ਵਾਸ਼ਿੰਗਟਨ, ਏਜੰਸੀ
ਅਮਰੀਕਾ ਨੇ ਓਸਾਮਾ ਬਿਨ ਲਾਦੇਨ ਦੇ ਪੁੱਤਰ ਹਮਜ਼ਾ ਬਿਨ ਲਾਦੇਨ, ਜੋ ਆਲ-ਕਾਇਦਾ ਦੇ ਅੱਤਵਾਦੀ ਸੰਗਠਨ ਦਾ ਮੈਂਬਰ ਹੈ, ਦਾ ਪਤਾ ਦੱਸਣ ਨਾਲੇ ਨੂੰ 10 ਲੱਖ ਡਾਲਰ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਹਮਜ਼ਾ ਆਪਣੇ ਪਿਓ ਦੀ ਮੌਤ ਦਾ ਬਦਲਾ ਲੈਣ ਲਈ ਅਮਰੀਕਾ ‘ਤੇ ਆਤਮਘਾਤੀ ਹਮਲਾ ਕਰਨ ਦੀ ਸਾਜਿਸ਼ ਘੜ ਰਿਹਾ ਹੈ। ਇਸ ਲਈ ਅਮਰੀਕਾ ਨੇ ਏਨੇ ਵੱਡੇ ਇਨਾਮ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਨੂੰ ਇਸ ਇਨਾਮ ਦਾ ਐਲਾਨ ਕਰਦੇ ਹੋਏ ਅਮਰੀਕਾ ਨੇ ਕਿਹਾ ਕਿ ਹਮਜ਼ਾ ਉਸਦੇ ਸਹਿਯੋਗੀਆਂ ਨਾਲ ਮਿਲ ਕੇ ਅਮਰੀਕਾ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਮਜ਼ਾ ਨੇ ਹਮਲੇ ਦੀ ਧਮਕੀ ਵੀ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਅਧਿਕਾਰੀ ਐਮ ਈਵਨੋਫ ਨੇ ਕਿਹਾ ਕਿ ਅੱਤਵਾਦ ਵਿਰੁੱਧ ਅਮਰੀਕਾ ਹਰ ਇੱਕ ਹਥਿਆਰ ਵਰਤਣ ਲਈ ਵਚਨਬੱਧ ਹੈ। ਉੱਥੇ ਹੀ ਨਾਥਨ ਸਲਾਈਸ ਨਾਂਅ ਦੇ ਇੱਕ ਹੋਰ ਅਫਸਰ ਦਾ ਕਹਿਣਾ ਹੈ ਅਲਕਾਇਦਾ ਦਾ ਏਨੇ ਸਮੇਂ ਤੋਂ ਚੁੱਪ ਬੈਠੇ ਰਹਿਣਾ ਕੋਈ ਸਮੱਰਪਣ ਨਹੀਂ, ਇੱਕ ਰਣਨੀਤਿਕ ਪੈਂਤੜਾ ਹੈ। ਅਲਕਾਇਦਾ ਕੋਲ ਹਮਲਾ ਕਰਨ ਦੀ ਸਮਰੱਥਾ ‘ਤੇ ਇਰਾਦਾ ਦੋਨੋ ਹਨ। ਅਮਰੀਕਾ ਸਮੇਤ ਕਈ ਹੋਰ ਮੁਲਕਾਂ ‘ਚ ਓਸਾਮਾ ਬਿਨ ਲਾਦੇਨ ਦੁਆਰਾ ਆਤਮਘਾਤੀ ਹਮਲੇ ਕੀਤੇ ਗਏ ਸਨ। ਉਸ ਨੂੰ ਅਮਰੀਕੀ ਸੈਨਾ ਨੇ ਐਬਟਾਬਾਦ, ਪਾਕਿਸਤਾਨ ‘ਚ ਹਵਾਈ ਹਮਲੇ ਰਾਹੀਂ ਮਾਰ ਮੁਕਾਇਆ ਸੀ। ਕੁਝ ਦਿਨ ਪਹਿਲਾਂ ਓਸਾਮਾ ਦੇ ਪੁੱਤਰ ਹਮਜ਼ਾ ਨੇ ਵਿਆਹ ਕਰਵਾਇਆ ਹੈ। ਉਸ ਦਾ ਵਿਆਹ 9/11 ਅੱਤਵਾਦੀ ਹਮਲੇ ਲਈ ਜਹਾਜ਼ ਹਾਈਜੈਕ ਕਰਨ ਵਾਲੇ ਮੁਹੰਮਦ ਅਤਾ ਦੀ ਧੀ ਨਾਲ ਹੋਇਆ ਹੈ। ਇਸ ਗੱਲ ਦੀ ਪੁਸ਼ਟੀ ਬਿਨ ਲਾਦੇਨ ਦੇ ਪਰਿਵਾਰ ਦੁਆਰਾ ਹੋਈ ਹੈ। ਓਸਾਮਾ ਬਿਨ ਲਾਦੇਨ ਦੇ ਦੋ ਭਰਾਵਾਂ ਨੇ ‘ਦ ਗਾਰਡੀਅਨ’ ਨੂੰ ਇਕ ਇੰਟਰਵਿਊ ‘ਚ ਇਹ ਗੱਲ ਦੱਸੀ। ਓਸਾਮਾ ਦੇ ਭਰਾ ਅਹਿਮਦ ਅਤੇ ਹਸ਼ਨ ਅਲ-ਅਤਾਸ ਨੇ ਕਿਹਾ ਸੀ ਕਿ ਹਮਜ਼ਾ ਨੂੰ ਹੁਣ ਅਲ-ਕਾਇਦਾ ਵਿਚ Àੁੱਚ ਪਦਵੀ ਪ੍ਰਾਪਤ ਹੋ ਗਈ ਹੈ। ਹਮਜ਼ਾ ਆਪਣੇ ਪਿਓ ਦੀ ਮੌਤ ਦਾ ਬਦਲਾ ਲੈਣ ਲਈ ਕਾਹਲੀ ‘ਚ ਹੈ। ਹਮਜ਼ਾ ਓਸਾਮਾ ਦੀਆਂ ਤਿੰਨ ਪਤਨੀਆਂ ‘ਚੋਂ ਉਸ ਦਾ ਪੁੱਤਰ ਹੈ, ਜਿਹੜੀ ਪਤਨੀ ਪਾਕਿਸਤਾਨ, ਐਬਟਾਬਾਦ ‘ਚ ਅਮਰੀਕੀ ਹਮਲੇ ਸਮੇਂ ਓਸਾਮਾ ਨਾਲ ਰਹਿ ਰਹੀ ਸੀ। ਰਿਪੋਰਟ ਮੁਤਾਬਿਕ ਹਮਜ਼ਾ ਦਾ ਵਿਆਹ ਜਿਸ ਕੁੜੀ ਨਾਲ ਹੋਇਆ ਹੈ। ਉਹ ਮਿਸ਼ਰ ਦੀ ਨਾਗਰਿਕ ਹੈ। ਓਸਾਮਾ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਅਤੇ ਬੱਚੇ ਸਾਊਦੀ ਅਰਬ ਚਲੇ ਗਏ ਸਨ। ਉੱਥੇ ਉਨ੍ਹਾਂ ਨੂੰ ਸਾਬਕਾ ਪ੍ਰਿੰਸ ਮੁਹੰਮਦ ਬਿਨ ਨਾਇਫ ਨੇ ਪਨਾਹ ਦਿੱਤੀ ਸੀ। ਉੱਥੇ ਹੀ ਓਸਾਮਾ ਦਾ ਪਰਿਵਾਰ ਅਤੇ ਉਸਦੀ ਮਾਂ ਆਲੀਆ ਘਾਨੇਮ ਦੇ ਸੰਪਰਕ ਵਿਚ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।