ਬਾਲਾਕੋਟ ਹਵਾਈ ਹਮਲੇ ‘ਤੇ ਇਤਰਾਜ਼ ਕਰਨ ਵਾਲਿਆਂ ਨੂੰ ਭਾਰਤੀ ਹਵਾਈ ਫੌਜ ਦੀ ਦੋ ਟੁੱਕ
ਕਿਹਾ, ਪਾਕਿਸਤਾਨ ‘ਚ ਆਪ੍ਰੇਸ਼ਨ ਹਾਲੇ ਖਤਮ ਨਹੀਂ ਹੋਇਆ
ਤੰਦਰੁਸਤ ਹੋ ਕੇ ਫਿਰ ਜਹਾਜ਼ ਉਡਾਉਣਗੇ ਅਭਿਨੰਦਨ
ਏਜੰਸੀ, ਨਵੀਂ ਦਿੱਲੀ
ਪਾਕਿਸਤਾਨ ਦੇ ਬਾਲਾਕੋਟ ‘ਚ ਭਾਰਤੀ ਹਵਾਈ ਫੌਜ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਤੋਂ ਬਾਅਦ ਅੱਜ ਹਵਾਈ ਫੌਜ ਮੁਖੀ ਬੀਐੱਸ ਧਨੋਆ ਨੇ ਵੱਡਾ ਬਿਆਨ ਦਿੱਤਾ ਹੈ ਕਿ ਹਵਾਈ ਫੌਜ ਨੇ ਏਅਰ ਸਟਰਾਈਕ ਕਰਕੇ ਪਾਕਿ ਦੇ ਕਈ ਅੱਤਵਾਦੀ ਟਿਕਾਣੇ ਤਬਾਹ ਕੀਤੇ ਹਨ।
ਉਹਨਾਂ ਕਿਹਾ ਕਿ ਕਿੰਨ੍ਹੇ ਅੱਤਵਾਦੀ ਮਰੇ ਉਹਨਾਂ ਦੀ ਗਿਣਤੀ ਕਰਨਾ ਹਵਾਈ ਫੌਜ ਦਾ ਕੰਮ ਨਹੀਂ ਹੈ ਅਸੀਂ ਅੱਤਵਾਦੀ ਟਿਕਾਣੇ ਤਬਾਹ ਕਰਦੇ ਹਾਂ ਨਾ ਕਿ ਅੱਤਵਾਦੀਆਂ ਦੇ ਮਾਰੇ ਜਾਣ ਦੀ ਗਿਣਤੀ ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਜੰਗਲ ‘ਚ ਬੰਬ ਸੁੱਟਦੇ ਤਾਂ ਪਾਕਿਸਤਾਨ ਜਵਾਬੀ ਹਮਲਾ ਨਾ ਕਰਦਾ। ਉਹਨਾਂ ਕਿਹਾ ਮਿੱਗ-21 ਇੱਕ ਚੰਗਾ ਤੇ ਹਮਲਾਵਰ ਜਹਾਜ਼ ਹੈ ਮਿੱਗ-21 ਨੂੰ ਅਪਗਰੇਡ ਕੀਤਾ ਗਿਆ ਹੈ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਪਾਕਿ ‘ਚ ਆਪ੍ਰੇਸ਼ਨ ਖ਼ਤਮ ਨਹੀਂ ਹੋਇਆ ਹੈ।
ਇੱਕ ਸਵਾਲ ‘ਤੇ ਪਾਕਿਸਤਾਨ ਵੱਲੋਂ ਗ੍ਰਿਫ਼ਤਾਰ ਕੀਤੇ ਗÂੈ ਵਿੰਗ ਕਮਾਂਡਰ ਅਭਿਨੰਦਨ ਕੀ ਭਵਿੱਖ ‘ਚ ਫਿਰ ਜੰਗੀ ਜਹਾਜ਼ ਉਡਾਉਣਗੇ, ਉਨ੍ਹਾਂ ਕਿਹਾ, ‘ਜੇਕਰ ਉਹ ਸਿਹਤਮੰਦ ਹੋਣਗੇ ਤਾਂ ਜਹਾਜ਼ ਉੱਡਾਉਣਗੇ’ ਹਵਾਈ ਫੌਜ ਮੁਖੀ ਨੇ ਇੱਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਅਸੀਂ ਪਾਇਲਟ ਦੀ ਸਿਹਤ ਦੇ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰ ਸਕਦੇ। 