ਮਜ਼ਦੂਰ ਦੇ ਮਕਾਨ ਨੂੰ ਲੱਗੀ ਅੱਗ, ਸਮਾਨ ਸੜ ਕੇ ਸੁਆਹ

Fire, House, laborer

ਦੋਦਾ (ਰਵੀਪਾਲ) | ਪਿੰਡ ਛੱਤੇਆਣਾ ਦੇ ਮਜ਼ਦੂਰੀ ਕਰਨ ਗਏ ਪਰਿਵਾਰ ਦੇ ਮਕਾਨ ਨੂੰ ਅੱਗ ਲੱਗਣ ਕਾਰਨ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ, ਜਿਸ ਸਮੇਂ ਘਰ ਨੂੰ ਅੱਗ ਲੱਗੀ ਉਸ ਸਮੇਂ ਘਰ ਨੂੰ ਤਾਲਾ ਲੱਗਿਆ ਹੋਇਆ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਛੱਤੇਆਣਾ ਦੇ ਜੱਗਾ ਸਿੰਘ ਪੁੱਤਰ ਸਵ. ਆਤਮਾ ਸਿੰਘ ਅਤੇ ਉਸ ਦੀ ਪਤਨੀ ਘਰ ਨੂੰ ਤਾਲਾ ਲਗਾ ਕੇ ਕੰਮ ਤੇ ਗਏ ਹੋਏ ਸਨ ਕਿ ਦਪਿਹਰ ਸਮੇਂ ਗੁਆਂਢੀਆਂ ਨੇ ਘਰ ਚੋਂ ਧੂੰਆਂ ਨਿਕਲਦਾ ਵੇਖ ਜਿੰਦਰਾਂ ਤੋੜ ਕੇ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ ਅਤੇ ਘਰ ਵਾਲਿਆਂ ਨੂੰ ਇਤਲਾਹ ਕੀਤੀ।

ਜਦ ਤੱਕ ਘਰ ਵਾਲੇ ਘਰ ਪੁੱਜੇ ਤਾਂ ਘਰ ਦੇ ਅੰਦਰ ਪਏ ਡਬਲ-ਬੈਡ ਅਤੇ ਉਸ ਵਿਚ ਕੱਪੜੇ,ਫਰਿੱਜ ਅਤੇ ਟੀ.ਵੀ.ਸਮੇਤ ਹੋ ਜ਼ਰੂਰ ਸਮਾਨ ਸੜ ਚੁੱਕਾ ਸੀ। ਘਰ ਵਾਲਿਆਂ ਦੱਸਿਆ ਕਿ ਉਨ੍ਹਾਂ ਦਾ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਿਹਨਤ, ਮਜ਼ਦੂਰੀ ਕਰਕੇ ਉਨ੍ਹਾਂ ਮੁਸ਼ਕਿਲ ਨਾਲ ਘਰ ਦਾ ਸਮਾਨ ਬਣਾਇਆ ਸੀ।

ਉਨ੍ਹਾਂ ਕਿਹਾ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਘਰ ਨੂੰ ਅੱਗ ਲੱਗੀ ਹੋਣ ਦਾ ਖ਼ਦਸ਼ਾ ਹੈ। Àੁੱਥੇ ਹੀ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਪਰਿਵਾਰ ਦੀ ਮਾਲੀ ਮਦਦ ਦੀ ਮੰਗ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।