ਆਈਪੀਐੱਲ-12: ਪਿਛਲਾ ਮੈਚ ਹਾਰ ਚੁੱਕੀ ਮੁੰਬਈ ਇੰਡੀਅੰਜ਼ ਖਿਲਾਫ ਹੋਵੇਗਾ ਮੁਕਾਬਲਾ
ਬੰਗਲੌਰ | ਆਈਪੀਐੱਲ-12 ਸੈਸ਼ਨ ਦੀ ਸ਼ੁਰੂਆਤ ਹਾਰ ਤੋਂ ਬਾਅਦ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੰਜਰਸ ਬੰਗਲੌਰ ਵੀਰਵਾਰ ਨੂੰ ਘਰੇਲੂ ਚਿੰਨਾਸਵਾਮੀ ਸਟੇਡੀਅਮ ਮੈਦਾਨ ‘ਤੇ ਪਿਛਲਾ ਮੈਚ ਹਾਰ ਚੁੱਕੀ ਮੁੰਬਈ ਇੰਡੀਅੰਜ਼ ਖਿਲਾਫ ਪਹਿਲੀ ਜਿੱਤ ਦੀ ਆਸ ਨਾਲ ਉੱਤਰੇਗੀ ਆਈਪੀਅੇੱਲ ਦੇ 12 ਸਾਲਾਂ ‘ਚ ਬੰਗਲੌਰ ਦੀ ਟੀਮ ਨੂੰ ਆਪਣੇ ਪਹਿਲੇ ਖਿਤਾਬ ਦੀ ਹੀ ਤਲਾਸ਼ ਹੈ ਤੇ ਪਿਛਲੇ ਸੈਸ਼ਨਾ ਵਾਂਗ ਇਸ ਵਾਰ ਵੀ ਉਸ ‘ਚ ਜੋਸ਼ ਦੀ ਕਮੀ ਦਿਖਾਈ ਦੇ ਰਹੀ ਹੈ ਬਿਹਤਰੀਨ ਟੀਮ ਜੋੜੀ ਤੇ ਵਿਰਾਟ ਵਰਗੇ ਸਟਾਰ ਖਿਡਾਰੀ ਦੀ ਮੌਜ਼ੂਦਗੀ ਦੇ ਬਾਵਜ਼ੂਦ ਉਸ ਨੂੰ ਚੇੱਨਈ ਖਿਲਾਫ ਪਹਿਲੇ ਮੈਚ ‘ਚ ਸੱਤ ਵਿਕਟਾਂ ਨਾਲ ਨਿਰਾਸ਼ਾਜਨਕ ਹਾਰ ਮਿਲੀ ਸੀ, ਜਿਸ ‘ਚ ਪੂਰੀ ਟੀਮ 70 ਦੌੜਾਂ ‘ਤੇ ਢੇਰ ਹੋ ਗਈ ਸੀ ਟੀਮ ਦਾ ਪਿਛਲੀ ਹਾਰ ਨਾਲ ਆਤਮ ਵਿਸ਼ਵਾਸ ਜ਼ਰੂਰ ਡਗਮਗਾਇਆ ਹੈ ਪਰ ਉਸ ਕੋਲ ਮੁੰਬਈ ਨੂੰ ਘਰੇਲੂ ਮੈਦਾਨ ‘ਚ ਹਰਾ ਵਾਪਸੀ ਦਾ ਮੌਕਾ ਰਹੇਗਾ ਜਿਸ ਨੂੰ ਆਪਣੇ ਘਰੇਲੂ ਮੈਦਾਨ ‘ਤੇ ਵੀ ਦਿੱਲੀ ਕੈਪੀਟਲਸ ਤੋਂ 37 ਦੌੜਾਂ ਨਾਲ ਹਾਰ ਝੱਲਣੀ ਪਈ ਸੀ ਹਾਲਾਂਕਿ ਦੋਵੇਂ ਟੀਮਾਂ ‘ਚ ਬਰਾਬਰੀ ਦੀ ਟੱਕਰ ਦੀ ਉਮੀਦ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੂੰ ਟੀ20 ਟੂਰਨਾਮੈਂਟ ‘ਚ ਆਪਣੀ ਪਹਿਲੀ ਜਿੱਤ ਦੀ ਆਸ ਹੈ ਮੁੰਬਈ ਤਿੰਨ ਵਾਰ ਦੀ ਚੈਂਪੀਅਨ ਹੈ ਤੇ ਉਸ ਨੂੰ ਸਟਾਰ ਖਿਡਾਰੀ ਲਸਿਤ ਮਲਿੰਗਾ ਦੀ ਵਾਪਸੀ ਨਾਲ ਮਜ਼ਬੂਤੀ ਮਿਲੀ ਹੈ ਜਿਨ੍ਹਾਂ ਦੇ ਖੇਡਣ ‘ਤੇ ਪਹਿਲਾਂ ਸ਼ਸ਼ੋਪੰਜ ਦੀ ਸਥਿਤੀ ਸੀ ਮੁੰਬਈ ਕੋਲ ਜਸਪ੍ਰੀਤ ਬੁਮਰਾਹ, ਮਿਸ਼ੇਲ ਮੈਕਲੇਨੇਗਨ ਤੇ ਬੇਨ ਕਟਿੰਗ ਵਰਗੇ ਵਧੀਆ ਗੇਂਦਬਾਜ਼ ਹਨ ਜੋ ਵਿਰਾਟ ਦੀ ਟੀਮ ਦੇ ਬੱਲੇਬਾਜ਼ਾਂ ਨੂੰ ਰਨ ਬਣਾਉਣ ਤੋਂ ਰੋਕ ਸਕਦੇ ਹਨ ਬੰਗਲੌਰ ਕੋਲ ਚੰਗਾ ਬੱਲੇਬਾਜ਼ੀ ਕ੍ਰਮ ਹੈ ਪਰ ਪਿਛਲੇ ਮੈਚ ‘ਚ ਉਸ ਦੇ ਬੱਲੇਬਾਜ਼ਾਂ ਨੇ ਸਭ ਤੋਂ ਜ਼ਿਆਦਾ ਨਿਰਾਸ਼ ਕੀਤਾ ਸੀ ਤੇ ਉਸ ਨੂੰ ਇਸ ਵਾਰ ਜਿੱਤ ਲਈ ਹਰਫਨਮੌਲਾ ਖੇਡ ਵਿਖਾਉਣੀ ਹੋਵੇਗੀ ਬੰਗਲੌਰ ਦੇ ਕਪਤਾਨ ਤੇ ਸਟਾਰ ਬੱਲੇਬਾਜ਼ ਵਿਰਾਟ ਤੋਂ ਇਲਾਵਾ ਪਾਰਥਿਵ ਪਟੇਲ, ਮੋਇਨ ਅਲੀ, ਏਬੀ ਡਿਵੀਲੀਅਰਸ, ਕਾਲਿਨ ਡੀ ਗ੍ਰੈਂਡਹੋਮੇ ਦੇ ਰੂਪ ‘ਚ ਟੀਮ ਕੋਲ ਚੰਗੇ ਸਕੋਰਰ ਹਨ ਜਦੋਂਕਿ ਗੇਂਦਬਾਜ਼ਾਂ ‘ਚ ਕਲਾਈ ਦੇ ਸਪਿੱਨਰ ਯੁਜਵਿੰਦਰ ਚਹਿਲ, ਮੋਇਨ ਤੇ ਹਰਿਆਣਾ ਦੇ ਨਵਦੀਪ ਸੈਨੀ ਹੁਨਰਮੰਦ ਖਿਡਾਰੀ ਹਨ ਦੂਜੇ ਪਾਸੇ ਮੁੰਬਈ ਨੂੰ ਤਿੰਨ ਵਾਰ ਚੈਂਪੀਅਨ ਬਣਾਉਣ ਵਾਲੇ ਕਪਤਾਨ ਰੋਹਿਤ, ਆਲਰਾਊਂਡਰ ਤੇ ਪਿਛਲੇ ਮੈਚ ਦੇ ਅਰਧ ਸੈਂਕੜਾ ਧਾਰੀ ਯੁਵਰਾਜ ਸਿੰਘ, ਕਵਿੰਟਨ ਡੀ ਕਾਕ, ਕੀਰੋਨ ਪੋਲਾਰਡ, ਹਾਰਦਿਕ ਪਾਂਡਿਆ ਦੇ ਰੂਪ ‘ਚ ਚੰਗੇ ਸਕੋਰਰ ਹਨ ਹਾਲਾਂਕਿ ਮੁੰਬਈ ਨੂੰ ਵੀ ਜਿੱਤ ਲਈ ਆਲਰਾਊਂਡ ਪ੍ਰਦਰਸ਼ਨ ਕਰਨਾ ਹੋਵੇਗਾ ਜਿਸ ਦੇ ਗੇਂਦਬਾਜ਼ਾਂ ਨੇ ਦਿੱਲੀ ਦੇ ਖਿਲਾਫ ਕਾਫੀ ਦੌੜਾਂ ਲੁਟਾਉਣੀਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।