ਚੇੱਨਈ | ਚੇੱਨਈ ਸਪਾਟੰਸ ਨੇ ਰੁਪੇ ਪ੍ਰੋ ਵਾਲੀਬਾਲ (ਪੀਵੀਐੱਲ) ‘ਚ ਅਹਿਮਦਾਬਾਦ ਡਿਫੈਂਡਰਸ ਨੂੰ 4-1 (15-6, 13-15, 15-13, 15-11, 15-12) ਨਾਲ ਹਰਾ ਕੇ ਪਲੇਅ ਆਫ ‘ਚ ਜਗ੍ਹਾ ਬਣਾ ਲਈ ਨਹਿਰੂ ਇੰਡੋਰ ਸਟੇਡੀਅਮ ‘ਚ ਹੋਏ ਇਸ ਮੁਕਾਬਲੇ ‘ਚ ਰੁਡੀ ਵੇਰਹਾਫ ਨੇ ਲਗਾਤਾਰ ਤੀਜੇ ਮੈਚ ‘ਚ ਰਿਕਾਰਡ 20 ਅੰਕ ਹਾਸਲ (18 ਸਪਾਇਕਸ ਤੇ ਦੋ ਸਰਵ ਪੁਆਇੰਟ) ਕਰਕੇ ਇਸ ਸੀਜਨ ‘ਚ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਵੇਰਹਾਫ 80 ਅੰਕਾਂ ਨਾਲ ਸਭ ਤੌਂ ਜਿਆਦਾ ਅੰਕ ਹਾਸਲ ਕਰਨ ਵਾਲੇ ਖਿਡਾਰੀ ਬਣ ਗਏ ਹਨ ਮੁਕਾਬਲੇ ਦੇ ਪਹਿਲੇ ਸੈੱਟ ‘ਚ ਚੇੱਨਈ ਨੇ 6-3 ਦੇ ਵਾਧੇ ਨਾਲ ਸ਼ੁਰੂਆਤ ਕੀਤੀ ਰਸਲੇਂਸ ਸੋਰੋਕਿੰਸ ਤੇ ਵੇਰਹਾਫ ਨੇ ਤਿੰਨ-ਤਿੰਨ ਅੰਕ ਕੀਤੇ ਇਸ ਦੀ ਮੱਦਦ ਨਾਲ ਚੇੱਨਈ ਨੇ ਪਹਿਲੇ ਟੈਕਨੀਕਲ ਟਾਇਮ ਆਊਟ ਤੱਕ 9-3 ਦਾ ਵਾਧਾ ਹਾਸਲ ਕਰ ਲਿਆ ਟਾਈਮ ਆਊਟ ਤੋਂ ਬਾਅਦ ਚੇੱਨਈ ਨੇ ਦਬਾਅ ਬਣਾਈ ਰੱਖਿਆ ਅਹਿਮਦਾਬਾਦ ਨੇ ਸੁਪਰ ਪੁਆਇੰਟ ਲਈ ਕਾਲ ਕੀਤਾ ਪਰ ਉਹ ਉਸ ਨੂੰ ਕਨਵਰਟ ਕਰਨ ‘ਚ ਨਾਕਾਮ ਰਹੀ ਚੇੱਨਈ ਨੇ ਨਵੀਨ ਰਾਜਾ ਜੇਕਬ ਨੇ ਸਪਾਇਕ ਨਾਲ 15-6 ਨਾਲ ਪਹਿਲਾ ਸੈੱਟ ਜਿੱਤ ਲਿਆ
ਅਹਿਮਦਾਬਾਦ ਡਿਫੈਂਡਰਸ ਨੇ ਦੂਜਾ ਸੇਟ ‘ਚ 4-0 ਦੇ ਵਾਧੇ ਨਾਲ ਸ਼ੁਰੂਆਤ ਕੀਤੀ ਅਜਿਹਾ ਲੱਗ ਰਿਹਾ ਸੀ ਕਿ ਅਹਿਮਦਾਬਾਦ ਇਹ ਸੈੱਟ ਹੋਰ ਅੱਗੇ ਲੈ ਜਾਵੇਗਾ ਪਰ ਚੇੱਨਈ ਨੇ ਵਾਪਸੀ ਕੀਤੀ ਤੇ ਸਕੋਰ 5-7 ਕਰ ਦਿੱਤਾ ਪਰ ਗੁਰਿੰਦਰ ਸਿੰਘ ਨੇ ਸਪਾਇਕ ਦੀ ਮੱਦਦ ਨਾਲ ਟੈਕਨੀਕਲ ਟਾਇਮ ਆਊਟ ਤੱਕ ਆਪਣੀ ਟੀਮ ਨੂੰ 8-5 ਦਾ ਵਾਧਾ ਹਾਸਲ ਦਿਵਾ ਦਿੱਤਾ ਚੈੱਨਈ ਨੇ ਟਾਈਮ ਆਊਟ ਤੋਂ ਬਾਅਦ ਸੁਪਰ ਪੁਆਇੰਟਸ ਦੇ ਕਾਲ ਕੀਤਾ ਤੇ ਊਹ ਅਹਿਮਦਾਬਾਦ ਦੇ ਇੱਕ ਅੰਕ ਘੱਟ ਕਰਨ ‘ਚ ਕਾਮਯਾਬ ਰਿਹਾ ਦੋਵੇਂ ਟੀਮਾਂ ਨੇ ਸੈੱਟ ਦੇ ਆਖਰੀ ਤੱਕ ਲੜਾਈ ਲੜੀ ਪਰ ਅਹਿਮਦਾਬਾਦ ਨੇ 15-13 ਨਾਲ ਦੂਜਾ ਸੈੱਟ ਜਿੱਤ ਲਿਆ
