ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਆਰਡੀਨੈਂਸ ‘ਤੇ ਦਸਤਖ਼ਤ ਕਰਕੇ ਲਾਈ ਮੋਹਰ
ਨਵੀਂ ਦਿੱਲੀ | ਕੇਂਦਰੀ ਯੂਨੀਵਰਸਿਟੀ ‘ਚ ਅਧਿਆਪਕਾਂ ਦੀ ਨਿਯੁਕਤੀ ਲਈ 200-ਪੁਆਇੰਟ ਰੋਸਟਰ ਪ੍ਰਣਾਲੀ ਨੂੰ ਲਾਗੂ ਕਰਨ ਸਬੰਧੀ ਆਰਡੀਨੈਂਸ ਲਾਗੂ ਹੋ ਗਿਆ ਹੈ
ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਆਰਡੀਨੈਂਸ ‘ਤੇ ਦਸਤਖਤ ਕਰਨ ਤੋਂ ਬਾਅਦ ਅੱਜ ਦੇਰ ਰਾਤ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਇਹ ਕਾਨੂੰਨ ਲਾਗੂ ਹੋ ਗਿਆ ਇਸ ਨਾਲ ਦਲਿਤ, ਆਦਿਵਾਸੀ ਤੇ ਪੱਛੜੇ ਵਰਗ ਦੇ ਅਧਿਆਪਕਾਂ ਦੀ ਰਾਂਖਵੇ ਅਹੁਦਿਆਂ ‘ਤੇ ਨਿਯੁਕਤੀ ਯਕੀਨੀ ਹੋ ਸਕੇਗੀ ਇਹ ਆਰਡੀਨੈਂਸ ਘੱਟ ਗਿਣਤੀ ਸਿੱਖਿਆ ਸੰਸਥਾਵਾਂ, ਕੌਮੀ ਤੇ ਸਾਮਰਿਕ ਮਹੱਤਵ ਦੇ ਅਦਾਰਿਆਂ ਤੇ ਸੋਧ ਸੰਸਥਾਵਾਂ ‘ਚ ਲਾਗੂ ਨਹੀਂ ਹੋਵੇਗਾ ਇਹ ਭਾਭਾ ਪਰਮਾਣੂ ਖੋਜ ਕੇਂਦਰ, ਟਾਟਾ ਮੈਮੋਰੀਅਲ ਸੈਂਟਰ, ਇੰਡੀਅਨ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ ਤੇ ਇੰਡੀਅਨ ਇੰਸਟੀਚਿਊਟ ਆਫ਼ ਰਿਮੋਟ ਸੇਂਸਿੰਗ ਵਰਗੇ 17 ਪ੍ਰਸਿੱਧ ਸੰਸਥਾਨਾਂ ‘ਚ ਵੀ ਲਾਗੂ ਨਹੀਂ ਹੋਵੇਗਾ
ਕੇਂਦਰੀ ਮੰਤਰੀ ਮੰਡਲ ਨੇ ਕੱਲ੍ਹ ਸਵੇਰੇ ਆਪਣੀ ਮੀਟਿੰਗ ‘ਚ ਇਸ ਆਰਡੀਨੈਂਸ ਨੂੰ ਮਨਜ਼ੂਰੀ ਦਿੱਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਮੀਟਿੰਗ ‘ਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।