13,653 ਯੂਨਿਟ ਖੂਨਦਾਨ ਕਰਕੇ ਸ਼ਹਾਦਤ ਨੂੰ ਸਲਾਮ

13,653 Units, Donated Blood, Martyrdom

ਪਿਛਲੇ ਕਰੀਬ ਡੇਢ ਦਹਾਕੇ ਤੋਂ ਫੌਜ ਲਈ ਕੀਤਾ ਜਾ ਚੁੱਕਿਆ ਹੈ ਲੱਖਾਂ?ਯੂਨਿਟ?ਖੂਨਦਾਨ

ਮਿਸ਼ਨ ਇਨਸਾਨੀਅਤ : ਪੁਲਵਾਮਾ ਸ਼ਹੀਦਾਂ ਦੀ ਯਾਦ ‘ਚ ਖੂਨਦਾਨ ਲਈ ਦਿਖਾਇਆ ਜੋਸ਼

ਸੱਚ ਕਹੂੰ ਨਿਊਜ਼, ਨਵੀਂ ਦਿੱਲੀ/ਸਰਸਾ

ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਜਾਂਬਾਜ਼ਾਂ ਦੀ ਯਾਦ ‘ਚ ਲਾਏ ਗਏ ਖੂਨਦਾਨ ਕੈਂਪਾਂ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ‘ਚ ਕਮਾਲ ਦਾ ਜੋਸ਼ ਦੇਖਣ ਨੂੰ ਮਿਲਿਆ। ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਉੱਤਰਾਖੰਡ, ਹਿਮਾਚਲ, ਕਰਨਾਟਕ ਸਮੇਤ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਇਨ੍ਹਾਂ ਖੂਨਦਾਨ ਕੈਂਪਾਂ ‘ਚ ਡੇਰਾ ਸ਼ਰਧਾਲੂਆਂ ਨੇ 13,653 ਯੂਨਿਟ ਖੂਨਦਾਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਡੇਰਾ ਸ਼ਰਧਾਲੂਆਂ ਨੇ ਪਰਮਪਿਤਾ ਪਰਮਾਤਮਾ ਅੱਗੇ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਭਾਣੇ ਨੂੰ ਮੰਨਣ ਦਾ ਬਲ ਪ੍ਰਦਾਨ ਕਰਨ ਲਈ ਅਰਦਾਸ ਵਜੋਂ ਖੂਨਦਾਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ।

ਜ਼ਿਕਰਯੋਗ ਹੈ ਕਿ ਡੇਰਾ ਸ਼ਰਧਾਲੂ ਹਰ ਸਾਲ 28 ਫਰਵਰੀ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਮਹਾਂ ਰਹਿਮੋ-ਕਰਮ ਦਿਵਸ ਮਾਨਵਤਾ ਭਲਾਈ ਕਾਰਜ ਕਰਕੇ ਮਨਾਉਂਦੀ ਹੈ, ਜੋ ਕਿ ਇਸ ਵਾਰ ਯਾਦਗਾਰ ਬਣ ਗਿਆ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਪਿਛਲੇ ਕਰੀਬ ਡੇਢ ਦਹਾਕੇ ਤੋਂ ਭਾਰਤੀ ਫੌਜ ਲਈ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ, ਜਿਨ੍ਹਾਂ ‘ਚ ਲੱਖਾਂ ਯੂਨਿਟ ਖੂਨ ਇਕੱਠਾ ਕਰਕੇ ਭਾਰਤੀ ਫੌਜ ਨੂੰ ਦਿੱਤਾ ਜਾ ਚੁੱਕਾ ਹੈ। ਖੂਨਦਾਨ ‘ਚ ਡੇਰਾ ਸੱਚਾ ਸੌਦਾ ਦੇ ਨਾਂਅ 3 ਗਿਨੀਜ਼ ਆਫ਼ ਵਰਲਡ ਰਿਕਾਰਡ, ਇੱਕ ਏਸ਼ੀਆ ਬੁੱਕ ਆਫ਼ ਰਿਕਾਰਡ ਤੇ ਇੱਕ ਲਿੰਮਕਾ ਬੁੱਕ ਆਫ਼ ਰਿਕਾਰਡ ਵੀ ਦਰਜ ਹੈ।

ਕਿੱਥੇ ਕਿੰਨਾ ਖੂਨਦਾਨ

ਸੂਬੇ                                           ਖੂਨਦਾਨ

ਪੰਜਾਬ                                       4534
ਹਰਿਆਣਾ                                   3242
ਰਾਜਸਥਾਨ                                 1898
ਸ਼ਾਹ ਸਤਿਨਾਮ ਜੀ ਧਾਮ, ਸਰਸਾ     1805
ਉੱਤਰ ਪ੍ਰਦੇਸ਼                             1384
ਦਿੱਲੀ                                         435
ਉੱਤਰਾਖੰਡ                                  254
ਛੱਤੀਸਗੜ੍ਹ                               70
ਹਿਮਾਚਲ ਪ੍ਰਦੇਸ਼                        16
ਕਰਨਾਟਕ                                   15

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।