26 ਫਰਵਰੀ ਨੂੰ ਬਾਲਾਕੋਟ ਸਥਿੱਤ ਜੈਸ਼ ਏ ਮੁਹੰਮਦ ਦੇ ਅੱਤਵਾਦੀ ਕੈਂਪ ‘ਤੇ ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ ਆਈ ਇਹ ਉਨ੍ਹਾਂ ਦੀ ਪਹਿਲੀ ਟਿੱਪਣੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫੌਜ ਨੇ 27 ਫਰਵਰੀ ਨੂੰ ਵਿੰਗ ਕਮਾਂਡਰ ਅਭਿਨੰਦਨ ਨੂੰ ਉਦੋਂ ਹਿਰਾਸਤ ‘ਚ ਲੈ ਲਿਆ ਸੀ ਜਦੋਂ ਪਾਕਿਸਤਾਨ ਦੇ ਐੱਫ-16 ਜਹਾਜ਼ ਨੂੰ ਮਾਰ ਸੁੱਟਣ ਤੋਂ ਬਾਅਦ ਉਨ੍ਹਾਂ ਦਾ ਮਿੱਗ-21 ਵੀ ਡਿੱਗ ਪਿਆ ਤੇ ਉਹ ਗਲਤੀ ਨਾਲ ਪੈਰਾਸ਼ੂਟ ਰਾਹੀਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਉਤਰ ਗਏ ਸਨ ਪਾਕਿਸਤਾਨ ਨੇ ਇੱਕ ਮਾਰਚ ਨੂੰ ਹੀ ਅਭਿਨੰਦਨ ਨੂੰ ਰਿਹਾਅ ਕੀਤਾ ਹੈ।
ਪਾਕਿਸਤਾਨ ਨੇ ਅਮਰੀਕਾ ਨਾਲ ਸਮਝੌਤੇ ਦੀ ਉਲੰਘਣਾ ਕੀਤੀ
ਪਾਕਿਸਤਾਨ ਦੇ ਪਿਛਲੇ ਹਫ਼ਤੇ ਭਾਰਤ ਖਿਲਾਫ਼ ਐਫ 16 ਜਹਾਜ਼ ਦੀ ਵਰਤੋਂ ਕਰਨ ਦੇ ਸਵਾਲ ‘ਤੇ ਧਨੋਆ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਸ ਦੀ ਵਰਤੋਂ ਸਬੰਧੀ ਅਮਰੀਕਾ ਤੇ ਪਾਕਿਸਤਾਨ ਦਰਮਿਆਨ ਕੀ ਸਮਝੋਤਾ ਹੈ ਜੇਕਰ ਸਮਝੌਤਾ ਇਹ ਹੈ ਕਿ ਉਸ ਦਾ ਹਮਲਾਵਰ ਉਦੇਸ਼ ਲਈ ਵਰਤੋਂ ਨਹੀਂ ਕੀਤਾ ਜਾ ਸਕਦਾ ਤਾਂ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਸਮਝੋਤੇ ਦੀ ਉਲੰਘਣਾ ਕੀਤੀ ਹੈ ਉਨ੍ਹਾਂ ਕਿਹਾ ਕਿ ਭਾਰਤ ਕੋਲ ਏਐਮਆਰਏਐਮ ਮਿਜ਼ਾਇਲ ਦੇ ਟੁਕੜੇ ਹਨ, ਜੋ ਉਸ ਨੇ ਦਿਖਾਏ ਹਨ ਧਨੋਆ ਨੇ ਕਿਹਾ, ਨਿਸ਼ਚਿਤ ਤੌਰ ‘ਤੇ, ਮੈਨੂੰ ਲੱਗਦਾ ਹੈ ਕਿ ਉਹ ਸੰਘਰਸ਼ ‘ਚ ਐਫ16 ਜਹਾਜ਼ ਗੁਆ ਬੈਠਾ ਹੈ ਤਾਂ ਨਿਸ਼ਚਿਤ ਤੌਰ ‘ਤੇ ਉਹ ਜਹਾਜ਼ ਦੀ ਵਰਤੋਂ ਕਰ ਰਹੇ ਸਨ ਉਨ੍ਹਾਂ ਅਨੁਸਾਰ ਭਾਰਤੀ ਹਵਾਈ ਫੌਜ ਨੇ ਬਾਲਾਕੋਟ ਦੇ ਜੰਗਲ ‘ਚ ਬੰਬ ਸੁੱਟੇ ਤਾਂ ਪਾਕਿਸਤਾਨ ਨੂੰ ਇਸ ਦਾ ਜਵਾਬ ਦੇਣ ਦੀ ਲੋੜ ਨਹੀਂ ਸੀ।
