ਸਾਊਦੀ ਅਰਬ ‘ਚ ਮੌਤ ਦੇ ਮੂੰਹ ‘ਚ ਗਏ ਨੌਜਵਾਨ ਦੀ ਲਾਸ਼ ਪਿੰਡ ਪੁੱਜੀ

Body, Youth, Saudi Arabia, Village

ਅਮਨਜੋਤ ਕੌਰ ਰਾਮੂੰਵਾਲੀਆ ਦੇ ਉੱਦਮ ਸਦਕਾ ਚਾਰ ਮਹੀਨਿਆਂ ‘ਚ ਹੋਈ ਕਾਰਵਾਈ

ਮਹਿਲ ਕਲਾਂ (ਜਸਵੰਤ ਸਿੰਘ ਲਾਲੀ) | ਨੇੜਲੇ ਪਿੰਡ ਬੀਹਲਾ ਦੇ ਨੌਜਵਾਨ ਦੀ ਲਾਸ਼ ਸਾਊਦੀ ਅਰਬ ਤੋਂ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਅਤੇ ਸਾਬਕਾ ਜਿਲਾ ਯੋਜਨਾ ਬੋਰਡ ਮੁਹਾਲੀ ਦੀ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂੰਵਾਲੀਆਂ ਦੇ ਯਤਨਾਂ ਸਦਕਾ ਪਿੰਡ ਪੁੱਜੀ। ਨੌਜਵਾਨ ਦੇ ਸੰਸਕਾਰ ਮੌਕੇ ਪੁੱਜੀ ਬੀਬੀ ਅਮਨਜੋਤ ਕੌਰ ਰਾਮੂੰਵਾਲੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨੌਜਵਾਨ ਜਸਪ੍ਰੀਤ ਸਿੰਘ ਰੰਧਾਵਾ ਪਿਛਲੇ ਕੁਝ ਸਮੇਂ ਸਾਊਦੀ ਅਰਬ ਵਿੱਚ ਰੋਜੀ ਰੋਟੀ ਕਮਾਉਣ ਦੇ ਲਈ ਕੰਮ ਕਰਨ ਲਈ ਗਿਆ ਹੋਇਆ ਸੀ । ਜਿਸ ਦੀ 18 ਨਵੰਬਰ 2018 ਨੂੰ ਅਚਾਨਕ ਬਿਮਾਰ ਹੋਣ ਕਾਰਨ ਸਾਊਦੀ ਅਰਬ ਵਿੱਚ ਮੌਤ ਹੋ ਗਈ ਸੀ, ਕੁਝ ਕਾਰਨਾਂ ਕਰਕੇ ਉਸ ਦੀ ਮਿਰਤਕ ਦੇਹ ਨੂੰ ਪੰਜਾਬ ਨਹੀ ਸੀ ਭੇਜਿਆ ਜਾ ਰਿਹਾ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਜਦੋਂ ਸਾਡੀ ਸੰਸਥਾ ਨਾਲ ਸੰਪਰਕ ਕੀਤਾ ਤਾਂ ਅਸੀ 30 ਨਬੰੰਵਰ 2018 ਨੂੰ ਭਾਰਤੀ ਦੂਤਾਵਾਸ ਸਾਊਦੀ ਅਰਬ ਨੂੰ ਪੱਤਰ ਲਿਖ ਕੇ ਲਗਾਤਾਰ ਉਨ੍ਹਾਂ ਨਾਲ ਸੰਪਰਕ ਕਰਦੇ ਰਹੇ ਪਰ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆਂ ਦੇ ਯਤਨਾਂ ਸਦਕਾ ਮ੍ਰਿਤਕ ਜਸਪ੍ਰੀਤ ਸਿੰਘ (26) ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਬੀਹਲਾ (ਬਰਨਾਲਾ) ਵਿਖੇ ਸੰਸਕਾਰ ਕਰਨ ਲਈ ਲਿਆਂਦਾ ਗਿਆ। ਬੀਬੀ ਰਾਮੂੰਵਾਲੀਆਂ ਨੇ ਕਿਹਾ ਕਿ ਪੰਜਾਬ ਦੇ ਅਨੇਕਾਂ ਨੌਜਵਾਨ ਅਰਬ ਦੇਸਾਂ ਵਿੱਚ ਕੰਮ ਕਰਨ ਲਈ ਜਾਦੇ ਉਥੇ ਜਾ ਕੇ ਫਸ ਜਾਦੇ ਹਨ ਤੇ ਜਿਨ੍ਹਾਂ ਦੀ ਕਿਸੇ ਕਾਰਨ ਕਰਕੇ ਮੌਤ ਹੋ ਜਾਦੀ ਤਾਂ ਉਨ੍ਹਾਂ ਨੂੰ ਵਾਪਸ ਲਿਆਉਣ ਦੇ ਵਿੱਚ ਪਰਿਵਾਰਾਂ ਨੂੰ ਬੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਸੰਸਥਾਂ ਪਿਛਲੇ ਲੰਮੇ ਤੋਂ ਅਜਿਹੇ ਕੇਸਾਂ ਵਿੱਚ ਪੰਜਾਬੀਆ ਦੀ ਮਦਦ ਕਰਦੀ ਆ ਰਹੀ ਹੈ।
ਉਨ੍ਹਾਂ ਸਮੂਹ ਪੰਜਾਬੀਆਂ ਅਰਬ ਦੇਸ਼ਾਂ ‘ਚ ਨਾ ਜਾਣ ਦੀ ਅਪੀਲ ਕੀਤੀ। ਇਸ ਮੌਕੇ ਫਤਿਹ ਸਿੰਘ ਰਾਮਗੜ੍ਹ, ਹਰਚਰਨ ਸਿੰਘ ਰੂੜੇਕੇ, ਮਾਸਟਰ ਗੁਰਮੇਲ ਸਿੰਘ ਸਹਿਣਾ, ਬਾਘ ਸਿੰਘ ਮਾਨ, ਜਸਵੰਤ ਸਿੰਘ, ਸੁਖਜਿੰਦਰ ਸਿੰਘ ਫੌਜੀ, ਰਜਿੰਦਰ ਸਿੰਘ ਮੂੰਮ, ਗੁਰਪ੍ਰੀਤ ਸਿੰਘ ਚੀਮਾ ਅਤੇ ਬਲਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।