ਨਹੀਂ ਚੱਲ ਸਕਿਆ ਪ੍ਰਸ਼ਨਕਾਲ
ਨਵੀਂ ਦਿੱਲੀ, ਏਜੰਸੀ। ਇਲਾਹਾਬਾਦ ਯੂਨੀਵਰਸੀ ‘ਚ ਪੁਲਿਸ ਦੇ ਲਾਠੀਚਾਰਜ ‘ਚ ਸਮਾਜਵਾਦੀ ਪਾਰਟੀ (ਸਪਾ) ਦੇ ਮੈਂਬਰ ਧਰਮਿੰਦਰ ਯਾਦਵ ਦਾ ਸਿਰ ਫੁੱਟਣ ਦੇ ਮਾਮਲੇ ‘ਚ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਬੁੱਧਵਾਰ ਨੂੰ ਲੋਕ ਸਭਾ ‘ਚ ੍ਰਪ੍ਰਸ਼ਨ ਕਾਲ ਨਹੀਂ ਹੋ ਸਕਿਆ ਅਤੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। (Lok Sabha)
ਸਦਨ ਦੀ ਕਾਰਵਾਈ ਸਵੇਰੇ 11 ਵਜੇ ਜਿਵੇਂ ਹੀ ਸ਼ੁਰੂ ਹੋਈ, ਸ੍ਰੀ ਯਾਦਵ ਨੇ ਉਤਰ ਪ੍ਰਦੇਸ਼ ਪੁਲਿਸ ਦੁਆਰਾ ਲਾਠੀਚਾਰਜ ਦਾ ਮਾਮਲਾ ਸਦਨ ‘ਚ ਉਠਾਉਣਾ ਚਾਹਿਆ। ਉਹਨਾਂ ਦੇ ਸਿਰ ‘ਤੇ ਪੱਟੀ ਬੰਨੀ ਸੀ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਕਿਹਾ ਕਿ ਉਹ ਸਿਫਰ ਕਾਲ ਦੌਰਾਨ ਉਹਨਾਂ ਨੂੰ ਪੂਰਾ ਮੌਕਾ ਦੇਵੇਗੀ ਪਰ ਅਜੇ ਇਸ ਲਈ ਪ੍ਰਸ਼ਨ ਕਾਲ ‘ਚ ਅੜਿੱਕਾ ਨਹੀਂ ਲਾਇਆ ਜਾ ਸਕਦਾ। ਇਸ ਤੋਂ ਬਾਅਦ ਉਹਨਾਂ ਨੇ ਪ੍ਰਸ਼ਨ ਕਾਲ ਦੀ ਕਾਰਵਾਈ ਸ਼ੁਰੂ ਕੀਤੀ। ਸੰਚਾਰ ਮੰਤਰੀ ਮਨੋਜ ਸਿਨਹਾ ਨੇ ਪਹਿਲਾਂ ਪ੍ਰਸ਼ਨ ਦਾ ਉਤਰ ਦੇਣਾ ਸ਼ੁਰੂ ਕੀਤਾ ਤਦ ਹੀ ਸਪਾ, ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਪੋਸਟਰ ਦੇ ਨਾਲ ਨਾਅਰੇਬਾਜੀ ਕਰਦੇ ਹੋਏ ਸਪੀਕਰ ਦੇ ਆਸਨ ਦੇ ਨੇੜੇ ਆ ਗਏ। ਸ੍ਰੀਮਤੀ ਮਹਾਜਨ ਨੇ ਹੰਗਾਮਾ ਜ਼ਿਆਦਾ ਵਧਦਾ ਦੇਖ ਪੰਜ ਮਿੰਟ ਦੇ ਅੰਦਰ ਹੀ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।