ਏਅਰ ਸਟਰਾਈਕ ‘ਤੇ ਬੋਲੇ ਨਵਜੋਤ ਸਿੱਧੂ : ਅੱਤਵਾਦੀ ਮਾਰਨ ਗਏ ਸੀ ਜਾਂ ਦਰੱਖਤ ਪੁੱਟਣ
ਚੰਡੀਗੜ੍ਹ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਮਕਬੂਜ਼ਾ ਕਸ਼ਮੀਰ ਸਥਿੱਤ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਹਮਲਾ ਕਰਕੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਸੀ। ਇਸ ਏਅਰ ਸਟਰਾਈਕ ਸਬੰਧੀ ਭਾਰਤੀ ਸਿਆਸਤ ‘ਚ ਸਿਆਸਤ ਤੇਜ਼ ਹੋ ਗਈ ਹੈ। ਵਿਰੋਧੀ ਪਾਰਟੀ ਲਗਾਤਾਰ ਹਮਲਾਵਰ ਹੈ ਤੇ ਉਹ ਸਰਕਾਰ ਤੋਂ ਇਸ ਹਮਲੇ ਦਾ ਸਬੂਤ ਮੰਗ ਰਹੇ ਹਨ। ਜ਼ਿਕਰਯੋਗ ਹੈ ਕਿ ਹਵਾਈ ਹਮਲੇ ਸਬੰਧੀ ਸਰਕਾਰ ਦਾ ਦਾਅਵਾ ਹੈ ਕਿ ਦੁਸ਼ਮਣਾਂ ਦੇ ਟਿਕਾਣਿਆਂ ‘ਤੇ ਹੋਈ ਹਵਾਈ ਹਮਲੇ ‘ਚ 300 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ ਕਾਂਗਰਸ ਦੇ ਕਈ ਮੰਤਰੀਆਂ ਨੇ ਸਰਕਾਰ ਤੋਂ ਇਸ ਸਬੰਧੀ ਸਬੂਤ ਮੰਗੇ ਹਨ ਇਨ੍ਹਾਂ ‘ਚ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਕਪਿੱਲ ਸਿੱਬਲ ਨੇ ਵੀ ਹਵਾਈ ਹਮਲੇ ਸਬੰਧੀ ਸਰਕਾਰ ਤੋਂ ਸਬੂਤ ਮੰਗਿਆ ਹੈ। ਹੁਣ ਕਾਂਗਰਸ ਆਗੂ ਤੇ ਪੰਜਾਬ ਸਰਕਾਰ ‘ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ‘ਤੇ ਸਵਾਲ ਚੁੱਕਿਆ ਹੈ। ਸਿੱਧੂ ਨੇ ਆਪਣੇ ਆਫੀਸ਼ੀਅਲ ਟਵੀਟ ‘ਤੇ ਲਿਖਿਆ ਹੈ ਕਿ ਕਿੰਨੇ ਅੱਤਵਾਦੀ ਮਾਰੇ ਗਏ ਸਨ, 300 ਅੱਤਵਾਦੀ ਹਾਂ ਜਾਂ ਨਾਂ ਇਸ ਦੇ ਅੱਗੇ ਉਨ੍ਹਾਂ ਲਿਖਿਆ ਹੈ ਕਿ ਤੁਸੀਂ ਅੱਤਵਾਦੀਆਂ ਦਾ ਸਫ਼ਾਇਆ ਕਰ ਰਹੇ ਸੀ ਜਾਂ ਦੱਰਖਤਾਂ ਦਾ? ਫਿਰ ਇਸ ਦਾ ਮਕਸਦ ਕੀ ਸੀ? ਕੀ ਇਹ ਸਿਰਫ਼ ਇੱਕ ਚੁਣਾਵੀ ਹੱਥਕੰਡਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।