ਖੰਨਾ : ਖੰਨਾ ਪੁਲਸ ਵਲੋਂ ਇਕ ਅਜਿਹੇ ਅੰਤਰਰਾਜੀ ਗਿਰੋਹ ਦੇ 8 ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜੋ ਉੱਤਰ ਪ੍ਰਦੇਸ਼ ਤੋਂ ਲੈ ਕੇ ਰਾਜਸਥਾਨ ਤੱਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਇਸ ਗੈਂਗ ਦਾ ਮੁਖੀ ਲੁਧਿਆਣਾ ਦੇ ਇਕ ਕਾਲਜ ਦੇ ਵਿਦਿਆਰਤੀ ਯੂਨੀਅਨ ਦਾ ਪ੍ਰਧਾਨ ਦੱਸਿਆ ਜਾ ਰਿਹਾ ਹੈ। ਗੈਂਗ ਤੋਂ ਹੁਣ ਤੱਕ ਕਰੀਬ 2.5 ਕਰੋੜ ਦੀ ਕੀਮਤ ਤੱਕ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ। ਗੈਂਗ ਦੇ 3 ਮੈਂਬਰ ਅਜੇ ਫਰਾਰ ਹਨ। ਇਹ ਜਾਣਕਾਰੀ ਡੀ. ਆਈ. ਜੀ. ਲੁਧਿਆਣਾ ਰੇਂਜ, ਰਣਬੀਰ ਸਿੰਘ ਖਟੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਰਣਬੀਰ ਸਿੰਘ ਖਟੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਸ ਵਲੋਂ ਮੂਸਾ ਬੰਗਾਲੀ ਗੈਂਗ ਦੇ 8 ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ, ਜੋ ਕਿ ਏ. ਟੀ. ਐੱਮ. ਲੁੱਟ ਕੇ ਬਰਾਮਦ ਹੋਏ ਪੈਸਿਆਂ ਨੂੰ ਹਥਿਆਰ ਖਰੀਦਣ ਲਈ ਇਸਤੇਮਾਲ ਕਰਦੇ ਸਨ। ਫੜ੍ਹੇ ਗਏ ਲੋਕਾਂ ਤੋਂ ਕਾਰ, ਮੋਟਰਸਾਈਕਲ, ਕੈਸ਼, ਏ. ਟੀ. ਐੱਮ. ਤੋੜਨ ਲਈ ਇਸਤੇਮਾਲ ਕੀਤਾ ਜਾਣ ਵਾਲੇ ਸਮਾਨ ਸਮੇਤ ਭਾਰੀ ਮਾਤਰਾ ‘ਚ ਹਥਿਆਰ ਬਰਾਮਦ ਕੀਤੇ ਗਏ ਹਨ। ਇਸ ਗੈਂਗ ਨੇ ਹੁਣ ਤੱਕ 91 ਵਾਰਦਾਤਾਂ ਨੂੰ ਕਬੂਲ ਕੀਤਾ ਹੈ, ਜਿਨ੍ਹਾਂ ਦੀ ਗਿਣਤੀ ਵਧ ਵੀ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।