ਲੋਕਾਂ ਨੇ ਦਿੱਤਾ ਧੀਮਾਨ ਨੂੰ ਹਰ ਪੱਖ ਤੋਂ ਮਦਦ ਦੇਣ ਦਾ ਭਰੋਸਾ
ਸ਼ੇਰਪਰ (ਰਵੀ ਗੁਰਮਾ) | ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਖੇੜੀ ਖੁਰਦ ਵਿਖੇ ਯੂਥ ਕਾਂਗਰਸ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਧੀਮਾਨ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜਨ ਸਬੰਧੀ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਚੋਣ ਦੀ ਤਿਆਰੀ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਦਿੱਤੇ ਹਨ ਕਿ ਧੀਮਾਨ ਸਾਹਿਬ ਨੂੰ ਕਈ ਵਾਰ ਐਮ.ਐਲ.ਏ ਜਿੱਤਣ ਦੇ ਬਾਵਜ਼ੂਦ ਕੋਈ ਉੱਚ ਸਥਾਨ ‘ਤੇ ਅਹੁਦਾ ਨਹੀਂ ਦਿੱਤਾ ਜਾ ਸਕਿਆ, ਜਿਸ ਕਰਕੇ ਉਹਨਾਂ ਦੀਆਂ ਪਾਰਟੀ ਪ੍ਰਤੀ ਵਫਾਦਾਰੀਆਂ ਦੇ ਮੱਦੇਨਜ਼ਰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਦੇਣ ਲਈ ਆਸ਼ੀਰਵਾਦ ਦਿੱਤਾ ਗਿਆ ਹੈ। ਜਸਵਿੰਦਰ ਧੀਮਾਨ ਨੇ ਕਿਹਾ ਕਿ ਜੋ ਲੀਡਰ ਵੋਟਾਂ ਸਮੇਂ ਲੋਕਾਂ ਦੇ ਘਰ-ਘਰ ਜਾਂਦੇ ਹਨ ਉਹ ਜਿੱਤਣ ਤੋਂ ਬਾਅਦ ਆਮ ਲੋਕਾਂ ਨੂੰ ਨਹੀਂ ਮਿਲਦੇ।
ਜਦਕਿ ਸੁਰਜੀਤ ਸਿੰਘ ਧੀਮਾਨ ਕਈ ਵਾਰ ਜਿੱਤਣ ਤੋਂ ਬਾਅਦ ਵੀ ਆਮ ਲੋਕਾਂ ਦੇ ਆਗੂ ਬਣਕੇ ਵਿਚਰ ਰਹੇ ਹਨ। ਉਹਨਾਂ ਕਿਹਾ ਕਿ ਉਹ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਇਸੇ ਤਰ੍ਹਾਂ ਦੀ ਲੋਕਾਂ ਦੀ ਕਚਹਿਰੀ ਵਿੱਚ ਹਾਜ਼ਰ ਰਹਿਣਗੇ। ਉਹਨਾਂ ਕਿਹਾ ਕਿ ਲੋਕ ਵੋਟਰਾਂ ਨਾਲ ਰਾਜਨੀਤਿਕ ਰਿਸ਼ਤਾ ਨਹੀਂ ਸਗੋਂ ਪਰਿਵਾਰਕ ਰਿਸ਼ਤਾ ਬਣਾਕੇ ਚੱਲਣਗੇ। ਸ਼੍ਰੀ ਧੀਮਾਨ ਨੇ ਬੀਤੇ ਦਿਨ ਪੁਲਵਾਮਾ ਵਿੱਚ ਹੋਏ ਹਮਲੇ ‘ਤੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਸ਼ਹੀਦਾਂ ਦੀਆਂ ਸ਼ਹਾਦਤਾਂ ‘ਤੇ ਸਿਆਸਤ ਛੱਡਕੇ ਮਸਲੇ ਦਾ ਹੱਲ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਰੋੜਾਂ ਦੀ ਅਬਾਦੀ ਵਾਲੇ ਪੰਜਾਬ ਵਿੱਚ 130 ਬੰਦਿਆਂ ਦੀ ਜੇਕਰ ਸਹੀ ਚੋਣ ਕਰ ਲਈ ਜਾਵੇ ਜ਼ਿਨ੍ਹਾਂ ਵਿੱਚ 117 ਵਿਧਾਇਕ ਤੇ 13 ਮੈਂਬਰ ਪਾਰਲੀਮੈਂਟ ਤਾਂ ਪੰਜਾਬ ਨੂੰ ਤਰੱਕੀ ਦੀ ਰਾਹ ਤੋਂ ਰੋਕਣ ਵਾਲੀ ਕੋਈ ਤਾਕਤ ਨਹੀਂ।
ਇਸ ਸਮੇਂ ਪਿੰਡ ਖੇੜੀ ਕਲਾਂ ਦੇ ਵੱਡੀ ਗਿਣਤੀ ਖਾਸ ਕਰਕੇ ਨੌਜਵਾਨ ਵਰਗ ਨੇ ਜਸਵਿੰਦਰ ਸਿੰਘ ਧੀਮਾਨ ਨੂੰ ਹਰ ਪੱਖ ਤੋਂ ਮਦਦ ਦੇਣ ਦਾ ਐਲਾਨ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਲੋਕ ਸਭਾ ਚੋਣਾਂ ਵਿੱਚ ਮੋਢੇ ਨਾਲ ਮੋਢਾ ਜੋੜਕੇ ਚੱਲਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਦੀਪ ਸ਼ਰਮਾਂ, ਸੁਖਵਿੰਦਰ ਸਿੰਘ, ਬਲਕਰਨ ਸਿੰਘ, ਅਮਰੀਕ ਸਿੰਘ, ਸਤਨਾਮ ਸਿੰਘ, ਜਗਦੀਪ ਸਿੰਘ, ਹਰਭਗਵਾਨ ਸਿੰਘ, ਜਿੰਦਰਪਾਲ ਸਿੰਘ, ਕੁਲਵੀਰ ਸਿੰਘ, ਹਰਦੀਪ ਸਿੰਘ, ਮੱਖਣ ਸਿੰਘ ਆਦਿ ਆਗੂ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।