ਬਰੇਟਾ (ਕ੍ਰਿਸ਼ਨ ਭੋਲਾ ) | ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ‘ਤੇ ਚਲਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਲਗਾਤਾਰ ਜਾਰੀ ਹਨ ਇਨ੍ਹਾਂ ਭਲਾਈ ਕਾਰਜਾਂ ਤਹਿਤ ਹੀ ਕੀਤੇ ਜਾਣ ਵਾਲੇ ਸਰੀਰਦਾਨ ਦੇ ਕਾਰਜ ਨੂੰ ਮਰਨ ਉਪਰੰਤ ਪੂਰਾ ਕੀਤਾ ਹੈ ਬਰੇਟਾ ਮੰਡੀ ਦੇ ਇੰਦਰ ਸਿੰਘ ਇੰਸਾਂ ਨੇ ਇੰਦਰ ਸਿੰਘ ਇੰਸਾਂ ਨੇ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਉਸਦੀ ਮੌਤ ਉਪਰੰਤ ਉਸਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਜਾਵੇ ਉਨ੍ਹਾਂ ਦੇ ਇਸ ਪ੍ਰਣ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰਕੇ ਪੂਰਾ ਕੀਤਾ ਹੈ ਇੰਦਰ ਸਿੰਘ ਇੰਸਾਂ ਬਲਾਕ ਦੇ 15ਵੇਂ ਤੇ ਬਰੇਟਾ ਮੰਡੀ ਦੇ ਤੀਜੇ ਸਰੀਰਦਾਨੀ ਬਣ ਗਏ
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਬਰੇਟਾ ਦੇ ਜਿੰਮੇਵਾਰਾਂ ਨੇ ਦੱਸਿਆ ਕਿ ਬਲਾਕ ਬਰੇਟਾ ਦੇ 15ਵੇਂ ਤੇ ਬਰੇਟਾ ਮੰਡੀ ਦੇ ਤੀਜੇ ਸਰੀਰਦਾਨੀ ਇੰਦਰ ਸਿੰਘ ਇੰਸਾਂ (ਢਾਣੀ ਵਾਲੇ) ਪੁੱਤਰ ਅਨੋਖ ਸਿੰਘ ਵਾਸੀ ਦਿਆਲਪੁਰਾ ਰੋਡ ਬਰੇਟਾ ਮੰਡੀ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦਾ ਪੂਰਾ ਸਰੀਰ ਮੈਡੀਕਲ ਖੋਜਾਂ ਲਈ ਪਰਿਵਾਰਕ ਮੈਂਬਰਾਂ ਵੱਲੋਂ ਦਾਨ ਕੀਤਾ ਗਿਆ ਹੈ ਮ੍ਰਿਤਕ ਦੇਹ ਨੂੰ ਜੀ. ਐੱਸ. ਮੈਡੀਕਲ ਕਾਲਜ ਹਾਪੁੜ (ਯੂਪੀ) ਵਿਖੇ ਭੇਜਿਆ ਗਿਆ, ਜਿੱਥੇ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਨਵੀਆਂ ਖੋਜਾਂ ‘ਚ ਸਹਾਇਤਾ ਮਿਲੇਗੀ।
ਮ੍ਰਿਤਕ ਦੇਹ ਮੈਡੀਕਲ ਕਾਲਜ ਲਈ ਰਵਾਨਾ ਕਰਨ ਮੌਕੇ ਉਨ੍ਹਾਂ ਦੀਆਂ ਨੂੰਹਾਂ ਸਵਰਨਜੀਤ ਕੌਰ ਇੰਸਾਂ, ਕੁਲਦੀਪ ਕੌਰ ਇੰਸਾਂ, ਮਨਜੀਤ ਕੌਰ ਇੰਸਾਂ, ਪ੍ਰਿੰਅਕਾ ਇੰਸਾਂ ਨੇ ਅਰਥੀ ਨੂੰ ਮੋਢਾ ਦਿੱਤਾ। ਇਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਹੋਈ ਗੱਡੀ ‘ਚ ਰੱਖ ਕੇ ਘਰ ਤੋਂ ਲੈ ਕੇ ਬਰੇਟਾ ਕੈਂਚੀਆਂ ਹੁੰਦੇ ਹੋਏ ਬਿਜਲੀ ਘਰ ਤੱਕ ਅੰਤਿਮ ਯਾਤਰਾ ਕੱਢੀ ਗਈ ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੇ ਹੋਰ ਵੱਡੀ ਗਿਣਤੀ ਸਾਧ-ਸੰਗਤ ਨੇ ‘ਇੰਦਰ ਸਿੰਘ ਇੰਸਾਂ ਅਮਰ ਰਹੇ’ ਦੇ ਨਾਅਰੇ ਲਗਾਏ। ਇਸ ਮੌਕੇ ਸਰੀਰਦਾਨੀ ਇੰਦਰ ਸਿੰਘ ਇੰਸਾਂ ਦੇ ਪੁੱਤਰ ਨਛੱਤਰ ਸਿੰਘ ਇੰਸਾਂ, ਹਰਬੰਸ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ, ਸ਼ਹਿਰੀ ਭੰਗੀਦਾਸ ਕੇਵਲ ਕ੍ਰਿਸ਼ਨ ਇੰਸਾਂ, ਬਲਾਕ ਦੇ 15 ਮੈਂਬਰ, ਸੁਜਾਨ ਭੈਣਾਂ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੱਡੀ ਗਿਣਤੀ ‘ਚ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।