ਕਣਕ ਦੀ ਫਸਲ ਲਈ ਲਾਹੇਵੰਦ
ਚੰਡੀਗੜ੍ਹ | ਪੱਛਮ-ਉੱਤਰ ਖੇਤਰ ‘ਚ ਅੱਜ ਤੇ ਕੱਲ੍ਹ ਕਈ ਥਾਵਾਂ ‘ਤੇ ਮੀਂਹ ਤੇ ਗਰਜ ਨਾਲ ਮੀਂਹ ਪਿਆ ਮੀਂਹ ਪੈਣ ਨਾਲ ਪੰਜਾਬ-ਹਰਿਆਣਾ ਸਮੇਤ ਉੱਤਰੀ ਭਾਰਤ ‘ਚ ਠੰਢ ਵਧ ਗਈ ਹੈ ਪਰ ਇਹ ਠੰਢ ਕਣਕ ਦੀਆਂ ਫਸਲਾਂ ਲਈ ਲਾਹੇਵੰਦ ਹੈ, ਜਿਸ ਨਾਲ ਕਿਸਾਨ ਖੁਸ਼ ਹਨ ਹਿਮਾਚਲ ਪ੍ਰਦੇਸ਼ ‘ਚ ਬਰਫ਼ਬਾਰੀ ਤੇ ਮੀਂਹ ਨਾਲ ਮੈਦਾਨ ਠਰ ਗਏ ਸਵੇਰੇ ਬੱਦਲਾਂ ਕਾਰਨ ਧੁੱਪ ਨਾ ਨਿਕਲੀ ਤੇ ਬਰਫ਼ੀਲੀਆਂ ਤੇਜ਼ ਹਵਾਵਾਂ ਨੇ ਠੰਢ ਵਧਾ ਦਿੱਤੀ ਬੱਦਲਾਂ ਕਾਰਨ ਪਾਰੇ ‘ਚ ਵਾਧਾ ਹੋਇਆ, ਜਿਸ ‘ਚ ਚੰਡੀਗੜ੍ਹ, ਅੰਬਾਲਾ, ਅੰਮ੍ਰਿਤਸਰ, ਪਟਿਆਲਾ, ਬਠਿੰਡਾ, ਦਿੱਲੀ ਦਾ ਪਾਰਾ ਕ੍ਰਮਵਾਰ ਅੱਠ ਡਿਗਰੀ, ਹਿਸਾਰ 9 ਡਿਗਰੀ, ਕਰਨਾਲ, ਨਾਰਨੌਲ ਦਾ ਪਾਰਾ ਸੱਤ ਡਿਗਰੀ, ਰੋਹਤਕ, ਸਰਸਾ, ਭਿਵਾਨੀ, ਆਦਮਪੁਰ ਦਾ ਪਾਰਾ 9 ਡਿਗਰੀ, ਲੁਧਿਆਣਾ ਛੇ ਡਿਗਰੀ, ਹਲਵਾਰਾ ਸੱਤ ਡਿਗਰੀ ਰਿਹਾ ਪੰਜਾਬ ‘ਚ ਕਿਤੇ-ਕਿਤੇ ਹਲਕਾ ਮੀਂਹ ਪਿਆ ਚੰਡੀਗੜ੍ਹ ‘ਚ ਵੀ ਰਾਤ ਬੂੰਦਾਂ-ਬਾਂਦੀ ਹੋਈ ਸ੍ਰੀਨਗਰ ਦਾ ਪਾਰਾ ਜ਼ੀਰੋ ਡਿਗਰੀ ਤੇ ਤਿੰਨ ਮਿਮੀ ਮੀਂਹ ਤੇ ਜੰਮੂ ਦਾ ਪਾਰਾ 10 ਡਿਗਰੀ ਰਿਹਾ ਹਿਮਾਚਲ ਪ੍ਰਦੇਸ਼ ‘ਚ ਕੁਝ ਥਾਵਾਂ ‘ਤੇ ਬਰਫਬਾਰੀ ਤੇ ਮੀਂਹ ਪਿਆ ਕੋਠੀ ‘ਚ 30 ਸੈਮੀ, ਸਰਾਹਾਂ 12 ਮੈਮੀ, ਬਿਜਾਹੀ ਦੋ ਸੈਮੀ, ਕਲਪਾ 6.4 ਸੈਮੀ ਤੇ ਕੋਲਾਂਗ ਤੇ ਕੁਫਰੀ ‘ਚ ਪੰਜ-ਪੰਜ ਸੈਮੀ ਬਰਫ਼ਬਾਰੀ ਹੋਈ ਅੱਜ ਸ਼ਾਮ ਤੱਕ ਅਨੇਕ ਥਾਵਾਂ ‘ਤੇ ਬਰਫ਼ਬਾਰੀ ਹੋਣ ਦੇ ਅਸਾਰ ਹਨ ਸੂਬੇ ‘ਚ ਅਨੇਕ ਥਾਵਾਂ ‘ਤੇ ਮੀਂਹ ਪਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।]