ਪੁਲਵਾਮਾ ‘ਚ ਅੱਤਵਾਦੀ ਹਮਲੇ ਨੇ ਇਸ ਗੱਲ ਦਾ ਅਹਿਸਾਸ ਕਰਾ ਦਿੱਤਾ ਹੈ ਕਿ ਪਾਕਿ ਅਧਾਰਿਤ ਅੱਤਵਾਦ ਨਾਲ ਨਜਿੱਠਣ ਲਈ ਹੁਣ ਨਾ ਸਿਰਫ ਵੱਡੀ ਕਾਰਵਾਈ ਦੀ ਜ਼ਰੂਰਤ ਹੈ ਸਗੋਂ ਠੋਸ ਤਿਆਰੀ ਤੇ ਨੀਤੀ ‘ਚ ਬਦਲਾਅ ਵੀ ਚਾਹੀਦਾ ਹੈ ਫੌਜੀ ਤਾਕਤ ਦੇ ਪੱਧਰ ‘ਤੇ ਭਾਰਤ ਪਾਕਿਸਤਾਨ ਨਾਲ ਕਿਤੇ ਵੱਧ ਤਾਕਤਵਰ ਹੈ ਪਰ ਇੱਥੇ ਸਿਰਫ਼ ਫੌਜੀ ਤਾਕਤ ਦੇ ਨਾਲ-ਨਾਲ ਪਾਕਿਸਤਾਨ ਵਿਰੁੱਧ ਕੂਟਨੀਤਕ ਲੜਾਈ ਲੜਨੀ ਪਵੇਗੀ ਪਾਕਿ ਤੋਂ ਸਭ ਤੋਂ ਵੱਧ ਪਸੰਦ ਰਾਸ਼ਟਰ (ਐੱਮਐੱਫਐੱਨ) ਦਾ ਦਰਜਾ ਵਾਪਸ ਲੈ ਕੇ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਅੰਤਰਰਾਸ਼ਟਰੀ ਭਾਈਚਾਰੇ ਦੀ ਹਮਾਇਤ ਵੀ ਪਾਕਿਸਤਾਨ ਖਿਲਾਫ ਹਾਸਲ ਕਰਨੀ ਪਵੇਗੀ ਚੀਨ ਵਰਗੇ ਮੁਲਕ ਦੀਆਂ ਮੱਕਾਰੀ ਭਰੀਆਂ ਕੂਟਨੀਤੀਆਂ ਦਾ ਤੋੜ ਵੀ ਲੱਭਣਾ ਪਵੇਗਾ ਚੀਨ ਹਮਲੇ ਦੀ ਨਿੰਦਾ ਤਾਂ ਕਰ ਰਿਹਾ ਹੈ ਪਰ ਪਾਕਿ ‘ਚ ਬੈਠੇ ਅੱਤਵਾਦੀਆਂ ‘ਤੇ ਪਾਬੰਦੀ ਲਾਉਣ ਤੋਂ ਇਨਕਾਰ ਕਰਕੇ ਪਾਕਿ ਦੇ ਹੱਕ ‘ਚ ਭੁਗਤ ਰਿਹਾ ਹੈ ਸਾਨੂੰ ਇਸ ਗੱਲ ਪ੍ਰਤੀ ਸੁਚੇਤ ਰਹਿਣਾ ਪਵੇਗਾ ਕਿ ਉੜੀ ਹਮਲੇ ਦਾ ਸਰਜੀਕਲ ਸਟਰਾਈਕ ਰਾਹੀਂ ਬਦਲਾ ਲੈਣ ਦੇ ਬਾਵਜ਼ੂਦ ਅੱਤਵਾਦੀ ਸਰਗਰਮੀਆਂ ਦਾ ਦੌਰ ਜਾਰੀ ਰਿਹਾ ਹੈ।
ਅੱਤਵਾਦ ਨਾਲ ਨਜਿੱਠਣ ‘ਚ ਸਭ ਤੋਂ ਵੱਡੀ ਸਮੱਸਿਆ ਜੰਮੂ-ਕਸ਼ਮੀਰ ‘ਚ ਵੱਖਵਾਦੀਆਂ ਦਾ ਗੁੰਮਰਾਹਕੁੰਨ ਪ੍ਰਚਾਰ ਹੈ ਜੋ ਪੱਥਰਬਾਜ਼ਾਂ ਰਾਹੀਂ ਸੁਰੱਖਿਆ ਜਵਾਨਾਂ ਦੇ ਮਿਸ਼ਨ ‘ਚ ਅੜਿੱਕਾ ਬਣਦਾ ਆ ਰਿਹਾ ਹਨ ਵੱਖਵਾਦੀਆਂ ਨੂੰ ਛੱਡੋ, ਭਾਰਤੀ ਸੰਵਿਧਾਨ ਤਹਿਤ ਸੂਬੇ ‘ਚ ਸਰਕਾਰ ਚਲਾਉਣ ਵਾਲੇ ਫਾਰੂਕ ਅਬਦੁੱਲਾ ਤੇ ਮੁਫ਼ਤੀ ਮਹਿਬੂਬਾ ਵਰਗੇ ਆਗੂ ਅੱਤਵਾਦੀਆਂ ਨੂੰ ਆਪਣੇ ਹੀ ਭੈਣ-ਭਰਾ ਦੱਸਦੇ ਰਹੇ ਹਨ ਹੁਣ ਮਹਿਬੂਬਾ ਤੇ ਉਮਰ ਫਾਰੂਕ ਨੇ ਹਮਲੇ ‘ਤੇ ਦੁੱਖ ਤਾਂ ਪ੍ਰਗਟ ਕੀਤਾ ਹੈ ਪਰ ਇਸ ਹਮਲੇ ਖਿਲਾਫ ਰੋਸ ਤੇ ਗੁੱਸਾ ਇਨ੍ਹਾਂ ਆਗੂਆਂ ‘ਚ ਕਿਧਰੇ ਨਜ਼ਰ ਨਹੀਂ ਆ ਰਿਹਾ ਕਸ਼ਮੀਰੀ ਆਗੂਆਂ ਦੀ ਦੋਗਲੀ ਨੀਤੀ ਸੂਬੇ ‘ਚ ਅੱਤਵਾਦ ਖਿਲਾਫ ਲੋਕ ਲਹਿਰ ਖੜ੍ਹੀ ਕਰਨ ‘ਚ ਵੱਡਾ ਅੜਿੱਕਾ ਬਣ ਰਹੀ ਹੈ ਸੱਤਾ ‘ਚੋਂ ਬਾਹਰ ਹੋਣ ‘ਤੇ ਇਨ੍ਹਾਂ ਆਗੂਆਂ ਨੂੰ ਅੱਤਵਾਦੀਆਂ ਨਾਲ ਮੋਹ ਆਉਣ ਲੱਗਦਾ ਹੈ ਦੇਸ਼ ਨੂੰ ਸੁਰੱਖਿਆ ਜਵਾਨਾਂ ਦੀ ਸ਼ਹਾਦਤ ‘ਤੇ ਮਾਣ ਹੈ ਇਹ ਬਿਲਕੁਲ ਸਪੱਸ਼ਟ ਹੈ ਕਿ ਜਦੋਂ ਤੱਕ ਪਾਕਿਸਤਾਨ ਅੱਤਵਾਦ ਦੀ ਨਰਸਰੀ ਬਣਿਆ ਰਹੇਗਾ ਉਦੋਂ ਤੱਕ ਜੰਮੂ-ਕਸ਼ਮੀਰ ‘ਚ ਅਮਨ-ਅਮਾਨ ਦੀ ਆਸ ਰੱਖਣੀ ਔਖੀ ਹੈ ਪਾਕਿ ਦੇ ਹੁਕਮਰਾਨਾਂ ਨੂੰ ਵੀ ਇਹ ਗੱਲ ਸਮਝਣੀ ਪਵੇਗੀ ਕਿ ਉਹ ਫੌਜ, ਆਈਐੱਸਆਈ ਤੇ ਅੱਤਵਾਦੀ ਸੰਗਠਨਾਂ ਨਾਲ ਯਾਰੀ ਤੇ ਸੱਤਾ ਦੀ ਮੌਜ ਇਕੱਠੀ ਨਹੀਂ ਮਾਣ ਸਕਦੇ ਭਾਰਤ ਦਾ ਕਸ਼ਮੀਰ ਤੇ ਅੱਤਵਾਦ ਬਾਰੇ ਸਟੈਂਡ ਸਪੱਸ਼ਟ ਹੈ ਪਾਕਿਸਤਾਨ ਅੱਤਵਾਦ ਨੂੰ ਕਸ਼ਮੀਰ ਦੀ ਅਜ਼ਾਦੀ ਕਰਾਰ ਦੇ ਕੇ ਉਸ ਦੀ ਹਮਾਇਤ ਵੀ ਕਰਦਾ ਹੈ ਤੇ ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਤੋਂ ਵੀ ਬਚਦਾ ਹੈ ਪਾਕਿ ਆਪਣੀ ਦੂਹਰੀ ਖੇਡ ਆਪ ਖਤਮ ਕਰੇ, ਸ਼ਾਇਦ ਹੁਣ ਭਾਰਤ ਲਈ ਇਸ ਦੀ ਉਡੀਕ ਕਰਨੀ ਔਖੀ ਹੋਵੇਗੀ ਪਾਕਿ ਨੂੰ ਇਹ ਸਮਝਣਾ ਪਵੇਗਾ ਕਿ ਅਮਨ-ਅਮਾਨ ਲਈ ਭਾਰਤ ਦਾ ਸਖਤ ਰਾਹ ਚੁਣਨਾ ਸਮੇਂ ਦੀ ਮੰਗ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।