ਕੋਲਕਾਤਾ | ਕੇਂਦਰੀ ਜਾਂਚ ਬਿਊਰੋ ਨੇ ਅੱਜ ਕਿਹਾ ਕਿ ਸ਼ਾਰਦਾ ਚਿੱਟ ਫੰਡ ਘਪਲੇ ‘ਚ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਪੁੱਛਗਿੱਛ ਦੀ ਤਾਰੀਕ ਤੇ ਸਮਾਂ ਤੈਅ ਕਰੇਗੀ ਸੁਪਰੀਮ ਕੋਰਟ ਦੇ ਇਸ ਮਾਮਲੇ ‘ਤੇ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਸੀਬੀਆਈ ਦਾ ਇਹ ਰੁਖ ਸਾਹਮਣੇ ਆਇਆ ਹੈ
ਅੱਜ ਸੁਪਰੀਮ ਕੋਰਟ ਨੇ ਸ਼ਾਰਦਾ ਚਿੱਟ ਫੰਡ ਘਪਲੇ ‘ਚ ਕੋਲਕਾਤਾ ਪੁਲਿਸ ਕਮਿਸ਼ਨਰ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਸ਼ਾਰਦਾ ਚਿੱਟ ਫੰਡ ਘਪਲੇ ‘ਚ ਪੁੱਛਗਿੱਛ ਲਈ ਸੀਬੀਆਈ ਨੂੰ ਸਹਿਯੋਗ ਕਰਨ ਸੁਪਰੀਮ ਕੋਰਟ ਨੇ ਆਪਣੇ ਆਦੇਸ਼ ‘ਚ ਕਿਹਾ ਕਿ ਸ੍ਰੀ ਕੁਮਾਰ ਸੀਬੀਆਈ ਦੀ ਪੁੱਛਗਿੱਛ ਲਈ ਮੁਹੱਈਆ ਹੋਣ ਇਸ ਤੋਂ ਬਾਅਦ ਸ੍ਰੀ ਕੁਮਾਰ ਨੇ ਸੀਬੀਆਈ ਡਾਇਰੈਕਟਰ ਰਿਸ਼ੀ ਕੁਮਾਰ ਸ਼ੁਕਲਾ ਨੂੰ ਸੰਦੇਸ਼ ਭੇਜ ਕੇ ਕਿਹਾ ਕਿ ਉਹ ਅੱਠ ਫਰਵਰੀ ਨੂੰ ਪੁੱਛਗਿਛ ਲਈ ਤਿਆਰ ਹਨ ਸੀਬੀਆਈ ਦੇ ਜੁਆਇੰਟ ਡਾਇਰੈਕਟਰ ਪੰਕਜ ਸ੍ਰੀਵਾਸਤਵ ਨੇ ਅੱਜ ਕਿਹਾ ਕਿ ਸ੍ਰੀ ਕੁਮਾਰ ਤੋਂ ਪੁੱਛਗਿੱਛ ਦੀ ਤਾਰੀਕ ਤੇ ਸਮਾਂ ਜਾਂਚ ਏਜਸੰੀ ਤੈਅ ਕਰੇਗੀ ਸਥਾਨਕ ਚੈੱਨਲ ਨੇ ਸੀਬੀਆਈ ਅਧਿਕਾਰੀ ਦੇ ਹਾਵਲੇ ਤੋਂ ਕਿਹਾ ਕਿ ਸੀਬੀਆਈ ਹਾਲੇ ਸੁਪਰੀਮ ਕੋਰਟ ਦੇ ਆਦੇਸ਼ ਦਾ ਅਵਲੋਕਨ ਕਰ ਰਹੀ ਹੈ ਇਸ ਤੋਂ ਬਾਅਦ ਕੋਲਕਾਤਾ ਪੁਲਿਸ ਕਮਿਸ਼ਨਰ ਤੋਂ ਪੁੱਛਗਿੱਛ ਦੀ ਤਾਰੀਕ ਤੇ ਸਮਾਂ ਤੈਅ ਕੀਤਾ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।