ਚੰਗੀ ਸੋਚ ਵਾਲੇ ਆਦਮੀ ਸਮਾਜ ‘ਚ ਚੰਗਿਆਈ ਫੈਲਾਉਂਦੇ ਹਨ ਤੇ ਦੂਜਿਆਂ ਦੀ ਬਿਹਤਰੀ ਲਈ ਕੰਮ ਕਰਦੇ ਹਨ ਚੰਗਿਆਈ ਉਨ੍ਹਾਂ ਦੇ ਅੰਦਰੋਂ ਹੀ ਉੱਠਦੀ ਹੈ ਜੋ ਉਨ੍ਹਾਂ ਨੂੰ ਘਰ-ਪਰਿਵਾਰ ‘ਚ ਧਰਮਾਂ ਦੀ ਸਿੱਖਿਆ ਰਾਹੀਂ ਮਿਲੀ ਹੁੰਦੀ ਹੈ ਅਜ਼ਾਦੀ ਤੋਂ ਪਹਿਲਾਂ ਤੇ ਮਗਰੋਂ ਬਹੁਤ ਸਾਰੇ ਸਿਆਸੀ ਆਗੂਆਂ ਨੇ ਸੇਵਾ ਭਾਵਨਾ ਨਾਲ ਸਿਆਸਤ ਕੀਤੀ ਉਦੋਂ ਰਾਜਨੀਤੀ ਸੇਵਾ ਸੀ, ਧੰਦਾ ਨਹੀਂ ਸੀ ਉਨ੍ਹਾਂ ਦੇ ਵਿਹਾਰ ‘ਚ ਇਮਾਨਦਾਰੀ ਤੇ ਨੇਕੀ ਹੀ ਏਨੀ ਸੀ ਕਿ ਸਖ਼ਤ ਕਾਨੂੰਨਾਂ ਦੀ ਲੋੜ ਹੀ ਨਹੀਂ ਸੀ ਪਰ ਹੁਣ ਹਾਲਾਤ ਇਹ ਹਨ ਕਿ ਸਿਆਸਤਦਾਨਾਂ ਨੂੰ ਚੰਗੇ ਬਣਾਉਣ ਲਈ ਕਾਨੂੰਨੀ ਸ਼ਿਕੰਜਾ ਬਣਾਉਣਾ ਪੈ ਰਿਹਾ ਹੈ।
ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਸਿਆਸਤ ‘ਚ ਆਈ ਨੈਤਿਕ ਗਿਰਾਵਟ ਉਨ੍ਹਾਂ ਕਾਨੂੰਨ ਘਾੜਿਆਂ ਲਈ ਚਿੰਤਾ ਦਾ ਵਿਸ਼ਾ ਨਹੀਂ ਜਿਨ੍ਹਾਂ ਸਮਾਜ ਨੂੰ ਅੱਗੇ ਲਿਜਾਣਾ ਹੈ ਸਿਆਸਤ ਦੇ ਸ਼ੁੱਧੀਕਰਨ ਦੀ ਜ਼ਿੰਮੇਵਾਰੀ ਸਿਰਫ਼ ਚੋਣ ਕਮਿਸ਼ਨ ਤੱਕ ਸਿਮਟ ਗਈ ਹੈ ਕਦੇ ਸੁਪਰੀਮ ਕੋਰਟ ਦਾਗੀ ਆਗੂਆਂ ਨੂੰ ਚੋਣਾਂ ਲੜਨ ਤੋਂ ਰੋਕਦੀ ਹੈ ਤੇ ਕਦੇ ਚੋਣ ਕਮਿਸ਼ਨ ਕੋਈ ਨਾ ਕੋਈ ਪ੍ਰਬੰਧ ਕਰਦਾ ਹੈ ਟੀਐੱਨ ਸ਼ੇਸ਼ਨ ਨੇ ਚੋਣ ਕਮਿਸ਼ਨਰ ਹੁੰਦਿਆਂ ਵੋਟਰ ਪਛਾਣ ਪੱਤਰ ਲਾਜ਼ਮੀ ਕੀਤਾ ਤਾਂ ਦੁਹਾਈ ਮੱਚ ਗਈ ਸੀ ਆਉਂਦੀਆਂ ਲੋਕ ਸਭਾ ਚੋਣਾਂ ‘ਚ ਅਪਰਾਧੀ ਪਿਛੋਕੜ ਵਾਲੇ ਆਗੂਆਂ ਨੂੰ ਰੋਕਣ ਲਈ ਆਦੇਸ਼ ਜਾਰੀ ਕੀਤੇ ਹਨ ਕਿ ਉਮੀਦਵਾਰ ਆਪਣੇ ਅਪਰਾਧਾਂ ਬਾਰੇ ਅਖਬਾਰਾਂ ਤੇ ਟੀਵੀ ਚੈਨਲਾਂ ‘ਚ ਇਸ਼ਤਿਹਾਰ ਦੇ ਕੇ ਸਾਰੀ ਜਾਣਕਾਰੀ ਆਮ ਜਨਤਾ ਨੂੰ ਦੇਵੇਗਾ ਇਸ਼ਤਿਹਾਰ ਦੇਣ ਦੀ ਜਾਣਕਾਰੀ ਉਹ ਆਪਣੀ ਪਾਰਟੀ ਤੇ ਚੋਣ ਕਮਿਸ਼ਨ ਨੂੰ ਵੀ ਦੱਸੇਗਾ ਚੁਣਾਵੀ ਸ਼ੁੱਧੀਕਰਨ ਦਾ ਇਹ ਫੈਸਲਾ ਸ਼ਲਾਘਾਯੋਗ ਹੈ ਤੇ ਇਸ ਨਾਲ ਅਪਰਾਧੀਆਂ ਦੇ ਚਿੱਠੇ ਸਾਹਮਣੇ ਆਉਣਗੇ ਪਰ ਇਹ ਗੱਲ ਵੀ ਵਿਚਾਰਨ ਵਾਲੀ ਹੈ?