ਤੀਜੇ ਸੈੱਟ ‘ਚ ਦੋਵੇਂ ਟੀਮਾਂ ਦਰਮਿਆਨ ਸਖਤ ਮੁਕਾਬਲਾ ਵੇਖਣ ਨੂੰ ਮਿਲਿਆ ਗੁਰਿੰਦਰ ਤੇ ਮਨਦੀਪ ਸਿੰਘ ਦੇ ਛੇ-ਛੇ ਅੰਕਾਂ ਦੀ ਮੱਦਦ ਨਾਂਲ ਅਹਿਮਦਾਬਾਦ ਨੂੰ ਟੀਟੀਓ ਤੱਕ ਦੋ ਅੰਕਾਂ ਦਾ ਵਾਧਾ ਦਿਵਾ ਦਿੱਤਾ 9-9 ਦੇ ਸਕੋਰ ‘ਤੇ ਅਹਿਮਦਾਬਾਦ ਨੇ ਸੁਪਰ ਪਲਾਇੰਟ ਕਾਲ ਕੀਤਾ ਤੇ ਊ ਨੂੰ ਜੀਆਰ ਵੈਸ਼ਣ ਦੇ ਸਪਾਇਕ ਦੇ ਦਮ ‘ਤੇ ਕਨਵਰਟ ਵੀ ਕੀਤਾ
ਚੇੱਨਈ ਨੇ ਤਤਕਾਲ ਸੁਪਰ ਪੁਆਇੰਟ ਕਾਲ ਕੀਤਾ ਤੇ ਵੇਰਹਾਪ ਦੇ ਸਪਾਇਕ ‘ਤੇ ਉਸ ਨੂੰ ਕਨਵਰਟ ਕੀਤਾ ਇਸ ਤੋਂ ਬਾਅਦ ਜੈਕਬ ਨੇ ਸ਼ਾਨਦਾਰ ਸਵਿੰਗ ਸਰਵ ‘ਤੇ ਚੇੱਨਈ ਨੂੰ ਪਹਿਲੀ ਵਾਰ ਲੀਡ ਦਿਵਾ ਦਿੱਤੀ 14-13 ਦੇ ਸਕੋਰ ‘ਤੇ ਚੇੱਨਈ ਨੇ ਸੈੱਟ ਪੁਆਇੰਟ ਹਾਸਲ ਕੀਤਾ ਤੇ ਇਹ ਸੈੱਟ 15-13 ਨਾਲ ਆਪਣੇ ਨਾਂਅ ਕੀਤਾ ਇਨ੍ਹਾਂ 15 ਅੰਕਾਂ ‘ਚੋਂ ਸੋਰੋਕਿੰਸ ਅਤੇ ਜੈਕਬ ਨੇ ਚੇੱਨਈ ਲਈ 8 ਅੰਕ ਬਣਾਏ ਤੀਜੇ ਸੈੱਟ ਦੇ ਆਪਣੇ ਸ਼ਾਨਦਾਰ ਲੈਅ ਨੂੰ ਜਾਰੀ ਰੱਖਦਿਆਂ ਚੈੱਨਈ ਨੇ ਚੌਥੇ ਸੈੱਟ ‘ਚ ਟੀਟੀਓ ਤੱਕ 8-5 ਦਾ ਵਾਧਾ ਬਣਾ ਲਿਆ ਅਹਿਮਦਾਬਾਦ ਨੇ ਇਸ ਤੋਂ ਬਾਦ 9-11 ਦੇ ਸਕੋਰ ‘ਤੇ ਸੁਪਰ ਪੁਆਇੰਟ ਕਾਲ ਕੀਤਾ ਪਰ ਉਹ ਉਸ ਨੂੰ ਕਨਵਰਟ ਨਹੀਂ ਕਰ ਸਕਿਆ ਤੇ ਚੇੱਨਈ ਨੂੰ ਚਾਰ ਅੰਕਾਂ ਦਾ ਵਾਧਾ ਮਿਲ ਗਿਆ ਚੇੱਨਈ ਨੇ ਇਸ ਤੋਂ ਬਾਅਦ ਅਹਿਮਦਾਬਾਦ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ ਇਹ ਸੈੱਟ 15-11 ਨਾਲ ਜਿੱਤ ਕੇ 3-1 ਦਾ ਅਜਿੱਤ ਵਾਧਾ ਹਾਸਲ ਕਰ ਲਿਆ ਚੇੱਨਹੀ ਦੀ ਟੀਮ ਪਲੇਅ ਆਫ ‘ਚ ਪਹੁੰਚ ਚੁੱਕੀ ਸੀ ਅਤੇ ਇਸ ਲਿਹਾਜ਼ ਨਾਲ ਆਖਰੀ ਸੈੱਟ ਸਿਰਫ ਕਾਗਜ਼ ‘ਤੇ ਅਹਿਮ ਰਹਿ ਗਿਆ ਸੀ ਚੇੱਨਈ ਨੇ ਹਾਲਾਂਕਿ ਇਸ ਸੈੱਟ ‘ਚ ਵੀ ਅਹਿਮਦਾਬਾਦ ‘ਤੇ ਕੋਈ ਰਹਿਮ ਨਹੀਂ ਵਿਖਾਇਆ ਤੇ ਇਸ ਨੂੰ 15-12 ਨਾਲ ਜਿੱਤਦਿਆਂ ਮੁਕਾਬਲਾ 4-1 ਦੇ ਫਰਕ ਨਾਲ ਆਪਣੇ ਨਾਂਅ ਕਰ ਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Chennai