ਅਸਾਨ ਨਹੀਂ ਈਵੀਐੱਮ ਨਾਲ ਛੇੜਛਾੜ

NotEasier, Interrupted, EVM

ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆਉਣ ਦੇ ਨਾਲ-ਨਾਲ ਈਵੀਐੱਮ ਵਿਵਾਦ ਫਿਰ ਵਧਣ ਲੱਗਿਆ ਹੈ ਹਾਲਾਂਕਿ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਪਹਿਲਾਂ ਤੋਂ ਹੀ ਬੈਲੇਟ ਪੇਪਰ ਨਾਲ ਚੋਣਾਂ ਦੀ ਮੰਗ ਖਾਰਜ਼ ਕਰਦਿਆਂ ਦੋ ਟੁੱਕ ਲਹਿਜੇ ‘ਚ ਕਿਹਾ ਸੀ ਕਿ ਕਮਿਸ਼ਨ ਈਵੀਐੱਮ ਦੀ ਪ੍ਰਮਾਣਿਕਤਾ ਤੇ ਉਸ ਦੇ ਫੁੱਲਪਰੂਫ ਹੋਣ ਦੀ ਗੱਲ ‘ਤੇ ਮਜ਼ਬੂਤੀ ਨਾਲ ਖੜ੍ਹਾ ਹੈ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਈਵੀਐੱਮ ਦੀ ਪੂਰੀ ਕਾਰਜਪ੍ਰਣਾਲੀ ‘ਤੇ ਉੱਚ ਸਿਖਲਾਈ ਯੋਗ ਤਕਨੀਕੀ ਕਮੇਟੀ ਨੇ ਨਜ਼ਰ ਰੱਖੀ ਹੋਈ ਹੈ ਤੇ ਈਵੀਐੱਮ ਨਾਲ ਛੇੜਛਾੜ ਸੰਭਵ ਹੀ ਨਹੀਂ ਹੈ ਜਿਵੇਂ ਮਮਤਾ ਬੈਨਰਜ਼ੀ ਵੱਲੋਂ ਕਰਵਾਈ ਕੋਲਕਾਤਾ ਰੈਲੀ ‘ਚ ਵਿਰੋਧੀ ਪਾਰਟੀਆਂ ਨੇ ਈਵੀਐੱਮ ਸਬੰਧੀ ਇਰਾਜ਼ ਉਠਾਏ ਤੇ ਪਿਛਲੇ ਦਿਨਾਂ ‘ਚ ਲੰਦਨ ‘ਚ ਕਰਵਾਈ ਹੈਕਥਾੱਨ ਪ੍ਰੈੱਸ ਕਾਨਫਰੰਸ ‘ਚ ਕਾਂਗਰਸ ਆਗੂ ਕਪਿਲ ਸਿੱਬਲ ਦੀ ਮੌਜ਼ੂਦਗੀ ‘ਚ ਕਥਿਤ ਸਾਈਬਰ ਐਕਸਪਰਟ ਸਈਅਦ ਸ਼ੁਜਾ ਨਾਮਕ ਸ਼ਖਸ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਚਿਹਰੇ ‘ਤੇ ਨਕਾਬ ਪਹਿਨ ਕੇ ਦਾਅਵਾ ਕੀਤਾ ਕਿ ਈਵੀਐੱਮ ਨੂੰ ਹੈਕ ਕੀਤਾ ਜਾ ਸਕਦਾ ਹੈ।

