ਜਲੰਧਰ। ਸ਼੍ਰੋਮਣੀ ਅਕਾਲੀ ਦਲ ਨੇ ਫਤਿਹਗੜ੍ਹ ਲੋਕ ਸਭਾ ਸੀਟ ਲਈ ਸੀਨੀਅਰ ਆਗੂ ਅਤੇ ਸੰਭਾਵੀ ਉਮੀਦਵਾਰ ਰਿਟਾਇਰਡ ਆਈ. ਏ. ਐੱਸ. ਅਫਸਰ ਦਰਬਾਰਾ ਸਿੰਘ ਗੁਰੂ ਨੂੰ ਮੈਦਾਨ ਵਿਚ ਉਤਾਰ ਦਿੱਤਾ ਹੈ। ਦਰਬਾਰਾ ਸਿੰਘ ਗੁਰੂ ਬਾਦਲ ਪਰਿਵਾਰ ਦੇ ਨਜ਼ਦੀਕੀਆਂ ‘ਚੋਂ ਹਨ। ਦਰਬਾਰਾ ਸਿੰਘ ਗੁਰੂ ਰਿਟਾਇਰਡ ਆਈ. ਏ. ਐੱਸ. ਅਧਿਕਾਰੀ ਹਨ ਅਤੇ 2007-2011 ਵਿਚ ਦਰਬਾਰਾ ਸਿੰਘ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਵੀ ਰਹਿ ਚੁੱਕੇ ਹਨ। ਜਿਸ ਕਾਰਨ ਗੁਰੂ ਨੂੰ ਬਾਦਲ ਪਰਿਵਾਰ ਦੇ ਖਾਸਮ-ਖਾਸ ਵੀ ਮੰਨਿਆ ਜਾਂਦਾ ਹੈ। ਪੁਲਸ ਦੀ ਨੌਕਰੀ ‘ਚੋਂ ਰਿਟਾਇਰਡ ਹੋਣ ਤੋਂ ਬਾਅਦ 2011 ‘ਚ ਦਰਬਾਰਾ ਸਿੰਘ ਨੇ ਅਕਾਲੀ ਦਲ ਜੁਆਇਨ ਕਰਕੇ ਸਿਆਸਤ ਦੀ ਦੁਨੀਆ ‘ਚ ਕਦਮ ਰੱਖਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਬੀਬੀ ਜਗੀਰ ਕੌਰ-ਹਲਕਾ ਖਡੂਰ ਸਾਹਿਬ, ਚਰਨਜੀਤ ਸਿਘ ਅਟਵਾਲ-ਜਲੰਧਰ, ਪੋ.ਪ੍ਰੇਮ ਸਿੰੰਘ ਚੰਦੂਮਾਜਰਾ-ਸ੍ਰੀ ਅਨੰਦਪੁਰ ਸਾਹਿਬ, ਸੁਰਜੀਤ ਸਿੰਘ ਰੱਖੜਾ-ਪਟਿਆਲਾ ਤੋਂ ਉਮੀਦਵਾਰ ਐਲਾਨਿਆ। ਇਸ ਮੌਕੇ ਸ੍ਰੀ ਬਾਦਲ ਨੇ ਇਹ ਵੀ ਕਿਹਾ ਕਿ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਵੀ ਬਹੁਤ ਜਲਦ ਕਰ ਦਿੱਤਾ ਜਾਵੇਗਾ। ਹਾਲਾਂਕਿ, ਬਾਦਲ ਨੇ ਉਕਤ ਲੋਕ ਸਭਾ ਹਲਕੇ ਐਲਾਨ ਦਿੱਤੇ ਹਨ ਪਰ ਲੋਕਾਂ ਨੂੰ ਬਡਿੰਡਾ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਚੋਣ ਲੜਨ ਸਬੰਧੀ ਅੰਤਮ ਫੈਸਲਾ ਹੋਣ ਦੀ ਬੇਸਬਰੀ ਨਾਲ ਉਡੀਕ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।