ਕਿਸਾਨਾਂ ਵੱਲੋਂ ਦਿੱਤੇ ਜੱਥੇਬੰਦਕ ਝਟਕੇ ਮਗਰੋਂ ਖਾਲੀ ਚੈੱਕਾਂ ਦੀ ਵਾਪਸੀ ਸ਼ੁਰੂ

Return, Blank, Organizational, Farmers

ਕਿਸਾਨਾਂ ਵੱਲੋਂ ਸੰਘਰਸ਼ ਮੁਲਤਵੀ

ਬਠਿੰਡਾ (ਅਸ਼ੋਕ ਵਰਮਾ ) | ਬੀਤੀ ਦੇਰ ਸ਼ਾਮ ਖੇਤੀ ਵਿਕਾਸ ਬੈਂਕ ਦੇ ਮੁਲਾਜ਼ਮਾਂ ਨੂੰ ਬੰਦੀ ਬਣਾਉਣ ਮਗਰੋਂ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਅੱਜ ਬੈਂਕ ਪ੍ਰਬੰਧਕਾਂ ਨੇ ਖਾਲੀ ਚੈੱਕ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਹਨ ਕਿਸਾਨ ਆਗੂਆਂ ਨੇ ਦਾਅਵਾ ਕਰਦਿਆਂ ਉਨ੍ਹਾਂ ਕਿਸਾਨਾਂ ਦੀ ਸੂਚੀ ਮਿਲਣ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਤੋਂ ਬੈਂਕਾਂ ਨੇ ਖਾਲੀ ਚੈੱਕ ਲਏ ਹੋਏ ਸਨ ਉਨ੍ਹਾਂ ਦੱਸਿਆ ਕਿ ਸਰਕਾਰੀ ਬੈਂਕਾਂ ਦੇ ਚੈੱਕਾਂ ਦਾ ਮਾਮਲਾ ਸੁਲਝਾਉਣ ਲਈ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਤੈਅ ਹੋਈ ਹੈ ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨਾਲ ਧੋਖਾ ਹੋਇਆ ਤਾਂ ਅਗਲੀ ਲੜਾਈ ਨੂੰ ਬਿਨਾਂ ਸਿੱਟਿਆਂ ਤੋਂ ਖਤਮ ਨਹੀਂ ਕੀਤਾ ਜਾਏਗਾ ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ‘ਤੇ ਸੈਂਕੜਿਆਂ ਦੀ ਗਿਣਤੀ ‘ਚ ਕਿਸਾਨਾਂ ਨੇ ਦੇਰ ਸ਼ਾਮ ਖੇਤੀ ਵਿਕਾਸ ਬੈਂਕ ਦੇ ਮੁੱਖ ਗੇਟ ਨੂੰ ਘੇਰ ਲਿਆ ਸੀ, ਜਿਸ ਕਾਰਨ ਮੁਲਾਜ਼ਮ ਅੰਦਰ ਬੰਦ ਹੋ ਕੇ ਰਹਿ ਗਏ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਘਿਰਾਓ ਖਤਮ ਕਰਵਾ ਦਿੱਤਾ, ਜਿਸ ਦੇ ਇਵਜ਼ ‘ਚ 4 ਕਿਸਾਨਾਂ ਦੇ ਤਕਰੀਬਨ 29 ਚੈੱੈਕ ਦੇਰ ਸ਼ਾਮ ਤੇ 8 ਕਿਸਾਨਾਂ ਦੇ ਤਕਰੀਬਨ ਪੰਜ ਦਰਜਨ ਚੈੱਕਾਂ ਨੂੰ ਅੱਜ ਵਾਪਸ ਕੀਤਾ ਗਿਆ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਬੈਂਕਾਂ ਵੱਲੋਂ ਕਾਰਪੋਰੇਟ ਘਰਾਣਿਆਂ ਤੇ ਧਨਾਢ ਧਿਰਾਂ ਦੇ ਅਰਬਾਂ ਰੁਪਏ ਦੇ ਕਰਜ਼ਿਆਂ ‘ਤੇ ਲੀਕ ਮਾਰਨ ਵੇਲੇ ਭਾਫ ਵੀ ਬਾਹਰ ਨਹੀਂ ਕੱਢੀ ਜਾਂਦੀ ਪਰ ਨਿਗੂਣੇ ਕਰਜ਼ਿਆਂ ਬਦਲੇ ਲਏ ਚੈੱਕਾਂ ਦੇ ਅਧਾਰ ‘ਤੇ ਉਨ੍ਹਾਂ ਨੂੰ ਜਲਾਲਤ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਕਿਸਾਨ ਆਗੂ ਹਜਿੰਦਰ ਕੌਰ ਬਿੰਦੂ ਨੇ ਦੋਸ਼ ਲਾਇਆ ਕਿ ਵੱਡੇ ਡਿਫਾਲਟਰਾਂ ਦੇ ਘਰਾਂ ਅੱਗੇ ਧਰਨਿਆਂ ਰਾਹੀਂ ਵਸੂਲੀ ਕਰਨ ਦੇ ਡਰਾਮੇ ਕਰਕੇ ਖੁਦ ਨੂੰ ਪਾਕ ਸਾਫ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਕਿ ਹਾਲੇ ਵੀ ਵੱਡਿਆਂ ਵੱਲ ਕਰਜ਼ਿਆਂ ਦੀ ਪੰਡਾਂ ਬਾਕੀ ਹਨ, ਜਿਨ੍ਹਾਂ ਨੂੰ ਉਗਰਾਹੁਣ ਦੀ ਕੋਈ ਅਫਸਰ ਹਿੰਮਤ ਵੀ ਨਹੀਂ ਕਰਦਾ ਹੈ।  ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਬੈਂਕ ਦੀਆਂ ਪੰਜਾਂ ਬਰਾਂਚਾਂ ‘ਚੋਂ ਖਾਲੀ ਚੈੱਕਾਂ ਵਾਲੇ ਕਿਸਾਨਾਂ ਦੀਆਂ ਸੂਚੀਆਂ ਬੈਂਕਾਂ ਨੇ ਜੱਥੇਬੰਦੀ ਨੂੰ ਸੌਂਪ ਦਿੱਤੀਆਂ ਹਨ, ਜਿਨ੍ਹਾਂ ਦੇ ਅਧਾਰ ‘ਤੇ ਕਿਸਾਨਾਂ ਨੂੰ ਚੈੱਕ ਮੁੜਵਾਏ ਜਾਣਗੇ ਉਨ੍ਹਾਂ ਦੱਸਿਆ ਕਿ ਸਰਕਾਰੀ ਬੈਂਕਾਂ ਦੇ ਚੈੱਕਾਂ ਸਬੰਧੀ ਪ੍ਰਸ਼ਾਸਨ ਨੇ ਜੱਥੇਬੰਦੀ ਤੇ ਬੈਂਕ ਪ੍ਰਬੰਧਕਾਂ ਵਿਚਕਾਰ 19 ਮਾਰਚ ਦੀ ਮੀਟਿੰਗ ਤੈਅ ਕਰਵਾਈ ਹੈ, ਜਿਸ ਪਿੱਛੋਂ ਧਰਨਾ ਚੁੱਕ ਲਿਆ ਗਿਆ ਹੈ ਅੱਜ ਦੇ ਧਰਨੇ ਨੂੰ ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ, ਜਗਸੀਰ ਸਿੰਘ ਝੂੰਬਾ, ਦਰਸ਼ਨ ਸਿੰਘ ਮਾਈਸਰਖਾਨਾ, ਬਾਬੂ ਸਿੰਘ ਮੰਡੀ ਖੁਰਦ, ਜਗਦੇਵ ਸਿੰਘ ਜੋਗੇਵਾਲਾ, ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਨਵਾਂ ਰੂਪ ਦੇ ਕੇ ਤਿੱਖਾ ਕੀਤਾ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