ਮਨਪ੍ਰੀਤ ਬਾਦਲ ਨੇ ਪੇਸ਼ ਕੀਤਾ 19 ਹਜ਼ਾਰ 658 ਕਰੋੜ ਦਾ ਵਿੱਤੀ ਅਤੇ 11 ਹਜ਼ਾਰ 687 ਮਾਲੀ ਘਾਟੇ ਦਾ ਬਜਟ
ਚੰਡੀਗੜ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ ਨੂੰ ਕੁਝ ਹੀ ਬਾਕੀ ਰਹਿਣ ਦੇ ਕਾਰਨ ਆਸ ਤੋਂ ਜਿਆਦਾ ਮਿਲਣ ਦਾ ਇੰਤਜ਼ਾਰ ਕਰ ਰਹੇ ਪੰਜਾਬੀਆਂ ਦੇ ਮੂੰਹ ਦਾ ਸੁਆਦ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਫਿੱਕਾ ਕਰ ਦਿੱਤਾ ਹੈ। ਬਜਟ ਦੌਰਾਨ ਕੋਈ ਇਹੋ ਜਿਹੀ ਵੱਡੀ ਰਾਹਤ ਦਾ ਐਲਾਨ ਨਹੀਂ ਕੀਤਾ ਗਿਆ ਹੈ, ਜਿਸ ਨਾਲ ਜਨਤਾ ਖੁਸ਼ ਹੋ ਸਕਦੇ ਸਨ ਹਾਲਾਂਕਿ ਇਸ ਮਨਪ੍ਰੀਤ ਬਾਦਲ ਨੇ ਬਜਟ ਪੇਸ਼ ਕਰਨ ਤੋਂ ਬਾਅਦ ਪੰਜਾਬੀਆਂ ਨੂੰ ਖੁਸ ਕਰਨ ਲਈ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਿੱਚ ਕ੍ਰਮਵਾਰ 5 ਰੁਪਏ ਅਤੇ 1 ਰੁਪਏ ਘਟਾਉਣ ਦਾ ਐਲਾਨ ਤਾਂ ਕੀਤਾ ਪਰ ਇਹ ਖ਼ਬਰ ਵੀ ਪੰਜਾਬੀਆਂ ਦੇ ਮੂੰਹ ਵਿੱਚ ਕੋਈ ਜਿਆਦਾ ਮਿਠਾਸ ਨਹੀਂ ਲਿਆ ਪਾਈ ਹੈ। ਮਨਪ੍ਰੀਤ ਬਾਦਲ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਰੇਟ ਨੂੰ ਘਟਾਉਣ ਦਾ ਫੈਸਲਾ ਮੌਕੇ ‘ਤੇ ਹੀ ਲਿਆ ਗਿਆ ਤਾਂ ਹੀ ਮਨਪ੍ਰੀਤ ਬਾਦਲ ਸਣੇ ਉਨਾਂ ਦੇ ਅਧਿਕਾਰੀਆਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਇਸ ਨਾਲ ਵੈਟ ਵਿੱਚ ਕਿੰਨੀ ਕਟੌਤੀ ਕੀਤੀ ਜਾਏਗੀ।
ਮਨਪ੍ਰੀਤ ਬਾਦਲ ਵਲੋਂ ਆਪਣੀ ਸਰਕਾਰ ਦਾ ਤੀਜਾ ਬਜਟ ਪੇਸ਼ ਕਰਦੇ ਹੋਏ ਜ਼ਿਆਦਾਤਰ ਕੇਂਦਰੀ ਸਕੀਮਾਂ ਦਾ ਵੇਰਵਾ ਦਿੰਦੇ ਹੋਏ ਪਿਛਲੇ ਦੋ ਸਾਲਾਂ ਵਿੱਚ ਜਿਹੜੇ ਬਜਟ ਐਲਾਨ ਪੂਰੇ ਨਹੀਂ ਹੋਏ ਹਨ, ਉਨਾਂ ਨੂੰ ਮੁੜ ਤੋਂ ਦੁਹਰਾ ਦਿੱਤਾ ਗਿਆ ਹੈ। ਉਨ੍ਹਾਂ ਵਲੋਂ ਵਿੱਤੀ 2019-20 ਲਈ 19 ਹਜ਼ਾਰ 658 ਕਰੋੜ ਰੁਪਏ ਵਿੱਤੀ ਘਾਟੇ ਅਤੇ 11 ਹਜ਼ਾਰ 687 ਕਰੋੜ ਰੁਪਏ ਦਾ ਮਾਲੀ ਘਾਟੇ ਦਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਸਾਲ ਦਾ ਬਜਟ ਦਾ ਕੁਲ ਆਕਾਰ 1 ਲੱਖ 58 ਹਜ਼ਾਰ 493 ਕਰੋੜ ਰੁਪਏ ਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।