ਪਟਿਆਲਾ। ਪੱਕਾ ਕਰਨ ਦੀ ਮੰਗ ਨੂੰ ਲੈ ਕੇ ਰਾਜਿੰਦਰਾ ਹਸਪਤਾਲ ਦੀ ਛੱਤ ‘ਤੇ ਚੜ੍ਹੀ ਪੰਜ ਹੋਰ ਨਰਸਾਂ ਦੀ ਸਿਹਤ ਵਿਗੜ ਗਈ। ਉੱਥੇ ਵੀਰਵਾਰ ਰਾਤ ਇਕ ਨਰਸ ਦੇ ਮਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਠੰਡ ਲੱਗਣ ਨਾਲ ਵੀਰਵਾਰ ਨੂੰ ਦੋ ਨਰਸਾਂ ਦੀ ਸਿਹਤ ਖਰਾਬ ਹੋ ਗਈ ਸੀ। ਸ਼ੁੱਕਰਵਾਰ ਨੂੰ ਪੰਜ ਹੋਰ ਦੀ ਸਿਹਤ ਵਿਗੜਨ ਨਾਲ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਸਾਰਿਆਂ ਨੂੰ ਲੋ-ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ ਅਜੇ ਵੀ ਹਸਪਤਾਲ ਦੀ ਛੱਤ ‘ਤੇ ਕੰਟੈਕਟ ਨਰਸਿੰਗ ਸਟਾਫ ਦੀ ਸੂਬਾ ਪ੍ਰਧਾਨ ਕਰਮਜੀਤ ਕੌਰ ਔਲਖ, ਸਤਪਾਲ ਅਤੇ ਕਰਮਜੀਤ ਕੌਰ ਖਾਲਸਾ ਡਟੀ ਹੋਈ ਹੈ। ਹਸਪਤਾਲ ਪਰੀਸਰ ‘ਚ 4 ਮੈਂਬਰ ਮਰਨ ਵਰਤ ‘ਤੇ ਬੈਠੇ ਹਨ। ਸ਼ੁੱਕਰਵਾਰ ਨੂੰ ਅਪਰੇਸ਼ਨ ਥੀਏਟਰ ‘ਚ ਕੰਮ ਕਰਨ ਵਾਲੇ ਮੈਂਬਰ ਵੀ ਹੜਤਾਲ ‘ਚ ਸ਼ਾਮਲ ਹੋ ਗਏ। ਜਿਸ ਕਾਰਨ 36 ਮਰੀਜ਼ਾਂ ਦੇ ਹਸਪਤਾਲ ‘ਚ ਅਪਰੇਸ਼ਨ ਨਹੀਂ ਹੋ ਸਕੇ। ਯੂਨੀਅਨ ਦਾ ਕਹਿਣਾ ਹੈ ਕਿ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਪ੍ਰਸਤਾਵ ਸਰਕਾਰ ਦੇ ਕੋਲ ਭੇਜਣ ਦਾ ਭਰੋਸਾ ਦਿੱਤਾ ਹੈ, ਪਰ ਸਕਰਾਤਮ ਜਵਾਬ ਆਉਣ ਤੱਕ ਪ੍ਰਦਰਸ਼ਨ ਜਾਰੀ ਰਹੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।