ਵੱਖ-ਵੱਖ ਸੂਬਿਆਂ ‘ਚ ਲਾਏ ਜਾ ਰਹੇ ਖੂਨਦਾਨ ਕੈਂਪ
ਸਰਸਾ | ਭਾਰਤੀ ਫੌਜ ਲਈ ਖੂਨ ਮੁਹੱਈਆ ਕਰਵਾ ਕੇ ਲਗਾਤਾਰ ਮਾਨਵਤਾ ਦਾ ਫਰਜ਼ ਨਿਭਾਉਂਦਾ ਆ ਰਿਹਾ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਹੁਣ ਪੁਲਵਾਮਾ ‘ਚ ਅੱਤਵਾਦੀਆਂ ਵੱਲੋਂ ਕੀਤੀ ਗਈ ਘਿਨੌਣੀ ਕਾਰਵਾਈ ‘ਚ ਸ਼ਹੀਦ ਹੋਏ 40 ਭਾਰਤੀ ਵੀਰ ਜਵਾਨਾਂ ਨੂੰ ਆਪਣਾ ਖੂਨ ਦੇ ਸ਼ਰਧਾਂਜਲੀ ਭੇਂਟ ਕਰੇਗਾ
ਡੇਰਾ ਸੱਚਾ ਦੀ ਸਾਧ-ਸੰਗਤ ਦੇਸ਼ ਭਰ ‘ਚ ਅੱਜ 27 ਫਰਵਰੀ ਨੂੰ ਅਨੇਕ ਥਾਵਾਂ ‘ਤੇ ਵਿਸ਼ਾਲ ਖੂਨਦਾਨ ਕੈਂਪ ਲਾਵੇਗੀ ਜਿਸ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਹ ਖੂਨਦਾਨ ਕੈਂਪ ਹਰਿਆਣਾ, ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼ ਤੇ ਮਹਾਂਰਾਸ਼ਟਰ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਲੱਗਣਗੇ ਇਨ੍ਹਾਂ ਖੂਨਦਾਨ ਕੈਂਪਾਂ ਸਬੰਧੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ‘ਚ ਕਾਫ਼ੀ ਉਤਸ਼ਾਹ ਹੈ
ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਪਿਛਲੇ ਕਰੀਬ ਡੇਢ ਦਹਾਕੇ ਤੋਂ ਭਾਰਤੀ ਫੌਜ ਲਈ ਖੂਨਦਾਨ ਕੈਂਪ ਲਾਉਂਦਾ ਆ ਰਿਹਾ ਹੈ ਜਿਨ੍ਹਾਂ ‘ਚ ਹਜ਼ਾਰਾਂ ਯੂਨਿਟ ਖੂਨ ਇਕੱਠਾ ਕਰਕੇ ਭਾਰਤੀ ਫੌਜ ਨੂੰ ਦਿੱਤਾ ਜਾ ਚੁੱਕਾ ਹੈ ਖੂਨਦਾਨ ‘ਚ ਡੇਰਾ ਸੱਚਾ ਸੌਦਾ ਦੇ ਨਾਂਅ 3 ਗਿੰਨੀਜ਼ ਆਫ਼ ਵਰਲਡ ਰਿਕਾਰਡ, ਇੱਕ ਏਸ਼ੀਆ ਬੁੱਕ ਆਫ਼ ਰਿਕਾਰਡ ਤਾਂ ਇੱਕ ਲਿੰਮਕਾ ਬੁੱਕ ਆਫ਼ ਰਿਕਾਰਡ ਵੀ ਦਰਜ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