ਕਿ ਸ਼ਾਤਰ ਆਗੂ ਚੋਣਾਂ ਤੋਂ ਬਾਹਰ ਰਹਿ ਕੇ ਸਿਆਸਤ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿੱਤੇ ਹੋਏ ਆਗੂ ਅਪਰਾਧੀ ਆਗੂਆਂ ਨਾਲ ਜੁੜੇ ਰਹਿੰਦੇ ਹਨ ਅਪਰਾਧੀ ਆਪਣੇ ਸਾਥੀਆਂ ਨੂੰ ਚੋਣਾਂ ‘ਚ ਟਿਕਟ ਹੀ ਨਹੀਂ ਦਿਵਾਉਂਦੇ ਸਗੋਂ ਧਨ ਤੇ ਮਾਨਵੀ ਸ਼ਕਤੀ ਰਾਹੀਂ ਵੀ ਉਨ੍ਹਾਂ ਦੀ ਸਹਾਇਤਾ ਕਰਦੇ ਹਨ ਰੈਲੀਆਂ ਦੇ ਖਰਚ ਤੇ ਚੋਣ ਪ੍ਰਚਾਰ ਦਾ ਹੋਰ ਖਰਚ ਨੋਟਬੰਦੀ ਵੀ ਨਹੀਂ ਰੋਕ ਸਕੀ ਹਿੰਦੁਸਤਾਨ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਜਿਸ ਨੂੰ ਭ੍ਰਿਸ਼ਟਾਚਾਰ ਨੇ ਖੋਖਲਾ ਕਰ ਦਿੱਤਾ ਹੈ ਖਰਚ ਦੀ ਹੱਦ ਤੈਅ ਕਰਨ ਦੇ ਬਾਵਜ਼ੂਦ ਉਮੀਦਵਾਰ ਤੇ ਪਾਰਟੀ ਤੈਅ ਖਰਚੇ ਨਾਲੋਂ ਹਜ਼ਾਰਾਂ ਗੁਣਾ ਵੱਧ ਖਰਚ ਕਰ ਰਹੇ ਹਨ ਪਾਰਟੀਆਂ ਨੂੰ ਹਜ਼ਾਰਾਂ ਕਰੋੜਾਂ ਦਾ ਫੰਡ ਹਾਸਲ ਹੁੰਦਾ ਹੈ ਖੁੱਲ੍ਹਾ ਪੈਸਾ ਖਰਚਣਾ ਚੋਣਾ ਦਾ ਦੂਜਾ ਨਾਂਅ ਬਣ ਗਿਆ ਹੈ ਜਦੋਂ ਤੱਕ ਚੋਣਾਂ ‘ਚੋਂ ਪੈਸਾ ਖਰਚ ਕਰਨ ਦੇ ਮੌਕੇ ਖਤਮ ਨਹੀਂ ਹੁੰਦੇ ਉਦੋਂ ਤੱਕ ਅਪਰਾਧੀਆਂ, ਭ੍ਰਿਸ਼ਟਾਚਾਰੀਆਂ ਦੀ ਸਿਆਸਤ ਦਾ ਦਖ਼ਲ ਖਤਮ ਨਹੀਂ ਹੋ ਸਕਦਾ ਰੈਲੀਆਂ ਦੇ ਇਕੱਠ ਤੇ ਪ੍ਰਚਾਰ ਦੇ ਕਾਇਦੇ ਇਸ ਤਰ੍ਹਾਂ ਬਣਾਏ ਜਾਣੇ ਚਾਹੀਦੇ ਹਨ ਕਿ ਕੋਈ ਉਮੀਦਵਾਰ ਆਪਣੀ ਗੱਲ ਵੀ ਕਹਿ ਸਕੇ ਤੇ ਰੈਲੀਆਂ ਦੇ ਖਰਚੇ ਵੀ ਘਟਣ ਪ੍ਰਚਾਰ ਦੇ ਢੰਗ-ਤਰੀਕਿਆਂ ਨੂੰ ਫੌਰੀ ਤੌਰ ‘ਤੇ ਬਦਲਣ ਦੀ ਜ਼ਰੂਰਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।