ਨਵੀਂ ਦਿੱਲੀ। ਮੁਜਫੱਰਪੁਰ ਸ਼ੈਲਟਰ ਹੋਮ ਮਾਮਲੇ ‘ਚ ਸੀਬੀਆਈ ਦੇ ਜਾਂਚ ਅਧਿਕਾਰੀ ਦਾ ਤਬਾਦਲਾ ਕਰਨ ਤੇ ਸੀਬੀਆਈ ਦੇ ਸਾਬਕਾ ਅੰਤਰਿਮ ਨਿਦੇਸ਼ਕ ਐਮ ਨਾਗੇਸ਼ਵਰ ਰਾਵ ਸੁਪਰੀਮ ਕੋਰਟ ‘ਚ ਪੇਸ਼ ਹੋਏ। ਸੁਪਰੀਮ ਕੋਰਟ ਨੇ ਜਾਂਚ ਅਧਿਕਾਰੀ ਦਾ ਤਬਾਦਲਾ ਨਾ ਕਰਨ ਦਾ ਆਦੇਸ਼ ਦਿੱਤਾ ਸੀ, ਪਰ ਉਸਤੋਂ ਬਾਅਦ ਵੀ ਜਾਂਚ ਅਧਿਕਾਰੀ ਅਕੇ ਸ਼ਰਮਾ ਦਾ ਤਬਾਦਲਾ ਕਰ ਦਿੱਤਾ ਗਿਆ, ਇਸ ਤੇ ਕੋਰਟ ਨਾਗੇਸ਼ਵਰ ਰਾਓ ਨੂੰ ਉਲੰਘਣਾ ਦੇ ਕੇਸ ‘ਚ ਤਲਬ ਕੀਤਾ ਸੀ, ਮੰਗਲਵਾਰ ਨੂੰ ਸੁਪਰੀਮ ਕੋਰਟ ਹਲਫਨਾਮਾ ਦਾਖਲ ਕੀਤਾ ਸੀ, ਉਨ੍ਹਾਂ ਨੇ ਸੁਪਰੀਮ ਕੋਰਟ ਤੋਂ ਮਾਫੀ ਮੰਗੀ ਸੀ।
ਸੁਪਰੀਮ ਕੋਰਟ ਨੇ ਰਾਓ ਨੂੰ ਅਨੌਖੀ ਸਜ਼ਾ ਸੁਣਾਈ ਹੈ। ਕੋਰਟ ਨੇ ਅਦਾਲਤ ਦੀ ਉਲੰਘਣਾ ਤੇ ਇੱਕ ਲੱਖ ਦਾ ਜੁਰਮਾਨਾ ਲਾਇਆ ਅਤੇ ਪੂਰੇ ਦਿਨ ਚੱਲਣ ਤੱਕ ਇੱਥ ਕੋਨੇ ‘ਚ ਬੈਠੇ ਰਹਿਣ ਦੀ ਸਜਾ ਸੁਣਾਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।