ਸੇਵਾ ਸਿਮਰਨ ਨਾਲ ਹੀ ਪਰਮਾਨੰਦ ਮਿਲਦਾ ਹੈ : Saint Dr MSG

Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜਦੋਂ ਮਾਲਕ ਦਾ ਨਾਮ ਲੈਂਦਾ ਹੈ, ਉਸ ਦੀ ਭਗਤੀ ਕਰਦਾ ਹੈ ਤਾਂ ਉਸ ਨੂੰ ਆਪਣੇ ਅੰਦਰ ਪਰਮ ਪਿਤਾ ਪਰਮਾਤਮਾ ਦੀ ਉਹ ਸ਼ਕਤੀ, ਪਰਮਾਨੰਦ ਮਹਿਸੂਸ ਹੁੰਦਾ ਹੈ ਜਿਸ ਦੀ ਇਨਸਾਨ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਅਜਿਹੀ ਲੱਜਤ, ਖੁਸ਼ੀ ਮਿਲਦੀ ਹੈ ਕਿ ਦਿਲੋ-ਦਿਮਾਗ ਵੀ ਹੈਰਾਨ ਰਹਿ ਜਾਂਦਾ ਹੈ  ਮਨੁੱਖੀ ਜਨਮ ਦੀ ਸਾਰਥਿਕਤਾ ਬਾਰੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕੀ ਮਨੁੱਖੀ ਸਰੀਰ ‘ਚ ਇਹ ਵੀ ਸੰਭਵ ਹੈ ਕਿ ਜਿਉਂਦੇ-ਜੀਅ ਇਨਸਾਨ ਪਰਮ ਪਿਤਾ ਪਰਮਾਤਮਾ ਦੇ ਪਰਮਾਨੰਦ ਨੂੰ ਹਾਸਲ ਕਰ ਸਕੇ। (Saint Dr MSG)

ਇਹ ਵੀ ਪੜ੍ਹੋ : ਰੂਹਾਨੀਅਤ: ਪਰਮਾਤਮਾ ਦੀ ਭਗਤੀ ਲਈ ਸੱਚੀ ਤੜਫ਼ ਜ਼ਰੂਰੀ

ਉਸ ਦੀਆਂ ਤਮਾਮ ਖੁਸ਼ੀਆਂ ਨੂੰ ਹਾਸਲ ਕਰ ਸਕੇ ਅਜਿਹੀ ਸੁਖ-ਸ਼ਾਂਤੀ ਮਿਲੇ ਜਿਸ ਲਈ ਅਲਫ਼ਾਜ਼ ਛੋਟੇ ਹੋ ਜਾਣ, ਜਿਸ ਲਈ ਜ਼ੁਬਾਨ ਛੋਟੀ ਹੋ ਜਾਵੇ, ਜਿਸ ਲਈ ਅੱਖਾਂ ਘੱਟ ਰਹਿ ਜਾਣ ਕੀ ਕੋਈ ਅਜਿਹਾ ਵੀ ਨੂਰ ਹੋ ਸਕਦਾ ਹੈ? ਕੀ ਅਜਿਹੀ ਵੀ ਕੋਈ ਚੀਜ਼ ਹੋ ਸਕਦੀ ਹੈ? ਪੂਜਨੀਕ ਗੁਰੂ ਜੀ ਉਕਤ ਸਵਾਸਾਂ ਸਬੰਧੀ ਫ਼ਰਮਾਉਂਦੇ ਹਨ ਕਿ ਹਾਂ ਅਜਿਹਾ ਵੀ ਹੋ ਸਕਦਾ ਹੈ, ਜਿਸ ‘ਚ ਇੰਨਾ ਆਨੰਦ ਸਮਾਇਆ ਹੈ ਇਹ ਸਭ ਕੁਝ ਉਦੋਂ ਪਤਾ ਲੱਗਦਾ ਹੈ ਜਦੋਂ ਇਨਸਾਨ ਪਰਮ ਪਿਤਾ ਪਰਮਾਤਮਾ ਦੀ ਸ਼ਰਨ ‘ਚ ਆਉਂਦਾ ਹੈ, ਬਚਨ ਸੁਣਦਾ ਹੈ, ਅਮਲ ਕਰਦਾ ਹੈ ਅਤੇ ਜਦੋਂ ਅੰਦਰੋਂ ਨਜ਼ਾਰੇ ਮਿਲਦੇ ਹਨ ਤਾਂ ਫਿਰ ਸੋਚਦਾ ਹੈ ਕਿ ਕਿਉਂ ਸਾਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਇਨਸਾਨ ਫਿਰ ਸੋਚਦਾ ਹੈ। (Saint Dr MSG)

