 ਦੌੜਾਂ ‘ਤੇ ਆਊਟ ਹੋ ਗਏ ਫਿੰਚ ਨੇ 53 ਦੌੜਾਂ ਦਾ ਅਹਿਮ ਯੋਗਦਾਨ ਦਿੱਤਾ ਇਸ ਤੋਂ ਬਾਅਦ ਮੱਧਕ੍ਰਮ ‘ਚ ਸ਼ਾਨ ਮਾਰਸ਼ ਨੇ 61 ਅਤੇ ਮੈਕਸਵੈੱਲ ਨੇ ਸਿਰਫ 33 ਗੇਂਦਾਂ ‘ਤੇ 70 ਦੋੜਾਂ ਦੀ ਪਾਰੀ ਖੇਡ ਕੇ ਅਸਟਰੇਲੀਆ ਦੇ ਸਕੋਰ ਨੂੰ 300 ਦੇ ਪਾਰ ਪਹੁੰਚਾ ਦਿੱਤਾ ਉਨ੍ਹਾਂ ਨੇ ਆਪਣੀ ਪਾਰੀ ‘ਚ 10 ਚੌਕੇ ਤੇ 3 ਛੱਕੇ ਲਾਏ ਪਾਕਿਸਤਾਨ ਲਈ ਜੁਨੈਦ ਖਾਨ ਨੇ ਤਿੰਨ ਤੇ ਉਸਮਾਨ ਸ਼ਿਨਵਾਰੀ ਨੇ 4 ਵਿਕਟਾਂ ਲਈਆ ਟੀਚੇ ਦਾ ਪਿੱਛਾ ਕਰਨ ਉੱਤਰੀ ਪਾਕਿਸਤਾਨ ਦੀ ਸ਼ੁਰੂਆਤ ਖਰਾਬ ਰਹੀ ਪਿਛਲੇ ਮੈਚ ‘ਚ ਸੈਂਕੜਾ ਲਾਉਣ ਵਾਲੇ ਆਬਿਦ ਅਲੀ ਪਹਿਲੀ ਹੀ ਗੇਂਦ ‘ਤੇ ਆਊਟ ਹੋ ਗਏ ਦੂਜੀ ਵਿਕਟ ਲਈ ਸ਼ਾਨ ਮਸੂਦ ਤੇ ਹੈਰਿਸ ਸੋਹੇਲ ਦਰਮਿਆਨ 108 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਹੋਈ ਮਸੂਦ ਨੇ 50 ਦੌੜਾਂ ਬਣਾਈਆਂ ਪਾਕਿਸਤਾਨੀ ਦੀ ਟੀਮ ਮਜ਼ਬੂਤ ਸਥਿਤੀ ‘ਚ ਸੀ, ਪਰ 238 ਦੇ ਕੁੱਲ ਜੋੜ ‘ਤੇ ਚੌਥੀ ਵਿਕਟ ਡਿੱਗੀ ਤੇ ਮੇਜ਼ਬਾਨ ਟੀਮ ਦੀ ਪਾਰੀ ਲੜਖੜਾ ਗਈ ਉਮਰ ਅਕਮਲ 43 ਦੌੜਾਂ ਬਣਾ ਕੇ ਆਊਟ ਹੋਏ ਤੇ ਟੀਮ ਦੇ ਸਕੋਰ ‘ਚ ਇੱਕ ਦੌੜ ਜੁੜਨ ਤੋਂ ਬਾਅਦ ਸੋਹੇਲ (130) ਵੀ ਪਵੇਲੀਅਨ ਪਰਤ ਗਏ ਕਪਤਾਨ ਇਮਾਦ ਵਸੀਮ ਨੇ 34 ਗੇਂਦਾਂ ‘ਤੇ ਨਾਬਾਦ 50 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿਤਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਟੀਚੇ ਤੱਕ ਪਹੁੰਚ ਨਹੀਂ ਸਕੇ ਅਸਟਰੇਲੀਆ ਵੱਲੋਂ ਜੇਸਨ ਬੇਹਰਡਾਰਫ ਨੇ ਸਭ ਤੌਂ ਜ਼ਿਆਦਾ ਤਿੰਨ ਵਿਕਟਾਂ ਲਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।