ਜੇਕਰ ਸ਼ੁਜਾ ਦੇ ਦਾਅਵਿਆਂ ਦੀ ਪੜਤਾਲ ਕਰੀਏ ਤਾਂ ਉਸ ਦੇ ਦਾਅਵਿਆਂ ‘ਚ ਕਈ ਗੰਭੀਰ ਖਾਮੀਆਂ ਸਪੱਸ਼ਟ ਉਜਾਗਰ ਹੁੰਦੀਆਂ ਹਨ ਉਸ ਦੇ ਈਸੀਆਈਐੱਲ ‘ਚ ਕੰਮ ਕਰਨ ਦੇ ਦਾਅਵੇ ਨੂੰ ਤਾਂ ਕੰਪਨੀ ਨਕਾਰ ਹੀ ਚੁੱਕੀ ਹੈ ਉਂਜ ਈਵੀਐੱਮ ਨਾਲ ਛੇੜਛਾੜ ਦੇ ਦੋਸ਼ ਨਵੇਂ ਨਹੀਂ ਹਨ ਸਗੋਂ ਅਰਸੇ ਤੋਂ ਵਿਰੋਧੀ ਪਾਰਟੀ ਈਵੀਐੱਮ ਦੇ ਵਿਰੋਧ ‘ਚ ਸੁਰ ਬੁਲੰਦ ਕਰਦੇ ਰਹੇ ਹਨ ਲੋਕ ਸਭਾ ਚੋਣਾ ‘ਚ ਈਵੀਐੱਮ ਦੇ ਬਜਾਇ ਵੋਟ ਪਰਚੀਆਂ ਦੇ ਇਸਤੇਮਾਲ ਸਬੰਧੀ 17 ਸਿਆਸੀ ਪਾਰਟੀਆਂ ਦੇ ਮਤੇ ਨੂੰ ਅਧਾਰ ਬਣਾਉਂਦਿਆਂ ਸੁਪਰੀਮ ਕੋਰਟ ‘ਚ ਇੱਕ ਲੋਕਹਿੱਤ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਸੁਪਰੀਮ ਕੋਰਟ ਇਹ ਕਹਿੰਦਿਆਂ ਖਾਰਜ ਕਰ ਚੁੱਕਾ ਹੈ ਕਿ ਇਹ ਧਾਰਨਾ ਗਲਤ ਹੈ ਕਿ ਈਵੀਐੱਮ ਦੇ ਬਜਾਇ ਵੋਟ ਪਰਚੀਆਂ ਜ਼ਰੀਏ ਚੋਣ ਜਿਆਦਾ ਭਰੋਸੇਯੋਗ ਹੈ।

ਅਸਲੀਅਤ ਇਹੀ ਹੈ ਕਿ ਈਵੀਐੱਮ ਕਦੇ ਨਾ ਕਦੇ ਹਰ ਪਾਰਟੀ ਦੇ ਨਿਸ਼ਾਨੇ ‘ਤੇ ਰਹੀ ਹੈ ਤੇ ਈਵੀਐੱਮ ਦਾ ਮਾਮਲਾ ਸਿਆਸੀ ਪਾਰਟੀਆਂ  ਦੀਆਂ ਆਪਣੀਆਂ-ਆਪਣੀਆਂ ਸਹੂਲਤਾਂ ਨਾਲ ਜੁੜਿਆ ਮਾਮਲਾ ਬਣ ਕੇ ਰਹਿ ਗਿਆ ਹੈ ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਕਿ ਚੋਣ ਕਮਿਸ਼ਨ ਵੱਖ-ਵੱਖ ਮੌਕਿਆਂ ‘ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਾ ਦੇ ਚੁੱਕਿਆ ਹੈ ਕਿ ਉਹ ਆਉਣ ਤੇ ਈਵੀਅੇੱਮ ‘ਚ ਛੇੜਛਾੜ ਨੂੰ ਸਾਬਤ ਕਰਨ ਪਰ ਵਾਰ-ਵਾਰ ਈਵੀਐੱਮ ਨੂੰ ਨਿਸ਼ਾਨਾ ਬਣਾਉਣ ਵਾਲਾ ਨਾ ਤਾਂ ਕੋਈ ਵੀ ਸਿਆਸੀ ਪਾਰਟੀ ਤੇ ਨਾ ਹੀ ਕੋਈ ਵੀ ਸਾਈਬਰ ਐਕਸਪਰਟ ਇਸ ਚੁਣੌਤੀ ਨੂੰ ਸਵੀਕਾਰ ਕਰਨ ਦੀ ਹਿੰਮਤ ਕਰ ਸਕਿਆ ਇਸ ਤਰ੍ਹਾ ਈਵੀਐੱਮ ਹੈਕਿੰਗ ਬਾਰੇ ਆਏ ਦਿਨ ਸਾਹਮਣੇ ਆ ਰਹੇ ਨਵੇਂ-ਨਵੇਂ ਖੁਲਾਸਿਆਂ ‘ਤੇ ਵਿਸ਼ਵਾਸ ਕਰਨਾ ਬੇਹੱਦ ਮੁਸ਼ਕਲ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।