ਵਾਡਰਾ ਤੋਂ ਈਡੀ ਵੱਲੋਂ ਪੁੱਛਗਿੱਛ

Query, Vadra, ED

ਮਨੀ ਲਾਂਡ੍ਰਿੰਗ ਤੋਂ ਇਲਾਵਾ ਵਾਡਰਾ ‘ਤੇ 2016 ‘ਚ ਹੋਈ ਪੈਟਰੋਲੀਅਮ ਡੀਲ ‘ਚ ਪੈਸੇ ਖਾਣ ਦੇ ਦੋਸ਼

ਨਵੀਂ ਦਿੱਲੀ | ਵਿਦੇਸ਼ ‘ਚ ਗੈਰ ਕਾਨੂੰਨੀ ਜਾਇਦਾਦ ਰੱਖਣ ਦੇ ਦੋਸ਼ ਨਾਲ ਜੁੜੀ ਪੁੱਛਗਿੱਛ ਲਈ ਰਾਬਰਟ ਵਾਡਰਾ ਇਨਫੋਰਸਮੈਂਟ ਡਾਇਰੈਕਟੋਰੇਟ ਦਫ਼ਤਰ ਪਹੁੰਚੇ
ਇਹ ਮਾਮਲਾ ਲੰਦਨ ‘ਚ 12 ਬ੍ਰਾਅੰਸਟਨ ਸਕਵਾਇਰ ‘ਤੇ 19 ਲੱਖ ਪਾਊਂਡ ਦੀ ਜਾਇਦਾਦ ਦੀ ਖਰੀਦ ‘ਚ ਕਥਿੱਤ ਤੌਰ ‘ਤੇ ਮਨੀ ਲਾਂਡ੍ਰਿੰਗ ਜਾਂਚ ਨਾਲ ਸਬੰਧਿਤ ਹੈ ਈਡੀ ਦੀ ਇੱਕ ਟੀਮ ਵਾਡਰਾ ਦਾ ਬਿਆਨ ਦਰਜ ਕਰ ਰਹੀ ਹੈ ਉਨ੍ਹਾਂ ਤੋਂ ਪੁੱਛਗਿੱਛ ਕਰਨ ਵਾਲੀ ਟੀਮ ‘ਚ ਈਡੀ ਦੇ ਜੁਆਇੰਟ ਡਾਇਰੈਕਟਰ, ਡੇਪਊਟੀ ਡਾਇਰੈਕਟਰ ਤੇ 5 ਹੋਰ ਅਧਿਕਾਰੀ ਸ਼ਾਮਲ ਹਨ   ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਵਾਡਰਾ ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਮਨੀ ਲਾਂਡ੍ਰਿੰਗ ਕੇਸ ‘ਚ ਈਡੀ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ‘ਤੇ 16 ਫਰਵਰੀ ਤੱਕ ਲਈ ਰੋਕ ਲਾ ਦਿੱਤੀ ਸੀ ਅਦਾਲਤ ਨੇ ਵਾਡਰਾ ਨੂੰ ਜਾਂਚ ‘ਚ ਸਹਿਯੋਗ ਕਰਨ ਦਾ ਨਿਰਦੇਸ਼ ਦਿੰਦਿਆਂ ਈਡੀ ਨੂੰ ਉਨ੍ਹਾਂ ਤੋਂ 6 ਫਰਵਰੀ ਨੂੰ ਪੁੱਛਗਿੱਛ ਦੀ ਆਗਿਆ ਦਿੱਤੀ ਸੀ
ਯੂਪੀਏ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਵਿਦੇਸ਼ ‘ਚ ਕਥਿੱਤ ਤੌਰ ‘ਤੇ ਗੈਰ ਕਾਨੂੰਨੀ ਜਾਇਦਾਦ ਰੱਖਣ ਦੇ ਮਾਮਲੇ ‘ਚ ਮਨੀ ਲਾਂਡ੍ਰਿੰਗ ਨਾਲ ਜੁੜੇ ਇੱਕ ਮਾਮਲੇ ‘ਚ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ ਹੋਏ ਵਾਡਰਾ ਦੀ ਪਤਨੀ ਪ੍ਰਿਅੰਕਾ ਗਾਂਧੀ ਵਾਡਰਾ ਸਫੈਦ ਟੋਓਟਾ ਲੈਂਡ ਕਰੂਜਰ ਗੱਡੀ ‘ਚ ਉਨ੍ਹਾਂ ਦੇ ਨਾਲ ਸੀ ਤੇ ਉਨ੍ਹਾਂ ਦੇ ਪਿੱਛੇ ਐਸਪੀਜੀ ਦੇ ਸੁਰੱਖਿਆ ਕਰਮੀਆਂ ਦੀਆਂ ਗੱਡੀਆਂ ਸਨ ਉਨ੍ਹਾਂ ਵਾਡਰਾ ਨੂੰ ਮੱਧ ਦਿੱਲੀ ਦੇ ਜਾਮਨਗਰ ਹਾਊਸ ਸਥਿੱਤ ਏਜੰਸੀ ਦੇ ਦਫ਼ਤਰ ਸਾਹਮਣੇ ਛੱਡਿਆ ਤੇ ਉੱਥੋਂ ਤੁਰੰਤ ਆਪਣੀ ਗੱਡੀਆਂ ਦੇ ਕਾਫ਼ਲੇ ਨਾਲ ਰਵਾਨਾ ਹੋ ਗਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।