ਕਿ ਕਿਉਂ ਨਾ ਮਾਲਕ ਦੇ ਬਚਨਾਂ ‘ਤੇ ਚੱਲਦਾ ਹੋਇਆ ਉਸ ਦੀਆਂ ਤਮਾਮ ਖੁਸ਼ੀਆਂ ਦਾ ਹੱਕਦਾਰ ਬਣਿਆ, ਕਿਉਂ ਨਾ ਇਸ ਪਰਮਾਨੰਦ ਨੂੰ ਸ਼ੁਰੂ ਤੋਂ ਹੀ ਲੈ ਲਿਆ, ਕਿਉਂ ਨਾ ਸਿਮਰਨ-ਸੇਵਾ ਕੀਤੀ ਹੁੰਦੀ ਅਤੇ ਕਿਉਂ ਨਾ ਮਾਲਕ ਦਾ ਗੁਣਗਾਨ ਗਾਇਆ ਹੁੰਦਾ ਵਾਰ-ਵਾਰ ਅਜਿਹੇ ਵਿਚਾਰ ਆਉਂਦੇ ਰਹਿੰਦੇ ਹਨ ਇਸ ਤਰ੍ਹਾਂ ਦੇ ਖ਼ਿਆਲਾਤ ਜਦੋਂ ਇਨਸਾਨ ਦੇ ਅੰਦਰ ਆਉਂਦੇ ਹਨ ਤਾਂ ਉਹ ਆਪਣੇ ਮਨ ‘ਤੇ ਲਾਹਨਤ ਪਾਉਂਦਾ ਹੈ ਕਿ ਹੇ ਮਨ ਦੀਵਾਨੇ ਤੂੰ ਜਿਸ ਰਸਾਂ-ਕਸਾਂ, ਭੋਗ-ਵਿਲਾਸਾਂ ‘ਚ ਦੌੜਦਾ ਸੀ, ਉਹ ਤਾਂ ਮੇਰੇ ਸਤਿਗੁਰੂ ਮੌਲਾ ਦੇ ਪਰਮਾਨੰਦ ਦੇ ਸਾਹਮਣੇ ਬਿਲਕੁਲ ਇੱਕ ਗੰਦਗੀ ਨਜ਼ਰ ਆਉਂਦੇ ਹਨ ਨਹੀਂ ਤਾਂ ਇਹ ਪਰਮਾਨੰਦ ਮੇਰੇ ਅੰਦਰ ਭਰਿਆ ਹੋਇਆ ਹੈ। (Saint Dr MSG)

ਤਾਂ ਇਹ ਅਹਿਸਾਸ ਹੁੰਦਾ ਹੈ  ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਕਦੇ ਨਾ ਕਦੇ ਸੰਤਾਂ ਦੇ ਬਚਨ ਮੰਨਦੇ ਹੋਏ ਅਮਲ ਕਰ ਲੈਂਦੇ ਹਨ, ਚਲੋ ਦੇਰ ਆਏ ਦਰੁਸਤ ਆਏ, ਚਲੋ ਆਦਮੀ ਦਾ ਮਨ ਪਹਿਲਾਂ ਨਹੀਂ ਮੰਨਿਆ ਮਾਲਕ ਦੀ ਯਾਦ ‘ਚ ਮੰਨਿਆ ਚਲੋ ਇਹ ਵੀ ਠੀਕ ਹੈ ਰੂਹਾਨੀਅਤ ‘ਚ ਇਹੀ ਹੈ ਕਿ ਜਦੋਂ ਜਾਗੋ  ਉਦੋਂ ਸਵੇਰਾ, ਜਾਗ ਜਾਓ, ਸੋਵੋ ਨਾ, ਕਾਮ-ਵਾਸ਼ਨਾ, ਕਰੋਧ, ਮੋਹ, ਲੋਭ, ਹੰਕਾਰ, ਮਨ-ਮਾਇਆ ਇਨ੍ਹਾਂ ਤੋਂ ਜਾਗੋ ਤਾਂ ਹੀ ਮਾਲਕ ਵੱਲ ਅੱਖ ਲੱਗੇਗੀ ਮਨ ਤੇ ਮਨਮਤੇ ਲੋਕਾਂ ਦੀ ਜੇਕਰ ਗੱਲ ਸੁਣਦੇ ਹੋ ਤਾਂ ਮਨਮਤੇ ਲੋਕ ਤੁਹਾਨੂੰ ਡੁਬੋ ਦੇਣਗੇ ਇਸ ਲਈ ਮਨ ਦਾ ਡਟ ਕੇ ਸਾਹਮਣਾ ਕਰੋ, ਮਨ ਨਾਲ ਲੜਾਈ ਕਰੋ, ਲੜਾਈ ਕਰਨ ਦਾ ਹੋਰ ਕੋਈ ਤਰੀਕਾ ਨਹੀਂ, ਮਨ ਨੂੰ ਜੇਕਰ ਜਿੱਤਣਾ ਚਾਹੁੰਦੇ ਹੋ ਤਾਂ ਸਿਮਰਨ ਜ਼ਰੂਰ ਕਰੋ। (Saint Dr MSG)