ਬਚਾਅ ਕਾਰਜ ਹੋਏ ਖਤਮ
ਇਸਤਾਂਬੁਲ, ਏਜੰਸੀ। ਤੁਰਕੀ ਦੇ ਇਸਤਾਂਬੁਲ ‘ਚ ਬਹੁਮੰਜਿਲਾ ਇਮਾਰਤ ਡਿੱਗਣ ਨਾਲ ਹੋਏ ਹਾਦਸੇ ‘ਚ 21 ਲੋਕ ਮਾਰੇ ਗਏ ਅਤੇ ਸਰਕਾਰ ਨੇ ਐਤਵਾਰ ਨੂੰ ਇੱਥੇ ਬਚਾਅ ਅਭਿਆਨ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ। ਹਾਦਸੇ ‘ਚ ਚਾਰ ਦਿਨ ਤੱਕ ਮਲਬੇ ‘ਚੋਂ ਲੋਕਾਂ ਨੂੰ ਕੱਢਣ ਦਾ ਅਭਿਆਨ ਚਾਇਆ ਗਿਆ ਹੈ। ਮਲਬੇ ‘ਚੋਂ ਕੁੱਲ 35 ਲੋਕਾਂ ਨੂੰ ਕੱਢਿਆ ਗਿਆ ਹੈ ਜਿਹਨਾਂ ‘ਚੋਂ 21 ਮ੍ਰਿਤਕ ਅਤੇ 14 ਲੋਕਾਂ ਨੂੰ ਜਿਉਂਦਾ ਬਾਹਰ ਕੱਢਿਆ ਗਿਆ ਹੈ। ਮੀਡੀਆ ਰਿਪੋਰਟਸ ਅਨੁਸਾਰ ਬੁੱਧਵਾਰ ਨੂੰ ਕਰਤਾਲ ਜ਼ਿਲ੍ਹੇ ‘ਚ ਡਿੱਗਣ ਵਾਲੀ ਇਮਾਰਤ ਨੂੰ ਸ਼ੁਰੂਆਤ ‘ਚ ਸ਼ਾਲ 1992 ‘ਚ ਪੰਜ ਮੰਜਿਲਾ ਬਣਾਇਆ ਗਿਆ ਸੀ ਪਰ ਬਾਅਦ ‘ਚ ਉਸ ‘ਚ ਗੈਰ ਕਾਨੂੰਨੀ ਤੌਰ ‘ਤੇ ਤਿੰਨ ਮੰਜਿਲਾ ਭਵਨ ਦਾ ਨਿਰਮਾਣ ਹੋਰ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।