ਰਾਫੇਲ ਮੁੱਦੇ ‘ਤੇ ਹੰਗਾਮਾ, ਰਾਜ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ
ਨਵੀਂ ਦਿੱਲੀ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਮਾਮਲੇ ਸਬੰਧੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਇੱਕ ਵਾਰ ਫਿਰ ਤਿੱਖਾ ਹਮਲਾ ਕੀਤਾ ਉਨ੍ਹਾਂ ਨੇ ਕਿਹਾ, ‘ਮੋਦੀ ਸਰਕਾਰ ਰਾਬਰਟ ਵਾਡਰਾ, ਪੀ.ਚਿੰਦਬਰਮ ਜਾਂ ਕਿਸੇ ਦੇ ਵੀ ਖਿਲਾਫ਼ ਜਾਂਚ ਕਰਵਾਏ, ਪਰ ਰਾਫੇਲ ਘਪਲੇ ‘ਤੇ ਪ੍ਰਧਾਨ ਮੰਤਰੀ ਜਵਾਬ ਦੇਣ ਅਤੇ ਕਾਰਵਾਈ ਕਰਨ
ਗਾਂਧੀ ਨੇ ‘ਦ ਹਿੰਦੂ’ ਅਖਬਾਰ ਦੀ ਇੱਕ ਖਬਰ ਦੇ ਪਿਛੋਕੜ ‘ਚ ਇਹ ਵੀ ਦੋਸ਼ ਲਾਇਆ, ‘ਇਸ ਜਹਾਜ਼ ਸੌਦੇ ਸਬੰਧੀ ਮੋਦੀ ਨੇ ਫਰਾਂਸ ਨਾਲ ਸਮਾਨਾਂਤਰ ਗੱਲਬਾਤ ਕਰਕੇ ਰੱਖਿਆ ਮੰਤਰਾਲੇ ਦੇ ਪੱਖ ਨੂੰ ਕਮਜ਼ੋਰ ਕੀਤਾ ਅਤੇ ਪੂਰੀ ਪ੍ਰਕਿਰਿਆ ਨੂੰ ਦਰਕਿਨਾਰ ਕਰਦਿਆਂ ਆਪਣੇ ਦੋਸਤ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦਾ ਕਾਂਟਰੈਕਟ ਦਿਵਾਇਆ’
ਉਨ੍ਹਾਂ ਨੇ ਕਾਂਗਰਸ ਦਫ਼ਤਰ ‘ਚ ਪੱਤਰਕਾਰਾਂ ਨੂੰ ਕਿਹਾ, ਅਸੀਂ ਇਹ ਇੱਕ ਸਾਲ ਤੋਂ ਕਹਿ ਰਹੇ ਹਾਂ ਕਿ ਪ੍ਰਧਾਨ ਮੰਤਰੀ ਰਾਫੇਲ ਘਪਲੇ ‘ਚ ਸਿੱਧੇ ਤੌਰ ‘ਤੇ ਸ਼ਾਮਲ ਹਨ ਅਖਬਾਰ ਤੋਂ ਰਿਪੋਰਟ ਤੋਂ ਸਾਫ ਹੈ ਕਿ ਪ੍ਰਧਾਨ ਮੰਤਰੀ ਫਰਾਂਸ ਦੇ ਨਾਲ ਸਮਾਨਾਂਤਰ ਗੱਲਬਾਤ ਕਰ ਰਹੇ ਸਨ ਮੈਂ ਦੇਸ਼ ਦੇ ਨੌਜਵਾਨਾਂ ਅਤੇ ਸੁਰੱਖਿਆ ਫੋਰਸਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਹੁਣ ਸਪੱਸ਼ਟ ਹੋ ਚੁੱਕਾ ਹੈ ਕਿ ਪ੍ਰਧਾਨ ਮੰਤਰੀ ਨੇ ਪ੍ਰਕਿਰਿਆ ਨੂੰ ਦਰਕਿਨਾਰ ਕਰਦਿਆਂ ਤੁਹਾਡੇ 30 ਹਜ਼ਾਰ ਕਰੋੜ ਰੁਪਏ ਚੋਰੀ ਕੀਤੇ ਅਤੇ ਆਪਣੇ ਦੋਸਤ ਅਨਿਲ ਅੰਬਾਨੀ ਨੂੰ ਦਿੱਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਗਾਂਧੀ ਨੇ ਕਿਹਾ ‘ਪਹਿਲਾਂ ਫਰਾਂਸਵਾ ਓਲਾਂਦ (ਫਰਾਂਸ ਦੇ ਸਾਬਕਾ ਰਾਸ਼ਟਰਪਤੀ) ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦਾ ਕਰਾਰ ਦਿੱਤਾ ਜਾਵੇ ਹੁਣ ਰੱਖਿਆ ਮੰਤਰਾਲਾ ਕਹਿ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਚੋਰੀ ਕੀਤੀ ਹੈ ਪੂਰਾ ਮਾਮਲਾ ਬਿਲਕੁਲ ਸਪੱਸ਼ਟ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।