ਮੁੰਬਈ | ਦਿੱਲੀ ਦੀ ਟੀਮ ਨੇ ਆਪਣੀ ਕਿਸਮਤ ਬਦਲਣ ਦੀ ਉਮੀਦ ‘ਚ ਆਪਣਾ ਨਾਂਅ ਦਿੱਲੀ ਡੇਅਰਡੇਵਿਲਸ ਤੋਂ ਦਿੱਲੀ ਕੈਪੀਟਲਸ ਕਰ ਲਿਆ ਹੈ ਤੇ ਨਵੇਂ ਨਾਂਅ ਨਾਲ ਉਹ ਆਈਪੀਅੇੱਲ 12 ‘ਚ ਨਵੀਂ ਸ਼ੁਰੂਆਤ ਕਰਨ ਦੇ ਇਰਾਦੇ ਨਾਲ ਉੱਤਰੇਗੀ
ਦਿੱਲੀ ਦਾ ਐਤਵਾਰ ਨੂੰ ਮੁੰਬਈ ਇੰਡੀਅੰਜ਼ ਨਾਲ ਵਾਨਖੇੜੇ ਸਟੇਡੀਅਮ ‘ਚ ਮੁਕਾਬਲਾ ਹੋਵੇਗਾ ਇਸ ਮੁਕਾਬਲੇ ‘ਚ ਸਾਰਿਆਂ ਦੀਆ ਨਜ਼ਰਾਂ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਤੇ ਦਿੱਲੀ ਦੇ ਓਪਨਰ ਸ਼ਿਖਰ ਧਵਨ ‘ਤੇ ਲੱਗੀਆਂ ਹੋਣਗੀਆਂ ਜੋ ਭਾਰਤੀ ਟੀਮ ‘ਚ ਸੀਮਤ ਓਵਰਾਂ ਦੇ ਮੈਚਾਂ ‘ਚ ਓਪਨਿੰਗ ਦੀ ਜ਼ਿੰਮੇਵਾਰੀ ਸੰਭਾਲਦੇ ਹਨ ਇਹ ਵੀ ਦਿਲਚਸਪ ਹੈ ਕਿ ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਮੁੰਬਈ ਦੇ ਖਿਡਾਰੀ ਹਨ ਤੇ ਉਹ ਮੁੰਬਈ ਟੀਮ ਦੀਆਂ ਕਮਜ਼ੋਰੀਆਂ ਤੋਂ ਚੰਗੀ ਤਰ੍ਹਾ ਵਾਕਿਫ ਹੋਣਗੇ 24 ਸਾਲਾ ਅਈਅਰ ‘ਤੇ ਆਪਣੀ ਟੀਮ ਦੇ ਚੋਟੀ ਕ੍ਰਮ ਦੀ ਜ਼ਿਮੇਵਾਰੀ ਰਹੇਗੀ
ਦਿੱਲੀ ਦੀ ਬੱਲੇਬਾਜ਼ੀ ਦਾ ਸਭ ਤੋਂ ਜ਼ਿਅਦਾ ਦਾਰੋਮਦਾਰ ਨੋਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ‘ਤੇ ਰਹੇਗਾ ਜਿਨ੍ਹਾਂ ਤੋਂ ਗਾਂਗੁਲੀ ਤੇ ਪੋਂਟਿੰਗ ਨੂੰ ਕਾਫੀ ਉਮੀਦਾਂ ਹਨ ਦਿੱਲੀ ਕੋਲ ਨੌਜਵਾਨ ਪ੍ਰਿਥਵੀ ਸ਼ਾ ਤੇ ਹਨੂੰਮਾ ਵਿਹਾਰੀ ਦੇ ਰੂਪ ‘ਚ ਨੌਜਵਾਨ ਹੁਨਰਮੰਦ ਬੱਲੇਬਾਜ਼ ਹਨ ਪ੍ਰਿਥਵੀ ਨੇ ਆਪਣੇ ਹੁਨਰ ਨਾਲ ਸਾਰਿਆਂ ਨੂੰ ਆਪਣਾ ਕਾਇਲ ਬਣਾਇਆ ਹੈ ਤੇ ਇਹ ਆਈਪੀਐੱਲ ਉਨ੍ਹਾਂ ਕੋਲ ਇੱਕ ਹੋਰ ਮੌਕਾ ਹੈ ਕਿ ਉਹ ਵਿਸ਼ਵ ਕੱਪ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ
ਮੁੰਬਈ ਦੇ ਤੇਜ਼ ਗੇਂਦਬਾਜ਼ ਮਲਿੰਗਾ ਦੀ ਗੈਰ-ਮੌਜ਼ੂਦਗੀ ‘ਚ ਮੁੰਬਈ ਨੂੰ ਖਤਰਨਾਕ ਭਾਰਤੀ ਯਾਰਕਰਮੈਨ ਜਸਪ੍ਰੀਤ ਬੁਮਰਾਹ ਦਾ ਸਹਾਰਾ ਰਹੇਗਾ ਮੁੰਬਈ ਨੂੰ ਪਾਂਡਿਆ ਭਰਾਵਾਂ ਹਾਰਦਿਕ ਤੇ ਕਰੁਣਾਲ ਤੇ ਵੈਸਟਇੰਡੀਜ਼ ਦੇ ਕੀਰੋਨ ਪੋਲਾਰਡ ਤੋਂ ਕਾਫੀ ਉਮੀਦਾਂ ਰਹਿਣਗੀਆਂ ਹਾਲਾਂਕਿ ਦੌੜਾਂ ਬਣਾਊਣ ਦਾ ਦਾਰੋਮਦਾਰ ਕਪਤਾਨ ਰੋਹਿਤ ਸ਼ਰਮਾ ‘ਤੇ ਰਹੇਗਾ ਜੋ ਕਹਿ ਚੁੱਕੇ ਹਨ ਕਿ ਉਹ ਇਸ ਵਾਰ ਸਾਰੇ ਮੈਚਾਂ ‘ਚ ਓਪਨਿੰਗ ਕਰਨਗੇ ਮੁੰਬਈ ਟੀਮ ‘ਚ ਯੁਵਰਾਜ ਸਿੰਘ ਵੀ ਮੌਜ਼ੂਦ ਹਨ ਤੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਰੋਹਿਤ ਇਸ ਮੁਕਾਬਲੇ ‘ਚ ਯੁਵਰਾਜ ਨੂੰ ਮੌਕਾ ਦਿੰਦੇ ਹਨ ਜਾਂ ਨਹੀਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।