ਹੈਮਿਲਟਨ ‘ਚ ਪੁਰਸ਼ ਟੀਮ ਤੋਂ ਬਾਅਦ ਮਹਿਲਾ ਟੀਮ ਨੂੰ ਵੀ ਮਿਲੀ ਹਾਰ
ਹੈਮਿਲਟਨ | ਭਾਰਤੀ ਪੁਰਸ਼ ਟੀਮ ਨੂੰ ਹੈਮਿਲਟਨ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੂੰ ਵੀ ਇਸੇ ਮੈਦਾਨ ‘ਚ ਮੇਜ਼ਬਾਨ ਨਿਊਜ਼ੀਲੈਂਡ ਦੇ ਹੱਥੋਂ ਤੀਜੇ ਇੱਕ ਰੋਜ਼ਾ ਕ੍ਰਿਕਟ ਮੈਚ ‘ਚ ਸ਼ੁੱਕਰਵਾਰ ਨੂੰ ਅੱਠ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾਂ ਪਿਆ ਦਿਲਚਸਪ ਹੈ ਕਿ ਦੋਵੇਂ ਭਾਰਤੀ ਟੀਮਾਂ ਨੂੰ ਨਿਉਜ਼ਲੈਂਡ ‘ਚ ਸੀਰੀਜ ਜਿੱਤਣ ਦਾ ਇਤਿਹਾਸ ਰਚਨ ਤੋਂ ਬਾਅਦ ਅਗਲੇ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤੀ ਪੁਰਸ਼ ਟੀਮ ਕੱਲ੍ਹ ਸਿਰਫ 92 ਦੌੜਾਂ ‘ਤੇ ਢੇਰ ਹੋ ਕੇ ਚੌਥੇ ਇੱਕ ਰੋਜ਼ਾ ‘ਚ ਅੱਠ ਵਿਕਟਾਂ ਨਾਲ ਹਾਰ ਗਈ ਸੀ ਜਦੋਂਕਿ ਮਹਿਲਾ ਟੀਮ ਸ਼ੁੱਕਰਵਾਰ ਨੂੰ 44 ਓਵਰਾਂ ‘ਚ 149 ਦੌੜਾਂ ‘ਤੇ ਢੇਰ ਹੋ ਗਈ ਤੇ ਉਸ ਨੂੰ ਵੀ ਅੱਠ ਵਿਕਟਾਂ ਨਾਲ ਹਾਰ ਝੱਲਣੀ ਪਈ ਨਿਊਜ਼ੀਲੈਂਡ ਨੇ 29.2 ਓਵਰਾਂ ‘ਚ ਦੋ ਵਿਕਟਾਂ ‘ਤੇ 153 ਦੌੜਾਂ ਬਣਾ ਕੇ ਅਸਾਨ ਜਿੱਤ ਹਾਸਲ ਕਰ ਲਈ ਭਾਰਤੀ ਟੀਮ ਨੇ ਇਸ ਹਾਰ ਦੇ ਬਾਵਜ਼ੂਦ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ ਦੋਵੇਂ ਟੀਮਾਂ ਇਸ ਤੋਂ ਬਾਅਦ ਛੇ ਫਰਵਰੀ ਤੋਂ ਤਿੰਨ ਮੈਚਾਂ ਦੀ ਟੀ20 ਸੀਰੀਜ਼ ਖੇਡਣਗੀਆਂ ਜਿਸ ਦਾ ਪਹਿਲਾ ਮੈਚ ਵੇਲਿੰਗਟਨ ‘ਚ ਖੇਡਿਆ ਜਾਵੇਗਾ ਭਾਰਤੀ ਬੱਲੇਬਾਜ਼ਾਂ ਦਾ ਮੈਚ ‘ਚ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਪਿਛਲੇ ਦੋ ਮੈਚਾਂ ‘ਚ ਸੈਂਕੜਾ ਤੇ ਅਰਧ ਸੈਂਕੜਾ ਲਾਉਣ ਵਾਲੀ ਓਪਨਰ ਸਮ੍ਰਿਤੀ ਮੰਧਾਨਾ ਮਹਿਜ਼ ਇੱਕ ਦੌੜ ਬਣਾ ਕੇ ਪਵੇਲੀਅਨ ਪਰਤ ਗਈ ਜਦੋਂਕਿ ਜੇਮਾ ਰੋਡ੍ਰਿਗਸ 12 ਦੋੜਾਂ ਹੀ ਬਣਾ ਸਕੀ ਕਪਤਾਨ ਮਿਤਾਲੀ ਰਾਜ 9 ਦੌੜਾਂ ਬਣਾ ਕੇ ਆਊਟ ਹੋ ਗਈ ਦੀਪਤੀ ਸ਼ਰਮਾ (52) ਅਤੇ ਹਰਮਨਪ੍ਰੀਤ ਕੌਰ (24) ਨੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ 27ਵੇਂ ਓਵਰ ‘ਚ ਹਰਮਨਪ੍ਰੀਤ ਏਨਾ ਪੀਟਰਸਨ ਦੀ ਗੇਂਦ ‘ਤੇ ਲੰਮਾ ਸ਼ਾਟ ਲਾਉਣ ਦੇ ਚੱਕਰ ‘ਚ ਬੋਲਡ ਹੋ ਗਈ ਹਰਮਨਪੀ੍ਰਤ ਨੇ 40 ਗੇਂਦਾਂ ਦੀ ਪਾਰੀ ‘ਚ ਦੋ ਚੌਕੇ ਲਾਏ
ਦਇਆਲਨ ਹੇਮਲਤਾ 32 ਗੇਂਦਾਂ ‘ਚ 13 ਦੌੜਾ ਬਣਾ ਕੇ ਆਊਟ ਹੋਈ ਦੀਪਤੀ ਨੇ 90 ਗੇਂਦਾਂ ‘ਚ ਚਾਰ ਚੌਕਿਆਂ ਦੀ ਮੱਦਦ ਨਾਲ ਸਭ ਤੋਂ ਜ਼ਿਆਦਾ 52 ਦੌੜਾਂ ਬਣਾਈਆਂ ਅਤੇ ਉਹ ਸੱਤਵੇਂ ਬੱਲੇਬਾਜ਼ ਦੇ ਤੌਰ ‘ਤੇ ਟੀਮ ਦੇ 129 ਦੇ ਸਕੋਰ ‘ਤੇ ਆਊਟ ਹੋਈ ਭਾਰਤੀ ਪਾਰੀ 44 ਓਵਰਾਂ ‘ਚ 149 ਦੌੜਾਂ ‘ਤੇ ਸਿਮਟ ਗਈ ਆਫ ਸਪਿੱਨਰ ਏਲਾ ਪੀਟਰਸਨ ਨੇ 10 ਓਵਰਾਂ ‘ਚ 28 ਦੋੜਾਂ ‘ਤੇ ਤਿੰਨ ਵਿਕਟਾਂ ਤੇ ਏਮੇਲੀਆ ਕੇਰ ਨੂੰ 43 ਦੌੜਾਂ ‘ਤੇ ਦੋ ਵਿਕਟਾਂ ਮਿਲੀਆਂ 150 ਦੌੜਾਂ ਦੇ ਅਸਾਨ ਟੀਚਾ ਦਾ ਪਿੱਛਾ ਕਰਨ ਉੱਤਰੀ ਨਿਊਜ਼ੀਲੈਂਡ ਦੀ ਪਹਿਲੀ ਵਿਕਟ 22 ਦੌੜਾਂ ਦੇ ਸਕੋਰ ‘ਤੇ ਡਿੱਗੀ ਲਾਰੇਨ ਡਾਊਨ (10) ਨੂੰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਰਨ ਆਊਟ ਕੀਤਾ ਇਸ ਤੋਂ ਬਾਅਦ ਸੂਜੀ ਬੇਟਸ (57) ਅਤੇ ਕਪਤਾਨ ਏਮੀ ਸੇਟਰਥਵੇਟ (ਨਾਬਾਦ 66) ਨੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਭਾਰਤ ਦੀ ਪਾਰੀ ‘ਚ ਚਾਰ ਵਿਕਟਾਂ ਲੈਣ ਵਾਲੀ ਪੀਟਰਸਨ ਨੂੰ ਪਲੇਅਰ ਆਫ ਦ ਮੈਚ ਦਾ ਪੁਰਸਕਾਰ ਮਿਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।